ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਦਸੇ ਤੋਂ ਲੱਗਾ ਪਤਾ - ਕਸ਼ਮੀਰੀ ਸੇਬਾਂ ਦੀ ਆੜ `ਚ ਪੰਜਾਬ ਭੇਜੀ ਜਾ ਰਹੀ ਸੀ ਭੁੱਕੀ

ਹਾਦਸੇ ਤੋਂ ਲੱਗਾ ਪਤਾ - ਕਸ਼ਮੀਰੀ ਸੇਬਾਂ ਦੀ ਆੜ `ਚ ਪੰਜਾਬ ਭੇਜੀ ਜਾ ਰਹੀ ਸੀ ਭੁੱਕੀ

ਕਸ਼ਮੀਰ ਤੋਂ ਨਸ਼ੇ ਕਿਵੇਂ ਤੇ ਕਿਸ ਸ਼ਕਲ ਵਿੱਚ ਪੰਜਾਬ ਭੇਜੇ ਜਾਂਦੇ ਹਨ; ਉਹ ਸਭ ਅੱਜ ਸ਼ਾਇਦ ਉਸ ਤਰ੍ਹਾਂ ਸਾਹਮਣੇ ਨਾ ਆਉਂਦਾ ਜੇ ਅੱਜ ਇੱਕ ਟੈਂਪੂ ਨੂੰ ਹਾਦਸਾ ਨਾ ਵਾਪਰਦਾ। ਇਹ ਹਾਦਸਾ ਕਸ਼ਮੀਰ ਦੇ ਪੁਲਵਾਮਾ ਜਿ਼ਲ੍ਹੇ ਤੋਂ ਪੰਜਾਬ ਜਾ ਰਹੇ ਸੇਬਾਂ ਨਾਲ ਲੱਦੇ ਟੈਂਪੂ ਪੀਬੀ-13ਬੀਸੀ - 4180 ਦੇ ਪਲਟਣ ਨਾਲ ਵਾਪਰਿਆ।


ਇਹ ਹਾਦਸਾ ਕਠੂਆ ਜਿ਼ਲ੍ਹੇ ਦੇ ਕਸਬੇ ਹੀਰਾਨਗਰ ਲਾਗਲੇ ਪਿੰਡ ਛੰਨ ਅਰੋੜਿਆਂ `ਚ ਵਾਪਰਿਆ। ਲੋਕਾਂ ਨੂੰ ਵਿਖਾਉਣ ਲਈ ਭਾਵੇਂ ਉਸ ਟੈਂਪੂ `ਚ ਕਸ਼ਮੀਰੀ ਸੇਬ ਲੱਦੇ ਹੋਏ ਸਨ ਪਰ ਉਸ ਵਿੱਚ ਪੰਜ ਪੇਟੀਆਂ ਅਜਿਹੀਆਂ ਵੀ ਸਨ, ਜਿਨ੍ਹਾਂ ਵਿੱਚ ਭੁੱਕੀ ਭਰ ਕੇ ਲਿਜਾਂਦੀ ਜਾ ਰਹੀ ਸੀ। ਟੈਂਪੂ ਡਰਾਇਵਰ ਗੁਰਪ੍ਰੀਤ ਸਿੰਘ ਤੇ ਕੰਡਕਟਰ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਦੋਵੇਂ ਸੰਗਰੂਰ ਦੇ ਰਹਿਣ ਵਾਲੇ ਹਨ।


ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਜ਼ਬਰਦਸਤੀ ਨਸਿ਼ਆਂ ਦੇ ਸਿ਼ਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ `ਚੋਂ ਬਹੁਤਿਆਂ ਨੂੰ ਲਲਕਾਰ ਕੇ ਆਖਿਆ ਜਾਂਦਾ ਹੈ ਕਿ ‘ਨਸ਼ੇ ਤਾਂ ਸਿਰਫ਼ ਮਰਦ ਹੀ ਝੱਲ ਸਕਦੇ ਹਨ।`


ਰਾਜਬਾਗ਼ ਥਾਣੇ ਦੇ ਐੱਸਐੱਚਓ ਅਮਿਤ ਸਾਂਗੜਾ ਨੇ ਭੁੱਕੀ ਦਾ ਵਜ਼ਨ ਕਰਵਾ ਕੇ ਸੀਲ ਕਰ ਦਿੱਤਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drugs are coming Pb from Kashmir