ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਪਹਿਲੇ ਸਰਕਾਰੀ ਨਸ਼ਾ-ਛੁਡਾਊ ਕੇਂਦਰ ਤੋਂ ਪੀੜਤ ਨਾਖ਼ੁਸ਼

ਪੰਜਾਬ ਦੇ ਪਹਿਲੇ ਸਰਕਾਰੀ ਨਸ਼ਾ-ਛੁਡਾਊ ਕੇਂਦਰ ਤੋਂ ਪੀੜਤ ਨਾਖ਼ੁਸ਼

ਇੱਥੋਂ ਦੇ ਸਰਕਾਰੀ ਨਸ਼ਾ-ਛੁਡਾਊ ਕੇਂਦਰ ਤੇ ਮੁੜ-ਵਸੇਬਾ ਕੇਂਦਰ ਦੀ ਉਸਾਰੀ `ਤੇ ਭਾਵੇਂ 5 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਇੱਥੇ ਨਸ਼ਾ-ਪੀੜਤਾਂ ਦਾ ਇਲਾਜ ਕਰਨ ਲਈ ਸਭ ਕੁਝ ਉਪਲਬਧ ਦੱਸਿਆ ਜਾਂਦਾ ਹੈ ਪਰ ਇੱਥੇ ਦਾਖ਼ਲ ਮਰੀਜ਼ ਅਸੰਤੁਸ਼ਟ ਹਨ। ਇਸ ਦਾ ਉਦਘਾਟਨ ਜੁਲਾਈ 2015 `ਚ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕੀਤਾ ਸੀ। ਤਦ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਹ ਪੰਜਾਬ ਦਾ ਹਰ ਤਰ੍ਹਾਂ ਨਾਲ ਮੁਕੰਮਲ ਪਹਿਲਾ ਸਰਕਾਰੀ ਨਸ਼ਾ-ਛੁਡਾਊ ਕੇਂਦਰ ਹੈ।


ਇੱਥੇ ਦਾਖ਼ਲ ਮਰੀਜ਼ਾਂ ਦੀ ਗਿਣਤੀ ਹੁਣ 84 ਹੋ ਚੁੱਕੀ ਹੈ, ਜਦ ਕਿ ਤਿੰਨ ਕੁ ਹਫ਼ਤੇ ਪਹਿਲਾਂ ਇਹ ਗਿਣਤੀ ਸਿਰਫ਼ 35 ਸੀ। ਇੱਥੇ ਸਿਰਫ਼ ਇੱਕੋ-ਇੱਕ ਟੈਸਟ ਸਿਰਫ਼ ਪੀੜਤ ਦੀ ਨਸ਼ੇ ਦੀ ਆਦਤ ਚੈੱਕ ਕਰਨ ਲਈ ਹੀ ਕੀਤਾ ਜਾਂਦਾ ਹੈ।


ਪਿੰਡ ਘੁਮਾਣਪੁਰਾ ਦੇ ਗੁਰਨਾਮ ਕੌਰ ਨੇ ਦੱਸਿਆ,‘‘ਮੇਰਾ ਪੋਤਰਾ ਇੱਥੇ 6 ਜੁਲਾਈ ਤੋਂ ਦਾਖ਼ਲ ਹੈ। ਉਸ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਪਰ ਡਾਕਟਰਾਂ ਨੇ ਹੁਣ ਉਸ ਨੂੰ ਐੱਚਆਈਵੀ ਅਤੇ ਹੈਪੇਟਾਇਟਿਸ ਦੇ ਟੈਸਟ ਬਾਹਰੋਂ ਕਰਵਾਉਣ ਲਈ ਕਿਹਾ ਹੈ।`` ਇੱਕ ਹੋਰ ਮਰੀਜ਼ ਨੇ ਦੱਸਿਆ,‘‘ਜਦੋਂ ਅਸੀਂ ਇਲਾਜ ਲਈ 1,540 ਰੁਪਏ ਦੀ ਫ਼ੀਸ ਅਦਾ ਕੀਤੀ ਸੀ, ਤਦ ਸਾਡੇ ਸੈਂਪਲ ਵਾਰਡ `ਚੋਂ ਹੀ ਲਏ ਗਏ ਸਨ ਪਰ ਹੁਣ ਡਾਕਟਰ ਸਾਨੂੰ ਆਖ ਰਹੇ ਹਨ ਕਿ ਅਸੀਂ ਆਪਣੇ ਮਾਪਿਆਂ ਨੂੰ ਸੱਦੀਏ ਕਿ ਤਾਂ ਜੋ ਉਹ ਸਾਡੇ ਟੈਸਟ ਬਾਹਰੋਂ ਕਰਵਾ ਸਕਣ।``


ਇਸ ਕੇਂਦਰ ਦੇ ਮਨੋਰੋਗ ਵਿਗਿਆਨੀ ਅਮਰਬੀਰ ਸਿੰਘ ਨੇ ਕਿਹਾ,‘‘ਨਸ਼ੇ ਦੀ ਲਤ ਲਈ ਪਿਸ਼ਾਬ ਦੇ ਟੈਸਟ ਵਾਸਤੇ ਸਾਡੇ ਕੋਲ ਇੰਤਜ਼ਾਮ ਹਨ। ਨਸ਼ਾ ਪੀੜਤਾਂ ਦੇ ਬਾਕੀ ਟੈਸਟ ਸਥਾਨਕ ਸਰਕਾਰੀ ਮੈਡੀਕਲ ਕਾਲਜ `ਚ ਕੀਤੇ ਜਾਂਦੇ ਹਨ।``


ਇਹ ਕੇਂਦਰ ਮੈਡੀਕਲ ਕਾਲਜ ਦੇ ਨਸ਼ਾ-ਛੁਡਾਊ ਕੇਂਦਰ ਨਾਲ ਜੁੜਿਆ ਹੋਇਆ ਹੈ। ਇਸ ਦੇ ਪੰਜ ਵਾਰਡਾਂ `ਚੋਂ ਦੋ ਏਅਰ-ਕੰਡੀਸ਼ਨਡ ਹਨ।


ਇਸ ਕੇਂਦਰ ਦਾ ਇੱਕ ਸਥਾਈ ਮੈਡੀਕਲ ਅਫ਼ਸਰ ਹੈ, ਅੱਠ ਮਨੋਰੋਗ ਵਿਗਿਆਨੀ ਹਨ, ਜਿਨ੍ਹਾਂ ਦੀਆਂ ਡਿਊਟੀਆਂ ਵਾਰੀ ਸਿਰ ਲੱਗਦੀਆ ਹਨ। ਪ੍ਰਸ਼ਾਸਕੀ ਸਟਾਫ਼ ਤੇ ਟ੍ਰੇਨਰਾਂ ਤੋਂ ਇਲਾਵਾ ਸੱਤ ਨਰਸਿੰਗ ਸਟਾਫ਼, ਚਾਰ ਵਾਰਡ ਅਟੈਂਡੈਂਟਸ ਹਨ। ਨਰਸਿੰਗ ਅਫ਼ਸਰ ਵਿਸ਼ਾਲ ਜੌਨ ਨੇ ਦੱਸਿਆ ਕਿ ਕਾਲਜ ਵੱਲੋਂ ਇਸ ਕੇਂਦਰ ਨੂੰ ਸਟਾਫ਼ ਮੁਹੱਈਆ ਕਰਵਾਇਆ ਜਾਂਦਾ ਹੈ ਪਰ ਉਨ੍ਹਾਂ ਨੂੰ 16 ਘੰਟੇ ਵੀ ਕੰਮ ਕਰਨਾ ਪੈਂਦਾ ਹੈ। ਦੋਵੇਂ ਕੇਂਦਰਾਂ ਦੇ ਮੁਖੀ ਡਾ. ਪੀ.ਡੀ. ਗਰਗ ਨੇ ਦੱਸਿਆ,‘‘ਸਾਡੇ ਕੋਲ ਕਾਫ਼ੀ ਡਾਕਟਰ ਹਨ। ਅਸੀਂ ਦੋ ਲੈਬ ਤਕਨੀਸ਼ੀਅਨਾਂ ਸਮੇਤ ਅੱਠ ਹੋਰ ਸਟਾਫ਼ ਮੈਂਬਰ ਮੰਗੇ ਹਨ।``


ਇਸ ਕੇਂਦਰ ਨੂੰ ਪਿਛਲੇ ਦੋ ਵਰ੍ਹਿਆ ਤੋਂ ਵਿਕਰਮਜੀਤ ਸਿੰਘ ਸਾਹਨੀ ਦੀ ਗ਼ੈਰ-ਸਰਕਾਰੀ ਜੱਥੇਬੰਦੀ ਸੰਨ ਫ਼ਾਊਂਡੇਸ਼ਨ ਤੋਂ ਮਦਦ ਮਿਲ ਰਹੀ ਹੈ। ਇਹ ਜੱਥੇਬੰਦੀ ਕੰਪਿਊਟਰ, ਵੈਲਡਿੰਗ, ਪਲੰਬਿੰਗ ਤੇ ਇਲੈਕਟ੍ਰਿਕ ਦੇ ਤਿੰਨ-ਤਿੰਨ ਮਹੀਨਿਆਂ ਦੇ ਸਰਟੀਫਿ਼ਕੇਟ ਕੋਰਸ ਕਰਵਾਉਂਦੀ ਹੈ। ਇਸ ਫ਼ਾਊਂਡੇਸ਼ਨ ਦੇ ਕੋਆਰਡੀਨੇਟਰ ਬਲਜੀਤ ਕੌਰ ਜੌਹਲ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ 300 ਤੋਂ ਵੱਧ ਮਰੀਜ਼ਾਂ ਨੂੰ ਦਾਖ਼ਲਾ ਦਿੱਤਾ ਜਾ ਚੁੱਕਾ ਹੈ।


ਪ੍ਰਸ਼ਾਸਨ ਦੀ ਬੇਨਤੀ `ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਲੰਗਰ ਇਸ ਕੇਂਦਰ ਤੱਕ ਪਹੁੰਚਾਇਆ ਜਾਂਦਾ ਹੈ। ਇੱਥੇ ਖਾਣਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੀ ਅਗਵਾਈ ਹੇਠਲੀ ਇੱਕ ਹੋਰ ਧਾਰਮਿਕ ਸੰਸਥਾ ਤੋਂ ਵੀ ਆਉਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drug victims unhappy from Punjab first DeAddiction Centre