ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ ਦਾ ਗਰੁੱਪ ਮੋਹਾਲੀ `ਚ ਖੋਲ੍ਹ ਸਕਦੈ ਸ਼ਾਪਿੰਗ ਸੈਂਟਰ ਤੇ ਹੋਟਲ

ਦੁਬਈ ਦਾ ਗਰੁੱਪ ਮੋਹਾਲੀ `ਚ ਖੋਲ੍ਹ ਸਕਦੈ ਸ਼ਾਪਿੰਗ ਸੈਂਟਰ ਤੇ ਹੋਟਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿੱਚ ਨਿਵੇਸ਼ ਲਈ ਪੈਦਾ ਹੋਏ ਸਾਕਾਰਤਮਕ ਮਾਹੌਲ ਤੋਂ ਪ੍ਰਭਾਵਿਤ ਹੁੰਦਿਆਂ ਖਾੜੀ ਦੇਸ਼ਾਂ ਵਿੱਚ ਰਿਟੇਲ ਸ਼ਾਪਿੰਗ ਸੈਂਟਰਾਂ ਦੇ ਦੁਬਈ ਅਧਾਰਿਤ ਪ੍ਰਮੁੱਖ ਲੁਲੁ ਗਰੁੱਪ ਦੇ ਚੀਫ ਐਗਜ਼ੈਕਟਿਵ ਅਫ਼ਸਰ ਸੈਫੀ ਰੂਪਾਵਾਲਾ ਨੇ ਪ੍ਰਮੁੱਖ ਤੌਰ 'ਤੇ ਮੁਹਾਲੀ ਵਿੱਚ ਸੰਗਠਿਤ ਪ੍ਰਾਜੈਕਟ ਦੀ ਸਥਾਪਨਾ ਰਾਹੀਂ ਪੰਜਾਬ ਵਿੱਚ ਕਾਰੋਬਾਰ ਸ਼ੁਰੂ ਕਰਨ 'ਚ ਡੂੰਘੀ ਦਿਲਚਸਪੀ ਦਿਖਾਈ ਹੈ।


ਸੂਬੇ ਵਿੱਚ ਨਿਵੇਸ਼ ਲਈ ਲੋੜੀਂਦੀਆਂ ਪ੍ਰਵਾਨਗੀ ਤੇ ਮਨਜ਼ੂਰੀ ਦੇਣ ਦੇ ਸਾਂਝੇ ਪਲੇਟਫਾਰਮ 'ਨਿਵੇਸ਼ ਪੰਜਾਬ' ਵਿਖੇ ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਗਰੁੱਪ ਨੇ ਇੱਛਾ ਜ਼ਾਹਰ ਕੀਤੀ ਕਿ ਉਨ੍ਹਾਂ ਦਾ ਖਾੜੀ ਅਤੇ ਹੋਰ ਮੁਲਕਾਂ ਵਿੱਚ 157 ਰਿਟੇਲ ਸ਼ਾਪਿੰਗ ਸੈਂਟਰਾਂ ਦਾ ਵਿਸ਼ਾਲ ਨੈਟਵਰਕ ਪਹਿਲਾਂ ਹੀ ਸਥਾਪਤ ਹੈ ਅਤੇ ਹੁਣ ਉਹ ਪੰਜਾਬ ਵਿਚ ਸ਼ਾਪਿੰਗ ਸੈਂਟਰ, ਕਨਵੈਂਸ਼ਨ ਸੈਂਟਰ ਅਤੇ ਹੋਟਲ ਦਾ ਸੰਗਠਿਤ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਸੋਚ-ਵਿਚਾਰ ਕਰ ਰਹੇ ਹਨ। 


ਗਰੁੱਪ ਦੇ ਸੀ.ਈ.ਓ ਸ੍ਰੀ ਰੂਪਾਵਾਲਾ ਨੇ ਇਨਵੈਸਮੈਂਟ ਪ੍ਰੋਮੋਸ਼ਨ ਦੇ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੂੰ ਦੱਸਿਆ ਕਿ ਲੁਲੁ ਗਰੁੱਪ ਵੱਲੋਂ ਕੋਚੀ ਵਿੱਚ ਭਾਰਤ ਦਾ ਸਭ ਤੋਂ ਵੱਡਾ ਮਾਲ ਬਣਾਇਆ ਗਿਆ ਹੈ ਜਿੱਥੇ ਰੋਜ਼ਾਨਾ ਇਕ ਲੱਖ ਲੋਕ ਆਉਂਦੇ ਹਨ ਅਤੇ ਅਜਿਹਾ ਪ੍ਰਾਜੈਕਟ ਹੀ ਪੰਜਾਬ ਵਿੱਚ ਲਿਆਉਣ ਦੀ ਯੋਜਨਾ ਹੈ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਇਸ ਪ੍ਰਸਤਾਵਿਤ ਪ੍ਰਾਜੈਕਟ ਲਈ ਕੰਪਨੀ ਨੂੰ ਲਗਪਗ 25 ਏਕੜ ਰਕਬੇ ਦੀ ਲੋੜ ਹੈ।


ਲੁਲੁ ਗਰੁੱਪ ਇੰਟਰਨੈਸ਼ਨਲ ਦੇ ਚੀਫ ਅਪਰੇਟਿੰਗ ਅਫਸਰ ਸਲੀਮ, ਡਾਇਰੈਕਟਰ ਸਲੀਮ ਤੇ ਅਨੰਥ, ਖਰੀਦ ਮੈਨੇਜਰ ਜ਼ੁਲਫਿਕਰ ਕੇ. ਅਤੇ ਮੈਨੇਜਰ ਪੀ.ਡੀ.ਡੀ. ਸ਼ਮੀਮ ਐਸ. 'ਤੇ ਅਧਾਰਿਤ ਵਫ਼ਦ ਨੇ ਤਾਜ਼ਾ ਸਬਜ਼ੀਆਂ, ਫਲ, ਬਾਸਮਤੀ, ਜੈਵਿਕ ਵਸਤਾਂ ਅਤੇ ਦੁੱਧ ਪਦਾਰਥ ਆਦਿ ਦੀ ਦਰਾਮਦ ਵਿੱਚ ਦਿਲਚਸਪੀ ਦਿਖਾਈ।


ਵਫ਼ਦ ਦਾ ਸਵਾਗਤ ਕਰਦਿਆਂ ਇਨਵੈਸਟਰ ਫੈਸਿਲੀਟੇਸ਼ਨ ਦੇ ਸਲਾਹਕਾਰ ਮੇਜਰ ਬੀ.ਐਸ. ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੁਲੁ ਗਰੁੱਪ ਦੇ ਪ੍ਰਸਤਾਵਿਤ ਪ੍ਰਾਜੈਕਟ ਨੂੰ ਸਮੇਂ ਸਿਰ ਅਮਲ ਵਿੱਚ ਲਿਆਉਣ ਲਈ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਬੰਧਤ ਅਥਾਰਟੀਆਂ ਪਾਸੋਂ ਢੁਕਵੀਆਂ ਮਨਜ਼ੂਰੀਆਂ ਦਿਵਾਉਣ ਵਿੱਚ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਮੁਲਕ ਦੇ ਉਦਯੋਗਿਕ ਨਕਸ਼ੇ 'ਤੇ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।


ਪੰਜਾਬ ਸਰਕਾਰ ਪਾਸੋਂ ਪੂਰਨ ਸਹਿਯੋਗ ਅਤੇ ਠੋਸ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਉਂਦਿਆਂ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿੱਚ ਆਲਮੀ ਨਿਵੇਸ਼ ਅਤੇ ਪੂੰਜੀ ਫੰਡ ਕੰਪਨੀਆਂ ਲਈ ਅਸੀਮ ਮੌਕੇ ਹਨ ਜਿੱਥੇ ਸਨਅਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। 


ਉਨ੍ਹਾਂ ਵਫ਼ਦ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਖਾਣ ਵਾਲੀਆਂ ਵਸਤਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਾਰਗੋ ਸੈਂਟਰ ਸ਼ੁਰੂ ਕਰਨ ਵਾਸਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਇਕ ਸਮਝੌਤਾ ਸਹੀਬੰਦ ਕੀਤਾ ਹੈ ਜੋ ਦਸੰਬਰ, 2019 ਵਿੱਚ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟਰਮੀਨਲ ਦੂਜੇ ਮੁਲਕਾਂ ਨੂੰ ਤਾਜ਼ਾ ਸਬਜ਼ੀਆਂ, ਫਲ ਅਤੇ ਜੈਵਿਕ ਵਸਤਾਂ ਬਰਾਮਦ ਕਰਨ ਵਿੱਚ ਬਹੁਤ ਸਹਾਈ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dubai group ready to open Shopping Centre hotel in Mohali