ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ੇ ਵੇਚਣ ਵਾਲੇ ਕੈਮਿਸਟ ਤੇ ਮਿਲਾਵਟਖੋਰ ਹੁਣ ਬਚ ਕੇ ਰਹਿਣ: ਡਾ. ਨਵਦੀਪ ਸਿੰਘ

ਨਸ਼ੇ ਵੇਚਣ ਵਾਲੇ ਕੈਮਿਸਟ ਤੇ ਮਿਲਾਵਟਖੋਰ ਹੁਣ ਬਚ ਕੇ ਰਹਿਣ: ਡਾ. ਨਵਦੀਪ ਸਿੰਘ

ਡਾ. ਨਵਦੀਪ ਸਿੰਘ ਨੇ ਅੱਜ ਸਿਵਲ ਸਰਜਨ ਵਜੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ। ਡਾ. ਨਵਦੀਪ ਸਿੰਘ ਇਸ ਤੋਂ ਪਹਿਲਾਂ ਦਫਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਵਿਖੇ  ਬਤੋਰ ਡਿਪਟੀ ਡਾਇਰੈਕਟਰ ਸੇਵਾ ਨਿਭਾ ਰਹੇ ਸਨ।

 

 

ਹੁਣ ਉਨਾਂ ਦੀ ਤੈਨਾਤੀ ਪੰਜਾਬ ਸਰਕਾਰ ਵਲੋਂ ਬਤੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਹੈ ਉਨ੍ਹਾਂ ਦੀ ਤੈਨਾਤੀ ਤੇ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸੁਆਗਤ ਕੀਤਾ ਗਿਆ।

 

 

ਇਸ ਸਮੇਂ ਡਾ. ਨਵਦੀਪ ਨੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਇਆ ਕਰਵਾਉੇਣ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਸਾਰੇ ਸਟਾਫ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਨਸ਼ਾ ਮੁਕਤ ਪੰਜਾਬ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਜਿਸ ਦੇ ਤਹਿਤ ਦਵਾਈਆਂ ਦੀਆਂ ਦੁਕਾਨਾ ਦੀ ਚੈਕਿੰਗ ਕਰਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਕੈਮਿਸਟ ਨਸ਼ੇ ਦੇ ਇਸਤੇਮਾਲ ਕਰਨ ਵਾਲੀਆਂ ਦਵਾਈਆਂ ਨਾ ਵੇਚ ਸਕੇ।

 

 

ਨਸ਼ਾ ਛੁਡਾਉ ਕੇਂਦਰਾਂ ਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਖਾਣਪੀਣ ਵਾਲੀਆਂ ਵਸਤਾਂ ਵਿਚ ਮਿਲਾਵਟਖੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਲਿੰਗ ਅਨੁਪਾਤ ਵਿਚ ਹੋਰ ਸੁਧਾਰ ਲਿਆਉਣ ਲਈ ਜਿਲ੍ਹੇ ਵਿਚ ਚੱਲ ਰਹੇ ਅਲਟਰਾ–ਸਾਊਂਡ ਸਕੈਨ ਸੈਂਟਰਾਂ ਦੀ ਸਮੇਂ ਸਮੇਂ ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ

 

 

ਇਸ ਸਮੇਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲ਼ਤਾ ਦੇਣ ਲਈ ਸਿਹਤ ਵਿਭਾਗ ਦੇ ਸਟਾਫ ਦਾ ਵੀ ਸਿਹਤਮੰਦ ਹੋਣਾ ਜਰੂਰੀ ਹੈ ਇਸ ਲਈ ਸਾਨੂੰ ਨਿੱਜੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਆਪਣੇ ਨਹੁੰ ਕੱਟ ਕੇ ਰੱਖਣੇ ਚਾਹੀਦੇ ਹਨ ਅਤੇ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।

 

 

ਇਸ ਸਮੇਂ ਡਾ.ਰੰਜੂ ਸਿੰਗਲਾ ਜਿਲ੍ਹਾ ਪਰਿਵਾਰ  ਭਲਾਈ ਅਫਸਰ,ਡਾ. ਜਾਗਰਿਤੀ ਚੰਦਰ ਜਿਲ੍ਹਾ ਟੀਕਾਕਰਨ ਅਫਸਰ, ਡਾ. ਸਤੀਸ਼ ਗੋਇਲ ਐਸ.ਐਮ.. ਸ਼੍ਰੀ ਮੁਕਤਸਰ ਸਾਹਿਬ, ਡਾ. ਕੰਵਲਜੀਤ ਸਿੰਘ ਜਿਲ੍ਹਾ ਡੈਂਟਲ ਹੈਲ਼ਥ ਅਫਸਰ,ਡਾ. ਵਿਕਰਮ ਅਸੀਜਾ ਜਿਲ੍ਹਾ ਐਪੀਡੀਮੋਲੋਜਿਸਟ, ਸ਼੍ਰੀ ਕੰਵਲਜੀਤ ਸਿੰਘ ਸਹਾਇਕ ਕਮਿਸ਼ਨਰ ਫੂਡ ਅਤੇ ਦਫਤਰ ਸਿਵਲ ਸਰਜਨ, ਸ਼੍ਰੀ ਮੁਕਤਸਰ ਸਾਹਿਬ ਦਾ ਸਮੂਹ ਸਟਾਫ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drugs seller Chemists and adulterers should now save themselves says Dr Navdeep Singh