ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਦਮਪੁਰ ਚ ਮਾਂ ਦਾ ਨਸ਼ੇੜੀ ਕਾਤਲ ਗ੍ਰਿਫ਼ਤਾਰ

ਆਦਮਪੁਰ ਚ ਮਾਂ ਦਾ ਨਸ਼ੇੜੀ ਕਾਤਲ ਗ੍ਰਿਫ਼ਤਾਰ

ਆਦਮਪੁਰ ਲਾਗਲੇ ਪਿੰਡ ਹਰੀਪੁਰ `ਚ ਆਪਣੀ ਮਾਂ ਦਾ ਕਤਲ ਕਰਨ ਵਾਲੇ 35 ਸਾਲਾਂ ਦੇ ਨਸ਼ੇੜੀ ਧਰਮਵੀਰ ਸਿੰਘ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਉਸ ਨੇ ਇਹ ਜੁਰਮ ਨਸ਼ੇ ਦੇ ਪ੍ਰਭਾਵ ਹੇਠ ਕੀਤਾ ਸੀ।

ਐੱਸਪੀ (ਜਾਂਚ) ਬਲਬੀਰ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮ ਨੇ ਆਪਣੀ ਦਿਆਲ ਕੌਰ (61) ਦੇ ਇੱਕ ਸੋਟੀ ਨਾਲ ਵਾਰ ਕੀਤਾ ਸੀ ਤੇ ਉਹ ਥਾਏਂ ਦਮ ਤੋੜ ਗਈ ਸੀ। ਧਰਮਵੀਰ ਇਸ ਲਈ ਨਿਰਾਸ਼ ਸੀ ਕਿਉਂਕਿ ਉਸ ਦਾ ਵਿਆਹ ਨਹੀਂ ਕੀਤਾ ਜਾ ਰਿਹਾ ਸੀ।

ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਧਰਮਵੀਰ ਦੇ ਪਿਤਾ ਗੁਰਦੀਪ ਸਿੰਘ ਨੇ ਸਥਾਲਕ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਇੱਕ ਨਸ਼ੇੜੀ ਸੀ ਤੇ ਉਹ ਉਨ੍ਹਾਂ ਤੋਂ ਪੈਸੇ ਲੈਣ ਲਈ ਅਕਸਰ ਉਨ੍ਹਾਂ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਬੁੱਧਵਾਰ ਦੀ ਰਾਤ ਨੂੰ ਵੀ ਉਸ ਦੀ ਆਪਣੀ ਮਾਂ ਨਾਲ ਬਹਿਸ ਹੋ ਗਈ ਤੇ ਉਸ ਨੇ ਉਸ ਦੇ ਸਿਰ `ਚ ਸੋਟੀ ਮਾਰੀ।

ਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਦੀ ਲਾਸ਼ ਇੱਕ ਬੋਰੇ `ਚ ਬੰਦ ਕਰ ਕੇ ਰੱਖ ਦਿੱਤੀ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਉਸ ਦੇ ਪਿਤਾ ਸਨਿੱਚਰਵਾਰ ਨੂੰ ਘਰ ਪਰਤੇ ਤੇ ਘਰ ਅੰਦਰੋਂ ਬੋਅ ਆਉਂਦੀ ਮਹਿਸੂਸ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:drug addict murderer of mother nabbed in Adampur