ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸਿ਼ਆਂ ਦੇ ਸਮੱਗਲਰ ਨੇ ਬਣਾ ਲਈ 3 ਕਰੋੜ ਤੋਂ ਵੱਧ ਦੀ ਜਾਇਦਾਦ

Drug Smuggler Arrested

ਜਲੰਧਰ: ਨਸਿ਼ਆਂ ਦੇ ਖ਼ਤਰਨਾਕ ਕਿਸਮ (ਏ ਵਰਗ) ਦੇ ਸਮਗਲਰ ਜਗੀਰ ਸਿੰਘ ਜ਼ੀਰਾ ਨੂੰ ਪੁਲਿਸ ਨੇ ਆਖ਼ਰ 14 ਸਾਲਾਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਸਿ਼ਆਂ ਦੀ ਸਮੱਗਲਿੰਗ ਤੋਂ ਉਸ ਨੇ ਇੰਨੇ ਸਮੇਂ ਦੌਰਾਨ 3 ਕਰੋੜ ਰੁਪਏ ਦੀ ਜਾਇਦਾਦ ਬਣਾ ਲਈ ਸੀ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ੀਰਾ ਨੇ ਇਹ ਕਬੂਲ ਕਰ ਲਿਆ ਹੈ ਕਿ ਉਸ ਕੋਲ ਪੰਜਾਬ ਦੇ ਵੱਖੋ-ਵੱਖਰੇ ਜਿ਼ਲ੍ਹਿਆ ਵਿੱਚ ਜਾਇਦਾਦਾਂ ਹਲ ਤੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਵਿੱਚਜ ਵੀ ਨਕਦੀ ਮੌਜੂਦ ਹੈ। ਕਾਊਂਟਰ-ਇੰਟੈਲੀਜੈਂਸ ਦੇ ਏਆਈਜੀ ਐੱਚਪੀਐੱਸ ਖੱਖ ਨੇ ਦੱਸਿਆ ਕਿ ਵੀਰਵਾਰ ਨੂੰ ਨਸਿ਼ਆਂ ਦੇ ਸਮੱਗਲਰਾਂ ਖਿ਼ਲਾਫ਼ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਜ਼ੀਰਾ ਨੇ ਮੰਨਿਆ ਹੈ ਕਿ ਉਸ ਕੋਲ 40 ਲੱਖ ਰੁਪਏ ਕੀਮਤ ਦਾ 10 ਮਰਲੇ `ਚ ਬਣਿਆ ਦੋ-ਮੰਜਿ਼ਲਾ ਮਕਾਨ ਹੈ ਅਤੇ ਜਲੰਧਰ ਦੇ ਦਸਮੇਸ਼ ਨਗਰ ਇਲਾਕੇ ਵਿੱਚ 5 ਲੱਖ ਰੁਪਏ ਦੀਆਂ ਦੋ ਦੁਕਾਨਾਂ ਹਨ। ਇੰਝ ਹੀ ਲੈਦਰ ਕੰਪਲੈਕਸ ਦੇ ਕਮਰਸ਼ੀਅਲ ਖੇਤਰ ਵਿੱਚ ਵੀ ਉਸ ਦਾ 6 ਮਰਲੇ ਦਾ ਪਲਾਟ ਹੈ, ਜਿਸ ਦੀ ਕੀਮਤ 30 ਲੱਖ ਰੁਪਏ ਹੈ। ਇੰਝ ਲੁਧਿਆਣਾ ਦੀ ਫ਼ਰੈਂਡਜ਼ ਕਾਲੋਨੀ `ਚ ਵੀ ਉਸ ਦਾ ਦੋ ਮੰਜਿ਼ਲਾ ਫ਼ਲੈਟ ਹੈ, ਜੋ 10 ਮਰਲੇ ਵਿੱਚ ਬਣਿਆ ਹੈ ਤੇ ਉਸ ਦੀ ਕੀਮਤ 50 ਲੱਖ ਰੁਪਏ  ਹੈ। ਇਸ ਤੋਂ ਇਲਾਵਾ ਉਸ ਦੇ ਜੱਦੀ ਪਿੰਡ ਵਿੱਚ ਉਸ ਦੀ 20 ਮਰਲੇ ਜ਼ਮੀਨ ਹੈ, ਜਿਸ ਦੀ ਕੀਮਤ 40 ਲੱਖ ਰੁਪਏ ਹੈ ਅਤੇ ਮੋਗਾ ਜਿ਼ਲ੍ਹੇ ਵਿੱਚ ਉਸ ਦੀ 75 ਲੱਖ ਰੁਪਏ ਕੀਮਤ ਦੀ 5 ਏਕੜ ਜ਼ਮੀਨ ਹੈ।
ਜ਼ੀਰਾ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਦੇ ਵੱਖੋ-ਵੱਖਰੇ ਬੈਂਕ ਖਾਤਿਆਂ ਵਿੱਚ 50ਲੱਖ ਰੁਪਏ ਪਏ ਹਨ, ਜਿਨ੍ਹਾਂ ਵਿੱਚੋਂ ਇੱਕ ਖਾਤਾ ਉਸ ਦੀ ਪਤਨੀ ਦਾ ਵੀ ਹੈ, ਜਿਸ ਵਿੱਚ 20 ਲੱਖ ਰੁਪਏ ਮੌਜੂਦ ਹਨ।
ਜਗੀਰ ਸਿੰਘ ਜ਼ੀਰਾ ਮੋਗਾ ਜਿ਼ਲ੍ਹੇ ਦੇ ਪਿੰਡ ਦੌਲੇਵਾਲ ਦਾ ਵਸਨੀਕ ਹੈ। ਵੀਰਵਾਰ ਨੂੰ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਤਦ ਉਹ ਜਲੰੱਧਰ ਲਾਗਲੇ ਪਿੰਡ ਵਡਾਲਾ ਕੋਲ਼ ਇੱਕ ਟਰੱਕ ਆਪਣੇ ਨਾਲ 55 ਥੈਲੇੇ ਭੁੱਕੀ ਲਿਜਾ ਰਿਹਾ ਸੀ ਤੇ ਹਰੇਕ ਥੈਲੇ ਵਿੱਚ 40 ਕਿਲੋਗ੍ਰਾਮ ਭੁੱਕੀ ਸੀ। ਇਸ ਤੋਂ ਇਲਾਵਾ ਉਸ ਕੋਲੋਂ 5 ਅਣਚੱਲੇ ਕਾਰਤੂਸ ਵੀ ਬਰਾਮਦ ਹੋਏ ਹਨ। ਭੁੱਕੀ ਦੇ ਥੈਲੇ ਚੱਪਲਾਂ ਬਣਾਉਣ ਵਾਲੇ ਪਾਊਡਰ ਦੇ 200 ਥੈਲਿਆਂ ਦੇ ਹੇਠਾਂ ਪਏ ਸਨ। ਪੁਲਿਸ ਨੂੰ ਤਿੱਖੀ ਬੋਅ ਆਉਣ ਕਾਰਨ ਕੁਝ ਸ਼ੱਕ ਪਿਆ।
ਵੱਖੋ-ਵੱਖਰੇ ਜਿ਼ਲ੍ਹਿਆਂ ਵਿੱਚ ਉਸ ਖਿ਼ਲਾਫ਼ ਨਸਿ਼ਆਂ ਦੀ ਸਮੱਗਲਿੰਗ ਦੇ 10 ਅਲੱਗ-ਅਲੱਗ ਮਾਮਲੇ ਦਰਜ ਹਨ। ਸਾਲ 2004 ਦੌਰਾਨ ਰਾਜਸਥਾਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਉਹ ਪੁਲਿਸ ਦੀ ਹਿਰਾਸਤ `ਚੋਂ ਬਚ ਨਿੱਕਲਣ ਵਿੱਚ ਸਫ਼ਲ ਹੋ ਗਿਆ ਸੀ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drug Smuggler Jageer Singh Zira Arrested