ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰੰਜਨ ਸਿੰਘ ਨੇ ਅਸਤੀਫ਼ਾ ਲਿਆ ਵਾਪਸ, ਕਿਹਾ- ਮਜੀਠੀਆ ਖ਼ਿਲਾਫ਼ ਜਾਂਚ ਤੋਂ ਰੋਕਿਆ ਜਾ ਰਿਹੈ

ਨਿਰੰਜਨ ਸਿੰਘ

ਇਕ ਹਫਤੇ ਪਹਿਲਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਸਵੈ-ਇੱਛਾ ਨਾਲ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ,  ਉਨ੍ਹਾਂ ਦੇ ਕਾਰਜਕਾਲ ਦੇ ਅਜੇ ਤਿੰਨ ਸਾਲ ਬਾਕੀ ਸਨ, ਪਰ ਹੁਣ ਨਿਰੰਜਨ ਸਿੰਘ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ।

 

ਜਲੰਧਰ ਦੇ ਈਡੀ ਦੇ ਪੰਜਾਬ ਮੁੱਖ ਦਫਤਰ ਵਿਚ ਤਾਇਨਾਤ ਸਿੰਘ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਬਾਲੀ ਰਹੀਂ ਅਕਤੂਬਰ 5 ਨੂੰ ਆਪਣਾ ਅਸਤੀਫਾ ਕੇਂਦਰੀ ਏਜੰਸੀ ਦੇ ਕੌਮੀ ਡਾਇਰੈਕਟਰ ਨੂੰ ਸੌਂਪਿਆ ਸੀ।

 

ਪਹਿਲਾਂ ਉਨ੍ਹਾਂ ਨੇ 11 ਅਕਤੂਬਰ ਨੂੰ ਆਪਣਾ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਅੱਜ ਅਸਤੀਫ਼ਾ ਵਾਪਸ ਲੈਣ ਦੀ ਪੁਸ਼ਟੀ ਕੀਤੀ. ਸਿੰਘ ਨੇ ਕਿਹਾ, ਹਾਂ, ਮੈਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ।

 

11 ਅਕਤੂਬਰ ਨੂੰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕਿਹਾ ਸੀ ਕਿ ਉਸਨੇ ਆਪਣੀ ਨਿਰਾਸ਼ਾ ਕਾਰਨ ਅਸਤੀਫ਼ਾ ਦਿੱਤਾ ਕਿਉਂਕਿ ਉਸ ਨੂੰ ਨੂੰ ਜਗਦੀਸ਼ ਭੋਲਾਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਰੈਕੇਟ ਮਾਮਲੇ ਵਿੱਚ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਸੀ।

 

ਜ਼ਿਕਰਯੋਗ ਹੈ ਕਿ ਸਿੰਘ, ਭੋਲਾ ਡਰੱਗ ਰੈਕੇਟ ਮਾਮਲੇ ਦੀ ਜਾਂਚ ਕਰ ਰਹੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਵੀ ਉਨ੍ਹਾਂ ਨੇ ਪੁੱਛਗਿੱਛ ਕੀਤੀ ਸੀ।

 

ਜਲੰਧਰ ਵਿੱਚ ਈ.ਡੀ. ਸਹਾਇਕ ਡਾਇਰੈਕਟਰ ਦੇ ਤੌਰ ਤੇ ਤਾਇਨਾਤ ਨਿਰੰਜਨ ਨੂੰ 2014 ਵਿੱਚ ਡਰੱਗ ਕੇਸ ਦਾ ਜਾਂਚ ਅਧਿਕਾਰੀ ਬਣਾਇਆ ਗਿਆ ਸੀ ਅਤੇ ਸਿੰਘ ਨੇ 26 ਦਸੰਬਰ 2014 ਨੂੰ ਅਕਾਲੀ ਆਗੂ ਮਜੀਠੀਆ ਤੋਂ ਇਸ ਮਾਮਲੇ ਵਿੱਚ ਸਵਾਲ ਕੀਤੇ ਸਨ। ਜਦੋਂ ਭੋਲਾ ਨੇ ਇਸ ਕੇਸ ਵਿੱਚ ਮਜੀਠੀਆ ਦਾ ਨਾਮ ਲਿਆ ਸੀ। ਕੇਸ ਦੇ ਦੋ ਹੋਰ ਮੁੱਖ ਮੁਲਜ਼ਮਾਂ - ਮਨਿੰਦਰ ਸਿੰਘ, ਉਰਫ ਬਿੱਟੂ ਔਲਖ ਅਤੇ ਅੰਮ੍ਰਿਤਸਰ ਦੇ ਕਾਰੋਬਾਰੀ ਜਗਜੀਤ ਸਿੰਘ ਚਾਹਲ ਨੇ ਵੀ ਮਜੀਠੀਆ ਦਾ ਨਾਂ ਲਿਆ ਸੀ, ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦਾ ਭਰਾ ਹੈ। .

 

ਮਜੀਠੀਆ 'ਤੇ ਸਵਾਲ ਉਠਆਉਣ ਤੋਂ 20 ਦਿਨਾਂ ਬਾਅਦ ਨਿਰੰਜਨ ਨੂੰ 16 ਜਨਵਰੀ, 2015 ਨੂੰ ਕੋਲਕਾਤਾ ਭੇਜਿਆ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਾਅਦ ਵਿੱਚ ਉਨ੍ਹਾਂ ਦਾ ਤਬਾਦਲਾ ਰੱਦ ਕਰ ਦਿੱਤਾ।

 

ਦਬਾਅ ਦੇ ਬਾਵਜੂਦ ਨਿਰੰਜਨ ਨੇ ਜੂਨ 2016 ਵਿਚ ਮਜੀਠੀਆ ਨੂੰ ਸੰਮਨ ਭੇਜਿਆ, ਸਾਬਕਾ ਮੰਤਰੀ ਨੇ ਲਿਖਤੀ ਜਵਾਬ ਦਾਇਰ ਕੀਤੇ ਅਤੇ ਉਹ ਵਿਅਕਤੀਗਤ ਤੌਰ' ਤੇ ਪੇਸ਼ ਨਹੀਂ ਹੋਏ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ed officer niranjan singh who framed majithia in drug racket withdrawn his resignation