ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸਿ਼ਆਂ ਵਿਰੁੱਧ ਜੰਗ: ਤਰਨ ਤਾਰਨ ਦੇ ਪਿੰਡ ਧੁੰਦਾ ਨੇ ਕੀਤੀ ਮਿਸਾਲ ਕਾਇਮ

ਨਸਿ਼ਆਂ ਵਿਰੁੱਧ ਜੰਗ: ਤਰਨ ਤਾਰਨ ਦੇ ਪਿੰਡ ਧੁੰਦਾ ਨੇ ਕੀਤੀ ਮਿਸਾਲ ਕਾਇਮ

ਪੰਜਾਬ ਦੇ ਸਰਹੱਦੀ ਜਿ਼ਲ੍ਹੇ ਤਰਨ ਤਾਰਨ ਦੇ ਇੱਕ ਪਿੰਡ ਧੁੰਦਾ ਦੇ ਨਿਵਾਸੀਆਂ ਨੇ ਨਸ਼ੇ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਪਿੰਡ ਵਾਸੀਆਂ ਦੇ ਅਣਥੱਕ ਜਤਨਾਂ ਸਦਕਾ 70 ਨਸ਼ਾ ਪੀੜਤਾਂ ਨੇ ਹੁਣ ਸਦਾ ਲਈ ਨਸਿ਼ਆਂ ਤੋਂ ਤੋਬਾ ਕਰ ਲਈ ਹੈ।

ਇੱਥੋਂ 20 ਕਿਲੋਮੀਟਰ ਦੂਰ ਬੀਤੀ 1 ਜੁਲਾਈ ਨੂੰ ਪਿੰਡ ਧੁੰਦਾ ਦੇ ਨਿਵਾਸੀਆਂ ਨੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਬਚਾਉਣ ਲਈ ਇੱਕ ਸਖ਼ਤ ਸਟੈਂਡ ਲਿਆ। ਉਨ੍ਹਾਂ ਨਸਿ਼ਆਂ ਦੇ ਦੋ ਸਮੱਗਲਰਾਂ ਤੋਂ ਸ਼ੁਰੂਆਤ ਕੀਤੀ, ਜਿਨ੍ਹਾਂ ਨੂੰ ਬਾਅਦ `ਚ ਪੁਲਿਸ ਹਵਾਲੇ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਬੀਤੀ 3 ਜੁਲਾਈ ਨੂੰ ਪਿੰਡ ਧੁੰਦਾ ਦਾ ਦੌਰਾ ਕੀਤਾ ਤੇ ਇੱਥੋਂ ਦੇ ਵਾਸੀਆਂ ਦੇ ਜਤਨਾਂ ਦੀ ਸ਼ਲਾਘਾ ਕੀਤੀ।

ਪਿੰਡ ਵਾਸੀ ਬਲਦੇਵ ਸਿੰਘ ਨੇ ਦੱਸਿਆ,‘‘ਸਾਡੇ ਪਿੰਡ ਦੇ ਨਸ਼ਾ-ਪੀੜਤਾਂ ਨੂੰ ਕਿਸੇ ਦਾ ਡਰ-ਭੈਅ ਹੀ ਨਹੀਂ ਸੀ ਰਿਹਾ। ਉਹ ਸ਼ਰੇਆਮ ਨਸ਼ੇ ਲੈਂਦੇ ਸਨ ਅਤੇ ਆਪਣੇ ਅਜਿਹੇ ਟੀਕੇ ਲਾਉਂਦੇ ਸਨ। ਸ਼ਮਸ਼ਾਨਘਾਟ `ਚ ਅਤੇ ਪਿੰਡ ਦੀਆਂ ਸੜਕਾਂ `ਤੇ ਸਿਰਿੰਜਾਂ, ਇੰਜੈਕਸ਼ਨ ਤੇ ਮੈਡੀਕਲ ਦਵਾਈਆਂ ਦੇ ਖ਼ਾਲੀ ਪੱਤੇ ਤੁਹਾਨੂੰ ਆਮ ਪਏ ਦਿਸ ਜਾਂਦੇ ਸਨ। ਬੀਤੀ 30 ਜੂਨ ਨੂੰ ਸਾਨੂੰ ਦੋ ਪਿੰਡ ਵਾਸੀ ਰੂੜੀ ਤੋਂ ਵਰਤੀਆਂ ਸਿਰਿੰਜਾਂ ਲੱਭਦੇ ਮਿਲੇ। ਇਸ ਤੋਂ ਬਾਅਦ ਅਸੀਂ ਸੋਚਿਆ ਕਿ ਹੁਣ ਇਸ ਸਮੱਸਿਆ ਦਾ ਸਾਹਮਣਾ ਕਰਨਾ ਚਾਹੀਦਾ ਹੈ। ਅਸੀਂ ਸਭ ਨੇ ਮਿਲ ਕੇ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਲਈ ਨਸਿ਼ਆਂ ਦਾ ਸਦਾ ਲਈ ਖ਼ਾਤਮਾ ਕਰਨ ਦਾ ਸੰਕਲਪ ਲਿਆ।``

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਰਜਿੰਦਰ ਸਿੰਘ, ਨਵਪ੍ਰੀਤ ਸਿੰਘ, ਨਿਰਵੈਰ ਸਿੰਘ ਤੇ ਹੋਰਨਾਂ ਦੀ ਮਦਦ ਨਾਲ ਨਸਿ਼ਆਂ ਦਾ ਖ਼ਾਤਮਾ ਕਰਨ ਲਈ ਇੱਕ ‘ਨਗਰ ਸੁਧਾਰ ਕਮੇਟੀ` ਕਾਇਮ ਕੀਤੀ। ਇਸ ਕਮੇਟੀ ਦੇ 100 ਮੈਂਬਰ ਹਨ।

ਬਲਦੇਵ ਸਿੰਘ ਹੁਰਾਂ ਨੇ ਅੱਗੇ ਦੱਸਿਆ,‘‘ਬੀਤੀ 1 ਜੁਲਾਈ ਨੂੰ ਅਸੀਂ ਉਨ੍ਹਾਂ ਲੋਕਾਂ ਦੇ ਘਰਾਂ `ਚ ਗਏ, ਜਿਹੜੇ ਨਸਿ਼ਆਂ ਦੀ ਸਮੱਗਲਿੰਗ ਕਰਦੇ ਰਹੇ ਹਨ। ਅਸੀਂ ਉਨ੍ਹਾਂ ਨੂੰ ਆਖ਼ਰੀ ਚੇਤਾਵਨੀ ਦਿੱਤੀ। ਅਗਲੇ ਦਿਨ ਅਸੀਂ ਨਸਿ਼ਆਂ ਦੇ ਦੋ ਸਮੱਗਲਰ ਫੜ ਲਏ ਤੇ ਪਿੰਡ ਦੇ ਗੁਰਦੁਆਰਾ ਸਾਹਿਬ `ਚ ਮੁਨਾਦੀਆਂ ਕਰਵਾ ਦਿੱਤੀਆਂ ਕਿ ਹੁਣ ਅੱਗੇ ਤੋਂ ਜੇ ਕੋਈ ਵੀ ਵਿਅਕਤੀ ਨਸ਼ੇ ਦੀ ਸਮੱਗਲਿੰਗ ਕਰਨ ਲਈ ਆਵੇਗਾ, ਤਾਂ ਉਸ ਨੂੰ ਬਖ਼ਸਿ਼ਆ ਨਹੀਂ ਜਾਵੇਗਾ। ਇਸ ਤੋਂ ਬਾਅਦ ਹਰ ਵਰਗ ਦੇ ਲੋਕ ਇਸ ਮੁਹਿੰਮ ਨਾਲ ਜੁੜਦੇ ਚਲੇ ਗਏ। ਅਸੀਂ ਨਸ਼ਾ-ਪੀੜਤਾਂ ਨੂੰ ਵੀ ਆਪਣੀਆਂ ਸਾਰੀਆਂ ਗ਼ਲਤ ਆਦਤਾਂ ਸਦਾ ਲਈ ਛੱਡ ਦੇਣ ਵਾਸਤੇ ਪ੍ਰੇਰਿਤ ਕੀਤਾ ਤੇ ਸਾਡੇ ਜਤਨਾਂ ਨੂੰ ਬੂਰ ਪਿਆ।``

ਇੱਕ ਸਮਾਜਕ ਕਾਰਕੁੰਨ ਨਿਰਵੈਰ ਸਿੰਘ ਨੇ ਕਿਹਾ ਕਿ ਹੁਣ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ `ਤੇ ਚੌਕਸ ਨਜ਼ਰ ਰੱਖੀ ਜਾਂਦੀ ਹੈ, ਤਾਂ ਜੋ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਨਸਿ਼ਆਂ ਦੀ ਸਪਲਾਈ ਨਾ ਹੋ ਸਕੇ। ਹੁਣ ਪੁਲਿਸ ਤੇ ਸਿਵਲ ਪ੍ਰਸ਼ਾਸਨ ਤੋਂ ਵੀ ਸਾਨੂੰ ਪੂਰੀ ਮਦਦ ਮਿਲ ਰਹੀ ਹੈ।

ਤਰਨ ਤਾਰਨ ਦੇ ਐੱਸਐੱਸਪੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਜਤਨਾਂ ਦੀ ਸ਼ਲਾਘਾ ਕਰਦੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:drug fight tarn taran village shows the way