ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ‘ਚ ਜਾਇਦਾਦਾਂ ਦੀ ਈ-ਨਿਲਾਮੀ 1 ਨਵੰਬਰ ਤੋਂ

ਪੰਜਾਬ ਚ ਹਰੇਕ ਮਹੀਨੇ ਜਾਇਦਾਦਾਂ ਦੀ ਈ-ਨਿਲਾਮੀ ਤਹਿਤ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਅਤੇ ਪੰਜਾਬ ਦੀਆਂ ਹੋਰਨਾਂ ਵਿਕਾਸ ਅਥਾਰਟੀਆਂ (ਗਮਾਡਾ, ਪੀ.ਡੀ.ਏ, ਗਲਾਡਾ, ਏ.ਡੀ.ਏ., ਜੇ.ਡੀ.ਏ. ਅਤੇ ਬੀ.ਡੀ.ਏ.)  ਵੱਲੋਂ 1 ਨਵੰਬਰ, 2019 ਤੋਂ ਸਵੇਰੇ 9 ਵਜੇ ਤੋਂ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕੀਤੀ ਜਾਵੇਗੀ।

 

ਜਾਣਕਾਰੀ ਮੁਤਾਬਕ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ), ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਅਤੇ ਅੰਮਿ੍ਰਤਸਰ ਵਿਕਾਸ ਅਥਾਰਟੀ (ਏ.ਡੀ.ਏ.) ਦੀ ਈ-ਨਿਲਾਮੀ 11 ਨਵੰਬਰ, 2019 ਨੂੰ ਸਮਾਪਤ ਹੋਵੇਗੀ ਉੱਥੇ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ  ਅਤੇ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਦੀ ਈ-ਨਿਲਾਮੀ 14 ਨਵੰਬਰ, 2019 ਨੂੰ ਮੁਕੰਮਲ ਹੋਵੇਗੀ।

 

ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਆਈ.ਟੀ. ਸਿਟੀ, ਸੈਕਟਰ 66-ਬੀ ਵਿਚਲੀਆਂ ਦੋ ਹੋਟਲ ਸਾਈਟਾਂ, ਮੈਡੀਸਿਟੀ, ਨਿਊ ਚੰਡੀਗੜ ਵਿਖੇ ਪੈਟਰੋਲ ਪੰਪ ਸਾਈਟ, ਆਈ.ਟੀ. ਸਿਟੀ, ਸੈਕਟਰ-66 ਬੀ ਵਿਖੇ ਗਰੁੱਪ ਹਾਊਸਿੰਗ ਸਾਈਟ, ਸੈਕਟਰ 89 ਵਿਖੇ ਨਰਸਿੰਗ ਹੋਮ/ਡਿਸਪੈਂਸਰੀ ਸਾਈਟ ਅਤੇ ਸੈਕਟਰ-68, ਐਸ.ਏ.ਐਸ. ਨਗਰ ਵਿਖੇ ਕਮਰਸ਼ੀਅਲ ਥਾਂ ਦੀ ਈ-ਨਿਲਾਮ ਕੀਤੀ ਜਾਵੇਗੀ।

 

ਗਮਾਡਾ ਵੱਲੋਂ ਕੌਮਾਂਤਰੀ ਏਅਰਪੋਰਟ ਨੇੜੇ ਆਈ.ਟੀ. ਸਿਟੀ, ਐਸ.ਏ.ਐਸ. ਨਗਰ ਵਿਖੇ ਸਥਿਤ ਆਈ.ਟੀ. ਉਦਯੋਗਿਕ ਸਾਈਟਾਂ ਅਤੇ ਰਾਜਪੁਰਾ ਦੇ ਉਦਯੋਗਿਕ ਪਲਾਟਾਂ ਦੀ ਈ-ਨਿਲਾਮੀ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਦਯੋਗਿਕ ਸਾਈਟਾਂ/ਪਲਾਟਾਂ ਦੀ ਈ-ਨਿਲਾਮੀ ਦਾ ਉਦੇਸ਼ ਉਦਯੋਗਾਂ ਨੂੰ ਇਸ ਖੇਤਰ ਵੱਲ ਆਕਰਸ਼ਿਤ ਕਰਨਾ ਹੈ ਜਿਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

 

ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਲੰਧਰ ਵਿਕਾਸ ਅਥਾਰਟੀ ਵੱਲੋਂ ਬਸਤੀ ਸ਼ੇਖ਼ ਜਲੰਧਰ ਵਿਖੇ ਸਥਿਤ ਹਸਪਤਾਲ ਸਾਈਟ ਅਤੇ ਛੋਟੀ ਬਾਰਾਦਰੀ, ਜਲੰਧਰ ਵਿਖੇ ਸਥਿਤ ਇੱਕ ਹੋਟਲ ਸਾਈਟ ਦੀ ਈ-ਨਿਲਾਮੀ ਦਾ ਫੈਸਲਾ ਲਿਆ ਗਿਆ ਹੈ। ਅੰਮਿ੍ਰਤਸਰ ਵਿਕਾਸ ਅਥਾਰਟੀ ਵੱਲੋਂ ਨਿਊ ਅਰਬੇਨ ਅਸਟੇਟ, ਬਟਾਲਾ ਵਿਖੇ ਸਥਿਤ ਕਮਰਸ਼ੀਅਲ ਥਾਂ ਦੀ ਨਿਲਾਮੀ ਕੀਤੀ ਜਾਵੇਗੀ।

 

ਉਕਤ ਜਾਇਦਾਦਾਂ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਜਿਵੇਂ ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ, ਅੰਮਿ੍ਰਤਸਰ, ਫਿਲੌਰ, ਮਲੋਟ, ਰਾਜਪੁਰਾ, ਸੰਗਰੂਰ, ਗੁਰਦਾਸਪੁਰ, ਬਟਾਲਾ, ਨਾਭਾ ਅਤੇ ਅਮਰਗੜ ਵਿਖੇ ਸਥਿਤ ਕਮਰਸ਼ੀਅਲ ਸਾਈਟਾਂ (ਬੂਥਾਂ, ਐਸ.ਸੀ.ਓ., ਐਸ.ਐਸ.ਐਸ., ਐਸ.ਸੀ.ਐਫ., ਦੁਕਾਨ ਸਾਈਟਾਂ, ਦੋ ਮੰਜਿਲਾਂ ਦੁਕਾਨਾਂ) ਅਤੇ ਰਿਹਾਇਸ਼ੀ ਪਲਾਂਟਾਂ ਦੀ ਈ-ਨਿਲਾਮੀ ਵੀ ਕੀਤੀ ਜਾਵੇਗੀ।

 

ਉਹਨਾਂ ਦੱਸਿਆ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ  ਬੋਲੀਕਾਰਾਂ ਨੂੰ ਈ-ਆਕਸ਼ਨ ਪੋਰਟਲ puda.e-auctions.in ‘ਤੇ ਖੁਦ ਨੂੰ ਰਜਿਸਟਰ ਕਰਵਾਉਣਾ ਹੋਵੇਗਾ।

 

 

puda.e-auctions.in

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:E-auction of properties from November 1 in punjab