ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚੋਂ ਨਸ਼ੇ ਦਾ ਜ਼ਹਿਰ ਤੇ ਸਮੱਗਲਰ ਖ਼ਤਮ ਕਰ ਕੇ ਰਹਾਂਗੇ: ਕੈਪਟਨ

ਪੰਜਾਬ ’ਚੋਂ ਨਸ਼ੇ ਦਾ ਜ਼ਹਿਰ ਤੇ ਸਮੱਗਲਰ ਖ਼ਤਮ ਕਰ ਕੇ ਰਹਾਂਗੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 73ਵੇਂ ਆਜ਼ਾਦੀ ਦਿਵਸ ਮੌਕੇ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਸੂਬਾ ਸਮਾਰੋਹ ਦੌਰਾਨ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਤੇ ਸਲਾਮੀ ਗਾਰਦ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਕੁਝ ਵਿਧਾਇਕ, ਡੀਜੀਪੀ ਸ੍ਰੀ ਦਿਨਕਰ ਗੁਪਤਾ ਤੇ ਉੱਚ ਅਧਿਕਾਰੀ ਵੀ ਮੌਜੂਦ ਸਨ।

 

 

ਕੈਪਟਨ ਅਮਰਿੰਦਰ ਸਿੰਘ ਨੇ ਇਸ ਦਿਹਾੜੇ ਨੂੰ ਬੇਹੱਦ ਮਾਣਮੱਤਾ ਦੱਸਿਆ। ਉਨ੍ਹਾਂ ਦੇਸ਼ ਦੇ ਆਜ਼ਾਦੀ ਦੇ ਪਰਵਾਨਿਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਦੋਂ ਜੀਵਨ ਦੇ ਹਰ ਵਰਗ ਦੇ ਲੋਕ ਇੱਕਜੁਟਤਾ ਨਾਲ ਆਜ਼ਾਦੀ ਦਿਵਸ ਮਨਾਉਂਦੇ ਹਨ, ਤਾਂ ਵੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ।

 

 

ਉਨ੍ਹਾਂ ਜਿੱਥੇ ਆਜ਼ਾਦੀ ਦਿਵਸ ਮੌਕੇ ਮਹਾਨ ਰਾਸ਼ਟਰ ਭਾਰਤ ਨੂੰ ਸਲਾਮ ਕੀਤਾ, ਉੱਥੇ ਉਨ੍ਹਾਂ ਨੇ ਪੰਜਾਬ ’ਚੋਂ ਨਸ਼ੇ ਦੇ ਜ਼ਹਿਰ ਤੇ ਉਸ ਦੇ ਸਮੱਗਲਰਾਂ ਦੇ ਮੁਕੰਮਲ ਖ਼ਾਤਮੇ ਦਾ ਆਪਣਾ ਸੰਕਲਪ ਦੁਹਰਾਇਆ।

 

 

ਕੈਪਟਨ ਨੇ ਆਖਿਆ ਕਿ ਸਾਨੂੰ ਹੁਣ ਸ਼ਹੀਦਾਂ ਦੇ ਸੁਫ਼ਨੇ ਸਾਕਾਰ ਕਰਨ ਲਈ ਆਰਥਿਕ ਤੌਰ ਉੱਤੇ ਮਜ਼ਬੂਤ ਪੰਜਾਬ ਦੀ ਉਸਾਰੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਭਾਵੇਂ ਪੰਜਾਬ ਸਿਰ ਕਰਜ਼ਾ ਵਧ ਕੇ 2 ਲੱਖ ਕਰੋੜ ਰੁਪਏ ਤੋਂ ਵੀ ਵੱਧ ਹੋ ਗਿਆ ਹੈ ਪਰ ਫਿਰ ਵੀ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਵਿੱਚ ਵੱਖੋ–ਵੱਖਰੇ ਉਦਯੋਗਾਂ ਨੇ 53,000 ਕਰੋੜ ਰੁਪਏ ਲਾਏ ਹਨ। ਇਸ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ।

 

 

ਮੁੱਖ ਮੰਤਰੀ ਨੇ ਕਿਹਾ ਕਿ ਜੇ ਉਦਯੋਗਾਂ ਦਾ ਨਿਵੇਸ਼ ਹੀ ਪੰਜਾਬ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਵੇ, ਤਾਂ ਯਕੀਨੀ ਤੌਰ ਉੱਤੇ ਸੂਬੇ ਦੇ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲਣ ਲੱਗ ਪਵੇਗਾ ਤੇ ਫਿਰ ਉਨ੍ਹਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਹੀ ਨਹੀਂ ਰਹੇਗੀ।

 

 

ਕੈਪਟਨ ਨੇ ਦਾਅਵਾ ਕੀਤਾ ਕਿ ਹੁਣ ਪੰਜਾਬ ਵਿੱਚ 5ਵਾਂ ਰੁਜ਼ਗਾਰ ਮੇਲਾ ਲੱਗਣ ਜਾ ਰਿਹਾ ਹੈ ਤੇ ਇਨ੍ਹਾਂ ਮੇਲਿਆਂ ਦੌਰਾਨ 6 ਲੱਖ ਦੇ ਲਗਭਗ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਰੋਜ਼ਾਨਾ ਇੱਕ ਹਜ਼ਾਰ ਨੌਜਵਾਨ ਨੌਕਰੀਆਂ ਉੱਤੇ ਲੱਗ ਰਹੇ ਹਨ।

 

 

ਇਸ ਸੂਬਾ–ਪੱਧਰੀ ਸਮਾਰੋਹ ਮੌਕੇ ਸਮੁੱਚੇ ਜਲੰਧਰ ਸ਼ਹਿਰ ਤੇ ਛਾਉਣੀ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। 2,000 ਤੋਂ ਵੱਧ ਸੁਰੱਖਿਆ ਜਵਾਨ ਇਸ ਮੌਕੇ ਤਾਇਨਾਤ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drugs and Smugglers will be eliminated from Punjab says Captain Amrinder Singh