ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਣਯੋਗ ਨਹੀਂ ਤਿਉਹਾਰਾਂ ਮੌਕੇ ਬਾਜ਼ਾਰਾਂ `ਚ ਵਿਕਦੀਆਂ ਬਹੁਤੀਆਂ ਮਿਠਾਈਆਂ

ਖਾਣਯੋਗ ਨਹੀਂ ਤਿਉਹਾਰਾਂ ਮੌਕੇ ਬਾਜ਼ਾਰਾਂ `ਚ ਵਿਕਦੀਆਂ ਬਹੁਤੀਆਂ ਮਿਠਾਈਆਂ

ਤਿਉਹਾਰਾਂ ਮੌਕੇ ਬਾਜ਼ਾਰਾਂ `ਚ ਵਿਕਦੀਆਂ ਬਹੁਤੀਆਂ ਮਿਠਾਈਆਂ ਦੇ ਸੈਂਪਲ ਫ਼ੇਲ੍ਹ ਹੋ ਰਹੇ ਹਨ। ਪੰਜਾਬ ਦੇ ਦੋਆਬਾ ਖੇਤਰ ਦੇ ਕੁਝ ਅੰਕੜੇ ਵੇਖ ਕੇ ਤਾਂ ਇਹੋ ਨਤੀਜਾ ਨਿੱਕਲਦਾ ਹੈ।


ਕਪੂਰਥਲਾ ਜਿ਼ਲ੍ਹੇ ਦੇ ਖਾਣ-ਪੀਣ ਦੀਆਂ ਵਸਤਾਂ ਦੇ 42% ਸੈਂਪਲ ਫ਼ੇਲ੍ਹ ਹੋ ਗਏ ਹਨ। ਜਿਸ ਦਾ ਮਤਲਬ ਇਹੋ ਹੈ ਕਿ 10 ਵਿੱਚੋਂ ਸਵਾ ਚਾਰ ਦੁਕਾਨਾਂ `ਤੇ ਵਿਕਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਵਰਤਣਯੋਗ ਨਹੀਂ ਹਨ।


ਸਿਹਤ ਵਿਭਾਗ ਅਨੁਸਾਰ ਪਿਛਲੇ ਦੋ ਮਹੀਨਿਆਂ `ਚ 92 ਫ਼ੂਡ ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 39 ਫ਼ੇਲ੍ਹ ਹੋ ਗਏ। ਸਿਹਤ ਵਿਭਾਗ ਅਨੁਸਾਰ ਖਾਣ-ਪੀਣ ਦਾ ਇਹ ਸਾਮਾਨ ਅਜਿਹੀਆਂ ਚੀਜ਼ਾਂ ਤੋਂ ਤਿਆਰ ਕੀਤਾ ਗਿਆ ਹੈ, ਜਿਹੜੀਆਂ ਜਾਂ ਤਾਂ ਖ਼ਰਾਬ ਹੋ ਚੁੱਕੀਆਂ ਹਨ ਤੇ ਜਾਂ ਵਰਤੋਂਯੋਗ ਹੈ ਹੀ ਨਹੀਂ।


ਫ਼ੂਡ ਅਸਿਸਟੈਂਟ ਕਮਿਸ਼ਨਰ ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਅਗਸਤ ਮਹੀਨੇ ਸਿਹਤ ਵਿਭਾਗ ਨੇ 52 ਫ਼ੂਡ ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ 27 ਫ਼ੇਲ੍ਹ ਹੋ ਗਏ। ਇੰਝ ਹੀ ਸਤੰਬਰ ਮਹੀਨੇ 40 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 12 ਫ਼ੇਲ੍ਹ ਹੋ ਗਏ। ਇਹ ਸੈਂਪਲ ਇਕੱਠੇ ਕਰ ਕੇ ਖਰੜ ਸਥਿਤ ਪੰਜਾਬ ਦੀ ਫ਼ੂਡ ਲੈਬਾਰੇਟਰੀ `ਚ ਟੈਸਟ ਲਈ ਭੇਜੇ ਜਾਂਦੇ ਹਨ।


ਗੁਰਦਾਸਪੁਰ ਤੋਂ ਆ ਰਹੀ ਇੱਕ ਕਾਰ ਵਿੱਚੋਂ 1.4 ਕੁਇੰਟਲ ਪਨੀਰ ਬਰਾਮਦ ਹੋਇਆ ਸੀ; ਜਦੋਂ ਉਸ ਨੂੰ ਚੈੱਕ ਕੀਤਾ ਗਿਆ, ਤਾਂ ਉਹ ਵੀ ਖ਼ਰਾਬ ਨਿੱਕਲਿਆ। ਰਿਪੋਰਟਾਂ ਤੋਂ ਪਤਾ ਲੱਗਾ ਕਿ ਗੁਰਦਾਸਪੁਰ ਦੀ ਮਾਂ ਦੁਰਗਾ ਡੇਅਰੀ `ਚ ਇਹ ਪਨੀਰ ਰਿਫ਼ਾਈਂਡ-ਆਇਲ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ।


ਸਿਹਤ ਅਧਿਕਾਰੀ ਨੇ ਦੱਸਿਆ ਕਿ ਇਹ ਪਨੀਰ ਹੋਰ ਜਿ਼ਲ੍ਹਿਆਂ ਤੋਂ ਲਿਆ ਕੇ ਇੱਥੇ ਜਲੰਧਰ `ਚ 170 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ ਉਸ ਤੋਂ ਵੀ ਵੱਧ ਕੀਮਤ `ਤੇ ਵੇਚਿਆ ਜਾਂਦਾ ਹੈ। ਉਂਝ ਅਸਲੀ ਪਨੀਰ ਦੀ ਕੀਮਤ ਬਾਜ਼ਾਰ `ਚ 260 ਰੁਪਏ ਪ੍ਰਤੀ ਕਿਲੋਗ੍ਰਾਮ ਹੈ।


ਬੀਤੇ ਸਤੰਬਰ ਮਹੀਨੇ ਕਪੂਰਥਲਾ ਦੀ ਸਹਿਗਲ ਸਵੀਟਸ ਦੀਆਂ 1.6 ਕੁਇੰਟਲ ਘਟੀਆ ਰੰਗਦਾਰ ਮਿਠਾਈਆਂ ਨਸ਼ਟ ਕੀਤੀਆਂ ਗਈਆਂ ਸਨ।


ਜਲੰਧਰ ਜਿ਼ਲ੍ਹੇ `ਚ, ਦੋ ਮਹੀਨਿਆਂ ਦੌਰਾਨ ਦੁੱਧ ਦੇ 75 ਸੈਂਪਲ ਫ਼ੇਲ੍ਹ ਹੋਏ। ਇਸੇ ਸਮੇਂ ਦੌਰਾਨ ਕੁੱਲ 264 ਸੈਂਪਲ ਲਏ ਗਏ ਸਨ ਪਰ 28 ਫ਼ੀ ਸਦੀ ਭਾਵ 75 ਫ਼ੇਲ੍ਹ ਹੋ ਗਏ।


ਫ਼ੂਡ ਸੇਫ਼ਟੀ ਆਫ਼ੀਸਰ ਰਾਸ਼ੂ ਮਹਾਜਨ ਨੇ ਦੱਸਿਆ ਕਿ ਤਿਉਹਾਰਾਂ ਦਾ ਸੀਜ਼ਨ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਤੇ ਖਾਣ-ਪੀਣ ਦੀਆਂ ਵਸਤਾਂ `ਚ ਮਿਲਾਵਟ ਨੂੰ ਰੋਕਣ ਲਈ ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।


ਜਿ਼ਲ੍ਹਾ ਸਿਹਤ ਅਧਿਕਾਰੀ ਬਲਵਿੰ਼ਦਰ ਸਿੰਘ ਨੇ ਦੱਸਿਆ ਕਿ ਰਾਮਾ ਮੰਡੀ ਦੇ ਇੱਕ ਢਾਬੇ ਦੇ ਆਟੇ ਤੇ ਕਠਾਰ ਪਿੰਡ `ਚ ਵਿਪਨ ਬ੍ਰਦਰਜ਼ ਦੀ ਦੁਕਾਨ ਦੇ ਰਸਗੁੱਲਿਆਂ ਦੇ ਸੈਂਪਲ ਵੀ ਪਾਸ ਨਾ ਹੋ ਸਕੇ।


ਉੱਧਰ ਨਵਾਂਸ਼ਹਿਰ `ਚ 49 ਫ਼ੀ ਸਦੀ ਸੈਂਪਲ ਫ਼ੇਲ੍ਹ ਹੋ ਗਏ ਹਨ। ਲਾਪਰਵਾਹੀ ਤੇ ਕੋਤਾਹੀ ਵਰਤਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:eatbles in the markets are really not eatable