ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਚੋਣ ਕਮਿਸ਼ਨ ਵੱਲੋਂ Mobile Apps ਲਾਂਚ

ਭਾਰਤੀ ਚੋਣ ਕਮਿਸ਼ਨ ਵੱਲੋਂ Mobile Apps ਲਾਂਚ

ਚੋਣਾਂ ਨਾਲ ਸਬੰਧਤ ਕੰਮਾਂ ਨੂੰ ਸੁਖਾਲਾ ਬਣਾਉਣ ਅਤੇ ਭਾਰਤੀ ਚੋਣ ਕਮਿਸ਼ਨ (ECI) ਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਉਣ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ ਨੇ ਕਈ ਆਈ.ਟੀ. ਪਹਿਲਕਦਮੀਆਂ ਲਈਆਂ ਹਨ ਇਸ ਪਹਿਲਕਦਮੀ ਤਹਿਤ ਭਾਰਤੀ ਚੋਣ ਕਮਿਸ਼ਨਰ ਨੇ ਕਈ ਵੋਟਰ ਫਰੈਂਡਲੀ ਮੋਬਾਇਲ ਐਪ (Mobile Apps), ਵੈਬਸਾਇਟ ਅਤੇ ਹੈਲਪ ਲਾਈਨ ਸ਼ੁਰੂ ਕੀਤੀ ਹੈ

 


ਚੋਣ ਪ੍ਰਕਿਰਿਆ ਵਿੱਚ ਤਕਨਾਲੋਜੀ ਦੇ ਜਾਣਕਾਰ ਅਜੋਕੇ ਨੌਜਵਾਨਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਹਿੱਤ ਇੱਕ ਨਿਵੇਕਲਾ ਰਾਹ ਅਪਣਾ ਕੇ ਭਾਰਤੀ ਚੋਣ ਕਮਿਸ਼ਨ (.ਸੀ.ਆਈ.) ਵੱਲੋਂ ਕਈ ਤਕਨੀਕੀ ਪਹਿਲਕਦਮੀਆਂ ਕਰਦਿਆਂ ਕਈ ਮੋਬਾਇਲ ਐਪਲੀਕੇਸ਼ਨਾਂ ਅਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਕਈ ਹੋਰ ਆਨਲਾਈਨ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਨ੍ਹਾਂ ਦੀ ਵਰਤੋਂ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਜ਼ਰੂਰੀ ਦਸਤਾਵੇਜ਼ /ਸਟੇਟਮੈਂਟਸ ਜਮਾਂ ਕਰਵਾਉਣ ਜਾਂ ਕਿਸੇ ਪ੍ਰਕਾਰ ਦੀ ਮਨਜ਼ੂਰੀ ਲੈਣ ਲਈ ਕੀਤੀ ਜਾ ਸਕਦੀ ਹੈ ਇਸਦੇ ਨਾਲ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀਆਂ ਉਕਤ ਪਹਿਲਕਦਮੀਆਂ ਨਾਗਰਿਕਾਂ ਦੀ ਸਹੂਲਤ ਲਈ ਵਧੇਰੇ ਕਾਰਗਰ ਸਾਬਤ ਹੋਣਗੀਆਂ

 


ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਚੋਣ ਅਫ਼ਸਰ (ਸੀ...), ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀਆਂ ਐਪਲੀਕੇਸ਼ਨਾਂ ਵਿੱਚੋਂ ਇੱਕ 'ਸੁਵਿਧਾ ਐਪ' ਹੈ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਮੀਟਿੰਗ, ਰੈਲੀਆਂ ਆਦਿ ਕਰਨ ਤੋਂ ਪਹਿਲਾਂ ਮਨਜ਼ੂਰੀਆਂ ਲੈਣ ਸਬੰਧੀ ਅਪਲਾਈ ਕਰਨ ਲਈ ਇਹ ਇੱਕ ਸਿੰਗਲ ਵਿੰਡੋ ਸਿਸਟਮ ਹੈ ਇਹ ਸਾਰੀ ਕਾਰਵਾਈ ਐਂਡਰਾਇਡ ਐਪ ਜ਼ਰੀਏ ਵੀ ਕੀਤੀ ਜਾ ਸਕਦੀ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ/ਪਾਰਟੀਆਂ ਦੁਆਰਾ ਬੇਨਤੀ ਕਰਨ ਦੇ 24 ਘੰਟੇ ਅੰਦਰ ਮਨਜ਼ੂਰੀਆਂ ਦੇਣ ਸਬੰਧੀ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ

 


ਮੁੱਖ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ 'ਸੀਵਿਜ਼ਲ' ਨਾਮੀ ਇੱਕ ਹੋਰ ਮਹੱਤਵਪੂਰਨ ਐਪ ਟਾਈਮ-ਸਟੈਂਪਡ, ਆਦਰਸ਼ ਚੋਣ ਜ਼ਾਬਤੇ ਦੇ ਪ੍ਰਮਾਣ ਅਧਾਰਤ ਸਬੂਤ/ਖ਼ਰਚਾ ਹੱਦ ਦੀ ਉਲੰਘਣਾ, ਆਟੋ ਲੋਕੇਸ਼ਨ ਡਾਟਾ ਨਾਲ ਲਾਈਵ ਫੋਟੋ/ਵੀਡੀਓ ਦੀ ਸਹੂਲਤ ਪ੍ਰਦਾਨ ਕਰਦੀ ਹੈ ਕੋਈ ਵੀ ਨਾਗਰਿਕ ਮੋਬਾਇਲ ਐਪ (Mobile App) ਜ਼ਰੀਏ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਫਿਰ ਉੱਡਣ ਦਸਤੇ ਮਾਮਲੇ ਦੀ ਪੜਤਾਲ ਕਰਦੇ ਹਨ ਅਤੇ ਰਿਟਰਨਿੰਗ ਅਫ਼ਸਰ ਫੈਸਲਾ ਲੈਂਦਾ ਹੈ ਸੀਵਿਜ਼ਲ ਦਾ ਸਟੇਟਸ ਸੀਵਿਜ਼ਲ ਸ਼ਿਕਾਇਤਕਰਤਾ ਨਾਲ ਨਿਰਧਾਰਿਤ ਸਮਾਂ ਸੀਮਾ ਅੰਦਰ ਸਾਂਝਾ ਕੀਤਾ ਜਾ ਸਕਦਾ ਹੈ

 


'ਵੋਟਰ ਹੈਲਪਲਾਈਨ' ਨਾਮੀ ਇੱਕ ਹੋਰ ਐਂਡਰਾਇਡ ਅਧਾਰਿਤ ਮੋਬਾਇਲ ਐਪ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਲੱਭਣ, ਆਨਲਾਈਨ ਫਾਰਮ ਜਮਾਂ ਕਰਵਾਉਣ, ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰਨ, ਮੋਬਾਇਲ ਐਪ 'ਤੇ ਸ਼ਿਕਾਇਤ ਦਰਜ ਕਰਵਾਉਣ ਅਤੇ ਜਵਾਬ ਹਾਸਲ ਕਰਨ ਦੇ ਨਾਲ ਨਾਲ ਬੂਥ ਲੈਵਲ ਅਧਿਕਾਰੀਆਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਜਿਲਾਂ ਚੋਣ ਅਫ਼ਸਰਾਂ ਨਾਲ ਸੰਪਰਕ ਕਰਨ ਸਬੰਧੀ ਵੇਰਵੇ ਹਾਸਲ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ

 

 

ਇਹ ਸਾਰੀ ਜਾਣਕਾਰੀ ਤੁਸੀਂ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ www.nvsp.in ਪੋਰਟਲ ਜਾਂ 1950 ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਹਾਸਲ ਕਰ ਸਕਦੇ ਹੋ ਇਸੇ ਤਰਜ਼ 'ਤੇ ਨਾਗਰਿਕ 1950 'ਤੇ ਐਸ.ਐਮ.ਐਸ. ਭੇਜ ਕੇ ਐਸ.ਐਮ.ਐਸ. ਸੇਵਾ ਦਾ ਲਾਭ ਵੀ ਉਠਾ ਸਕਦੇ ਹਨ ਅਤੇ ਇਹ ਬਿਲਕੁਲ ਮੁਫ਼ਤ ਹੈ ਇਸ ਮੋਬਾਇਲ ਐਪ ਜ਼ਰੀਏ ਸਾਰੇ ਫਾਰਮ, ਨਤੀਜੇ, ਉਮੀਦਵਾਰ ਦਾ ਹਲਫ਼ਨਾਮਾ, ਪ੍ਰੈਸ ਨੋਟ, ਵੋਟਰ ਜਾਗਰੂਕਤਾ ਅਤੇ ਹੋਰ ਮਹੱਤਵਪੂਰਨ ਨਿਰਦੇਸ਼ ਆਦਿ ਸਹੂਲਤਾਂ ਉਪਲੱਬਧ ਹੋ ਜਾਂਦੀਆਂ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ECI launches Mobile Apps