ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਇੰਝ ਠੱਪਿਆ ਜਾਵੇਗਾ ਨਸ਼ਾ–ਸਮੱਗਲਰਾਂ ਦਾ ਮੱਕੂ

ਪੰਜਾਬ ’ਚ ਇੰਝ ਠੱਪਿਆ ਜਾਵੇਗਾ ਨਸ਼ਾ–ਸਮੱਗਲਰਾਂ ਦਾ ਮੱਕੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸ਼ਿਆਂ ਦੇ ਖ਼ਾਤਮੇ ਬਾਰੇ ਇੱਕ ਚਿੱਠੀ ਲਿਖੀ ਸੀ ਤੇ ਉਸ ਦੇ ਜਵਾਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਅੰਮ੍ਰਿਤਸਰ ਵਿਖੇ ਆਪਣਾ ਦਫ਼ਤਰ ਖੋਲ੍ਹ ਦਿੱਤਾ ਹੈ, ਤਾਂ ਜੋ ਉਹ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰ ਸਕੇ।

 

 

ਉੱਧਰ ਪੰਜਾਬ ਪੁਲਿਸ ਨੇ ਵੀ ਸੂਬੇ ਦੇ 100 ਚੋਟੀ ਦੇ ਨਸ਼ਾ–ਸਪਲਾਇਰਜ਼ ਦੀ ਸ਼ਨਾਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਫਿਰ ਉਨ੍ਹਾਂ ਨੂੰ ਫੜਨ ਲਈ ਇਕ ਨੀਤੀ ਉਲੀਕੀ ਜਾਵੇਗੀ।

 

 

ਇਸ ਦੇ ਨਾਲ ਹੀ ਸੂਬਾ ਪੁਲਿਸ ਨੇ ਇੱਕ ਨਵੀਂ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਪੱਧਰ ਉੱਤੇ ਐਂਟੀ–ਨਾਰਕੋਟਿਕਸ ਸੈੱਲ ਸਥਾਪਤ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਇਸ ਸੈੱਲ ਦੀ ਅਗਵਾਈ ਸਮੱਗਲਰਾਂ ਉੱਤੇ ਨਜ਼ਰ ਰੱਖਣ ਲਈ DSP ਪੱਧਰ ਦਾ ਅਧਿਕਾਰੀ ਕਰੇਗਾ। ਇੰਝ ਨਸ਼ਿਆਂ ਦੇ ਸਮੱਗਲਰਾਂ ਦਾ ਮੱਕੂ ਠੱਪਿਆ ਜਾਵੇਗਾ।

 

 

ਪਿਛਲੇ ਇੱਕ ਮਹੀਨੇ ਦੌਰਾਨ ਪੰਜਾਬ ਪੁਲਿਸ ਨੇ 30 ਅਜਿਹੇ ਪੁਲਿਸ ਮੁਲਾਜ਼ਮ ਜਬਰੀ ਰਿਟਾਇਰ ਕੀਤੇ ਹਨ, ਜਿਨ੍ਹਾਂ ਬਾਰੇ ਪਤਾ ਲੱਗਾ ਸੀ ਕਿ ਉਹ ਨਸ਼ਿਆਂ ਦੇ ਸਮੱਗਲਰਾਂ ਨਾਲ ਮਿਲੇ ਹੋਏ ਹਨ। ਏਡੀਜੀਪੀ ਦਿਓ ਇਸ ਬਾਰੇ ਟਿੱਪਣੀ ਲਈ ਉਪਲਬਧ ਨਹੀਂ ਸਨ।

 

 

STF ਦੇ ਆਈਜੀ–ਪੁਲਿਸ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਸਿਰਫ਼ ਸਮੱਗਲਰਾਂ ਨੂੰ ਫੜ ਕੇ ਵੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਸਗੋਂ ਮੁੜ–ਵਸੇਬੇ ਤੇ ਜਾਗਰੂਕਤਾ ਉੱਤੇ ਬਰਾਬਰ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਨਸ਼ੇ ਦੀ ਲਤ ਇੱਕ ਬੀਮਾਰੀ ਹੈ ਤੇ ਇਸ ਦਾ ਇਲਾਜ ਜ਼ਰੂਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drug-Smugglers will be eliminated in Punjab in this way