ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸਿ਼ਆਂ ਦਾ ਵਿਦੇਸ਼ੀ ਸਮੱਗਲਰ 1.8 ਕਰੋੜ ਰੁਪਏ ਦੀ ਦੋ ਕਿਲੋ ਹੈਰੋਇਨ ਸਮੇਤ ਕਾਬੂ

ਨਸਿ਼ਆਂ ਦਾ ਵਿਦੇਸ਼ੀ ਸਮੱਗਲਰ 1.8 ਕਰੋੜ ਰੁਪਏ ਦੀ ਦੋ ਕਿਲੋ ਹੈਰੋਇਨ ਸਮੇਤ ਕਾਬੂ

ਪੰਜਾਬ ਪੁਲਿਸ ਨੇ ਨਸਿ਼ਆਂ ਦੇ ਇੱਕ ਨਾਈਜੀਰੀਆਈ ਸਮੱਗਲਰ ਫ਼ਰੈਂਕ ਮਾਰਜਨ (27) ਨੂੰ 1.8 ਕਰੋੜ ਰੁਪਏ ਮੁੱਲ ਦੀ ਦੋ ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਇਸ ਗ੍ਰਿਫ਼ਤਾਰੀ ਨੂੰ ਬਹੁਤ ਅਹਿਮ ਮੰਨ ਰਹੀ ਹੈ ਕਿਉਂਕਿ ਇਹ ਦਿੱਲੀ ਅਤੇ ਅਫ਼ਗ਼ਾਨਿਸਤਾਨ ਦੇ ਕਈ ਅਫ਼ਗ਼ਾਨ  ਤੇ ਨਾਈਜੀਰੀਆਈ ਸਮੱਗਲਰਾਂ ਦੇ ਸੰਪਰਕ ਵਿੱਚ ਸੀ। ਦੇਸ਼ ਦੀ ਰਾਜਧਾਨੀ ਦਿੱਲੀ ਤੇ ਪੰਜਾਬ ਦੇ ਸਮੱਗਲਰਾਂ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ।


ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਵੇਲੇ ਇਹ ਸਮੱਗਲਰ ਫ਼ਰੈਂਕ ਮਾਰਜਨ ਦਿੱਲੀ `ਚ ਰਹਿ ਰਿਹਾ ਸੀ ਤੇ ਹੁਣ ਉਸ ਦੇ ਸਾਰੇ ਸਾਥੀਆਂ ਦੀ ਭਾਲ਼ ਚੱਲ ਰਹੀ ਹੈ। ਫ਼ਰੈਂਕ ਪੰਜਾਬ ਦੇ ਵੱਖੋ-ਵੱਖਰੇ ਜਿ਼ਲ੍ਹਿਆਂ ਦੇ 25 ਨਸ਼ਾ ਸਮੱਗਲਰਾਂ ਦੇ ਸੰਪਰਕ ਵਿੱਚ ਸੀ। ਉਸ ਨੇ ਇਕੱਲੇ ਜੁਲਾਈ ਮਹੀਨੇ ਸਾਢੇ ਤਿੰਨ ਕਿਲੋਗ੍ਰਾਮ ਹੈਰੋਇਨ ਵੇਚੀ ਸੀ।


ਇੱਥੇ ਵਰਨਣਯੋਗ ਹੈ ਕਿ ਪੰਜਾਬ ਵਿੱਚ ਨਸਿ਼ਆਂ ਦੇ ਸਮੱਗਲਿੰਗ ਦੇ 39 ਮਾਮਲੇ ਵਿਦੇਸ਼ੀਆਂ ਖਿ਼ਲਾਫ਼ ਦਰਜ ਹਨ। ਸਾਲ 2017 ਦੌਰਾਨ ਅਜਿਹੇ ਮਾਮਲਿਆਂ ਵਿੱਚ 50 ਅਫ਼ਰੀਕਨ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਤੇ ਉਨ੍ਹਾਂ ਤੋਂ 6.38 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਜਾ ਚੁੱਕੇ ਹਨ। ਇਸ ਵਰ੍ਹੇ ਨਸਿ਼ਆਂ ਦੀ ਸਮੱਗਲਿੰਗ ਦੇ 20 ਮਾਮਲੇ ਦਰਜ ਹੋਏ ਹਨ ਤੇ 24 ਅਫ਼ਰੀਕਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drug Smuggler arrested with 1 crore 80 lakh rs heroin