ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਮਨਪ੍ਰੀਤ ਕੌਰ ਤੋਂ ਡੀਐੱਸਪੀ ਦਾ ਅਹੁਦਾ ਵਾਪਸ ਲਿਆ

ਹਰਮਨਪ੍ਰੀਤ ਕੌਰ ਤੋਂ ਡੀਐੱਸਪੀ ਦਾ ਅਹੁਦਾ ਵਾਪਸ ਲਿਆ

‘ਬੀਏ ਦੀ ਜਾਅਲੀ ਡਿਗਰੀ` ਦੇ ਮੁੱਦੇ `ਤੇ ਪੰਜਾਬ ਸਰਕਾਰ ਨੇ ਹਰਮਨਪ੍ਰੀਤ ਕੌਰ ਤੋਂ ਡੀਐੱਸਪੀ ਦਾ ਰੈਂਕ ਵਾਪਸ ਲੈ ਲਿਆ ਹੈ। ਹਰਮਨਪ੍ਰੀਤ ਕੌਰ ਜਿੱਥੇ ਭਾਰਤ ਦੀ ਮਹਿਲਾ ਟਵੈਂਟੀ-20 ਟੀਮ ਦੀ ਕਪਤਾਨ ਹੈ, ਉੱਥੇ ਉਹ ਅਰਜੁਨ ਪੁਰਸਕਾਰ ਜੇਤੂ ਵੀ ਹੈ। ਪੰਜਾਬ ਆਰਮਡ ਪੁਲਿਸ (ਪੀਏਪੀ) - ਜਲੰਧਰ ਨੇ ਜਦੋਂ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਉਸ ਵੱਲੋਂ ਪੇਸ਼ ਕੀਤੀ ਗਈ ਸਾਲ 2011 ਦੀ ਡਿਗਰੀ ਦੀ ਪੁਸ਼ਟੀ ਕਰਵਾਈ ਸੀ, ਤਾਂ ਯੂਨੀਵਰਸਿਟੀ ਨੇ ਉਸ ਦੀ ਡਿਗਰੀ ਨੂੰ ਜਾਅਲੀ ਕਰਾਰ ਦੇ ਦਿੱਤਾ ਸੀ।

ਸੂਬਾ ਸਰਕਾਰ ਵੱਲੋਂ ਹੁਣ ਹਰਮਨਪ੍ਰੀਤ ਕੌਰ ਨੂੰ ਵੀ ਦੱਸ ਦਿੱਤਾ ਗਿਆ ਹੈ ਕਿ ਹੁਣ ਕਿਉਂਕਿ ਉਸ ਕੋਲ +2 ਭਾਵ 12ਵੀਂ ਜਮਾਤ ਤੱਕ ਦੀ ਡਿਗਰੀ ਰਹਿ ਗਈ ਹੈ, ਇਸ ਲਈ ਉਹ ਹੁਣ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ `ਤੇ ਵਿਚਰ ਸਕੇਗੀ।

ਹਰਮਨਪ੍ਰੀਤ ਕੌਰ ਨਾਲ ਜਦੋਂ ਇਸ ਮਾਮਲੇ `ਤੇ ਗੱਲ ਕਰਨ ਦਾ ਜਤਨ ਕੀਤਾ ਗਿਆ, ਤਾਂ ਉਸ ਨੇ ਇਸ ਦਾ ਕੋਈ ਜਵਾਬ ਦੇਣ ਦੀ ਥਾਂ ਇਹੋ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ, ਇਸ ਲਈ ਉਹ ਆਰਾਮ ਕਰਨਾ ਚਾਹੁੰਦੀ ਹੈ।

ਪੰਜਾਬ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਇਸ ਮਹਿਲਾ ਕ੍ਰਿਕੇਟਰ ਖਿ਼ਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਆਖ਼ਰ ਕੌਮਾਂਤਰੀ ਪੱਧਰ ਦੀ ਖਿਡਾਰਨ ਹੈ। ਉਂਝ ਸੁਤਰਾਂ ਨੇ ਇਹ ਵੀ ਦੱਸਿਆ ਕਿ ਜੇ ਸਰਕਾਰ ਜਾਂ ਉਸ ਦਾ ਕੋਈ ਵਿਭਾਗ ਹਰਮਨਪ੍ਰੀਤ ਕੌਰ ਖਿ਼ਲਾਫ਼ ਇਸ ਮੁੱਦੇ `ਤੇ ਐੱਫ਼ਆਈਆਰ ਦਾਇਰ ਕਰਵਾਉਂਦਾ ਹੈ, ਤਾਂ ਉਸ ਤੋਂ ਅਰਜੁਨ ਪੁਰਸਕਾਰ ਤੱਕ ਵਾਪਸ ਲਿਆ ਜਾ ਸਕਦਾ ਹੈ; ਕਿਉਂਕਿ ਧੋਖਾਧੜੀ ਦੇ ਕਿਸੇ ਵੀ ਮਾਮਲੇ `ਚ ਫਸੇ ਵਿਅਕਤੀ ਨੂੰ ਅਜਿਹਾ ਉੱਚ ਪੁਰਸਕਾਰ ਨਹੀਂ ਦਿੱਤਾ ਜਾ ਸਕਦਾ।

ਇੱਥੇ ਵਰਨਣਯੋਗ ਹੈ ਕਿ ਮਹਿਲਾਵਾਂ ਦੇ ਕ੍ਰਿਕੇਟ ਵਰਲਡ ਕੱਪ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਉਦੋਂ ਉਹ ਪੱਛਮੀ ਰੇਲਵੇ `ਚ ਮੁਲਾਜ਼ਮ ਸੀ ਤੇ ਉਸ ਨੇ ਪੰਜ ਸਾਲਾਂ ਦੇ ਬਾਂਡ `ਤੇ ਵੀ ਹਸਤਾਖਰ ਕੀਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DSP rank has been withdrawn from Harmanpreet Kaur