ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੀਸਵਾਂ ਰੋਡ ਮੁੱਲਾਂਪੁਰ ਤੋਂ ਡਰੱਗ ਸਮੱਗਲਰ ਬਿੱਲਾ ਨਸ਼ੇ ਸਮੇਤ ਕਾਬੂ

​​​​​​​ਸੀਸਵਾਂ ਰੋਡ ਮੁੱਲਾਂਪੁਰ ਤੋਂ ਡਰੱਗ ਸਮੱਗਲਰ ਬਿੱਲਾ ਨਸ਼ੇ ਸਮੇਤ ਕਾਬੂ

ਮੋਹਾਲੀ ਜ਼ਿਲ੍ਹੇ ਦੀ ਪੁਲਿਸ ਨੇ ਨਸ਼ਿਆਂ ਦੇ ਇੱਕ ‘ਮੋਸਟ ਵਾਂਟੇਡ’ ਸਮੱਗਲਰ ਬਲਵਿੰਦਰ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 750 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

 

 

ਉਸ ਨਾਲ ਉਸ ਦਾ ਸਾਥੀ ਅਮਰੀਕ ਸਿੰਘ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ; ਜਿਸ ਦਾ ਭਰਾ ਭੋਲਾ ਡਰੱਗ ਕਾਂਡ ਵਿੱਚ ਭਗੌੜਾ ਹੈ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫ਼ੋਰਸ (STF) ਨੂੰ ਬਲਵਿੰਦਰ ਦੀ ਕਾਫ਼ੀ ਸਮੇਂ ਤੋਂ ਤਲਾਸ਼ ਸੀ। ਉਸ ਵਿਰੁੱਧ ਨਸ਼ਿਆਂ ਦੀ ਸਮੱਗਲਿੰਗ ਦੇ 14 ਮਾਮਲੇ ਦਰਜ ਹਨ।

 

 

ਉਸ ਉੱਤੇ ਪਹਿਲਾਂ ਸਰਹੱਦ ਪਾਰ ਤੋਂ ਨਸ਼ਿਆ ਦੀ ਸਮੱਗਲਿੰਗ ਕਰਨ ਦੇ ਇਲਜ਼ਾਮ ਵੀ ਲੱਗੇ ਸਨ।

 

 

ਪੁਲਿਸ ਮੁਤਾਬਕ ਬਲਵਿੰਦਰ ਨੂੰ ਮੋਹਾਲੀ ਜ਼ਿਲ੍ਹੇ ’ਚ ਸੀਸਵਾਂ ਰੋਡ ਉੱਤੇ ਮੁੱਲਾਂਪੁਰ ਪਿੰਡ ਲਾਗਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drug smuggler Billa arrested from Siswan Road Mullanpur