ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਕਾਸ਼ ਪੁਰਬ ਸਮਾਗਮ: ਸੁਲਤਾਨਪੁਰ ਲੋਧੀ 'ਚ ਗਤੀਵਿਧੀਆਂ 'ਤੇ 'ਈ-ਅੱਖਾਂ' ਦੀ ਨਿਗਰਾਨੀ

ਆਧੁਨਿਕ ਕੈਮਰਿਆਂ ਤੇ ਨਵੀਂ ਤਕਨੀਕ ਰਾਹੀਂ ਸ਼ਹਿਰ ਦੇ ਕੋਨੇ ਕੋਨੇ 'ਤੇ ਪੁਲੀਸ-ਪ੍ਰਸ਼ਾਸਨ ਦੀ ਬਾਜ਼ ਅੱਖ

 

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿੱਚ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਸ਼ਹਿਰ ਵਿੱਚ ਲਗਭਗ 1000 ਸੀਸੀਟੀਵੀ ਕੈਮਰੇ, ਪੈਨ ਟਿਲਟ ਜ਼ੂਮ ਕੈਮਰੇ (ਪੀਟੀਜੀ) ਅਤੇ ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ (ਏਐਨਪੀਆਰ) ਕੈਮਰੇ ਲਾਏ ਗਏ ਹਨ। 

 

ਇਹ ਪਵਿੱਤਰ ਨਗਰੀ ਦੇ ਹਰ ਕੋਨੇ ਅਤੇ ਅਹਿਮ ਸਥਾਨਾਂ ਦੀ ਨਿਗਰਾਨੀ ਕਰ ਰਹੇ ਹਨ ਤੇ ਕੈਮਰਿਆਂ ਦੀ ਫੁਟੇਜ 'ਤੇ ਇੰਟੇਗਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ (ਆਈਸੀਸੀਸੀ) ਵੱਲੋਂ 24 ਘੰਟੇ ਬਾਜ਼ ਅੱਖ ਰੱਖੀ ਜਾ ਰਹੀ ਹੈ।

 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਕੈਮਰੇ ਅਹਿਮ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪੂਰੀ ਯੋਜਨਾ ਦੇ ਰਚੇਤਾ ਆਈਜੀ ਨੌਨਿਹਾਲ ਸਿੰਘ ਹਨ , ਜੋ ਆਪਣੀ ਨਿਗਰਾਨੀ ਹੇਠ ਇੰਟੇਗਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਕੰਮ ਦੇਖ ਰਹੇ ਹਨ। 

 

ਉੁਨ੍ਹਾਂ ਦੱਸਿਆ ਕਿ ਘਟਨਾਕ੍ਰਮ 'ਤੇ ਨਜ਼ਰ ਰੱਖੀ ਜਾ ਰਹੀ ਹੈ, ਜਦੋਂਕਿ ਪੀਟੀਜੀ ਕੈਮਰਿਆਂ ਨੂੰ 360 ਡਿਗਰੀ ਵਿਊ ਲਈ ਵਰਤਿਆ ਜਾ ਰਿਹਾ ਹੈ। ਪੀਟੀਜੀ ਕੈਮਰੇ ਭੀੜ ਵਾਲੇ ਇਲਾਕਿਆਂ 'ਚ ਲਾਏ ਗਏ ਹਨ। ਇਹ ਕੈਮਰੇ ਅੱਗ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਦੇ ਪੱਖ ਤੋਂ ਵੀ ਮਦਦਗਾਰ ਹਨ, ਕਿਉਂਕਿ ਉਨ੍ਹਾਂ ਰਾਹੀਂ ਅਜਿਹੀ ਘਟਨਾ ਦਾ ਅਲਰਟ ਤੁਰੰਤ ਕੰਟਰੋਲ ਸੈਂਟਰ ਤੱਕ ਪਹੁੰਚ ਜਾਂਦਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:e-eyes keeping strict vigil over every activity in the holy during functions to mark 550th parkash purb of sri guru nanak dev ji