ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਭਾਰਤ `ਚ ਧੂੜ ਦਾ ਗ਼ੁਬਾਰ ਜਾਰੀ, ਪ੍ਰਦੂਸ਼ਣ ਬੋਰਡ ਵੱਲੋਂ ਸਲਾਹਾਂ ਜਾਰੀ

Dust in Ludhiana

ਪੰਜਾਬ ਤੇ ਹਰਿਆਣਾ ਸਮੇਤ ਸਮੁੱਚਾ ਉੱਤਰੀ ਭਾਰਤ ਇਸ ਵੇਲੇ ਸੰਘਣੀ ਧੂੜ ਤੇ ਗ਼ੁਬਾਰ ਦੀ ਚਾਦਰ ਦੀ ਲਪੇਟ ਵਿੱਚ ਆਇਆ ਹੋਇਆ ਹੈ। ਅਜਿਹੇ ਵੇਲੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸੂਬੇ ਵਿੱਚ ਸੜਕਾਂ-ਪੁਲ਼ਾਂ ਦੀ ਉਸਾਰੀ ਸਮੇਤ ਸਾਰੀਆਂ ਨਿਰਮਾਣ ਗਤੀਵਿਧੀਆਂ ਰੋਕ ਦੇਣ ਦੀ ਸਲਾਹ ਦਿੱਤੀ ਹੈ। ਟਰੱਕਾਂ ਤੇ ਟਰਾਲੀਆਂ ਵਿੱਚ ਲਿਜਾਂਦਾ ਜਾ ਰਿਹਾ ਰੇਤਾ ਤੇ ਮਿੱਟੀ ਨੂੰ ਢਕ ਕੇ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ। ਬੋਰਡ ਅਨੁਸਾਰ ਰੇਤ ਦਾ ਇਹ ਤੂਫ਼ਾਨ ਰਾਜਸਥਾਨ ਤੇ ਨਾਲ ਲੱਗਦੇ ਰੇਗਿਸਤਾਨਾਂ ਤੋਂ ਸ਼ੁਰੂ ਹੋਇਆ ਹੈ।

ਬੋਰਡ ਦਾ ਕਹਿਣਾ ਹੈ ਕਿ ਹਵਾ ਦਾ ਖ਼ਰਾਬ ਹੁੰਦਾ ਜਾ ਰਿਹਾ ਮਆਰ ਇਨਸਾਨਾਂ, ਜਾਨਵਰਾਂ ਤੇ ਪੌਦਿਆਂ ਲਈ ਬੇਹੱਦ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈ ਦਿਲ, ਅੱਖਾਂ ਤੇ ਚਮੜੀ ਦੇ ਰੋਗੀਆਂ ਨੂੰ ਜਿੰਨਾ ਵੀ ਸੰਭਵ ਹੋ ਸਕੇ, ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਖੁੱਲ੍ਹੀਆਂ ਟਰਾਲੀਆਂ ਤੇ ਟਰੱਕਾਂ ਵਿੱਚ ਲੰਮਾ ਸਫ਼ਰ ਨਹੀਂ ਕਰਨਾ ਚਾਹੀਦਾ।

ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੱਛਮੀ ਵਾਯੂਮੰਡਲ ਵਿੱਚ ਹੋਣ ਵਾਲੀ ਗੜਬੜੀ ਤੇਜ਼ੀ ਨਾਲ ਉੱਤਰੀ ਭਾਰਤ ਵੱਲ ਵਧ ਰਹੀ ਹੈ ਤੇ ਇੱਕ ਜਾਂ ਦੋ ਦਿਨਾਂ ਵਿੱਚ ਮੀਂਹ ਆ ਸਕਦਾ ਹੈ ਤੇ ਉਸ ਤੋਂ ਬਾਅਦ ਹੀ ਇਸ ਧੂੜ ਤੋਂ ਛੁਟਕਾਰਾ ਮਿਲ ਸਕੇਗਾ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਹਵਾ ਦਾ ਮਿਆਰ ਸੂਚਕ-ਅੰਕ
ਅੰਮ੍ਰਿਤਸਰ - 454
ਲੁਧਿਆਣਾ - 443
ਮੰਡੀ ਗੋਬਿੰਦਗੜ੍ਹ - 440
ਰੋਪੜ - 417
ਪਟਿਆਲਾ - 403
ਖੰਨਾ - 389   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dust in the whole North India including Punjab Punjab Pollution Control Board Gives Advisory