ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਧੋਖਾਧੜੀ ਮਾਮਲਾ : ED ਨੇ ਪੰਜਾਬ ’ਚ 109 ਕਰੋੜ ਦੀਆਂ ਸੰਪਤੀਆਂ ਜਬਤ ਕੀਤੀਆਂ

ਬੈਂਕ ਧੋਖਾਧੜੀ ਮਾਮਲਾ : ED ਨੇ ਪੰਜਾਬ ’ਚ 109 ਕਰੋੜ ਦੀਆਂ ਸੰਪਤੀਆਂ ਜਬਤ ਕੀਤੀਆਂ

ਇਲਫੋਰਸਮੈਂਟ ਡਾਇਰੈਕਟੋਰੇਟ (ਈਡੀ ਨੇ ਕੁਡੋਸ ਕੇਮੀ ਲਿਂ ਵੱਲੋਂ ਬੈਂਕ ਕਰਜਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ 109.03 ਕਰੋੜ ਰੁਪਏ ਦੀ ਅਚਲ ਸੰਪਤੀ ਜਬਤ ਕੀਤੀ ਹੈ। ਈਡੀ ਮੁਤਾਬਕ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਅਧਿਨਿਯਮ, 2002 (ਪੀਐਮਐਲਏ) ਦੇ ਤਹਿਤ ਪੰਜਾਬ ਦੇ ਕੁਰਾਨਵਾਲਾ, ਸੈਦਪੁਰਾ, ਗੁਲਾਬਗੜ੍ਹ ਮਾਧੋਪੁਰ ਅਤੇ ਰੰਗਨੌ ਪਿੰਡ ਵਿਚ ਪਲਾਟ ਅਤੇ ਚੰਡੀਗੜ੍ਹ ਦੇ ਬੰਗਲੇ ਨੂੰ ਜਬਤ ਕੀਤਾ ਹੈ।

 

ਈਡੀ ਨੇ ਕਿਹਾ ਕਿ ਇਹ ਸੰਪਤੀਆਂ ਕੁਡੋਸ ਕੇਮੀ ਅਤੇ ਉਸਦੇ ਡਾਇਰੈਕਟਰਾਂ ਜਤਿੰਦਰ ਸਿੰਘ ਅਤੇ ਗੁਰਮੀਤ ਸੋਢੀ ਅਤੇ ਸਹਿਯੋਗੀ ਕੰਪਨੀ ਕੁਡੋਸ ਹੋਲਡਿੰਗਜ ਨਾਲ ਜੁੜੀ ਹੈ। ਸੀਬੀਆਈ ਵੱਲੋਂ ਦਰਜ ਐਫਆਈਆਰ ਦੇ ਆਧਾਰ ਉਤੇ ਏਜੰਸੀ ਨੇ ਜਾਂਚ ਸ਼ੁਰੂ ਕੀਤੀ ਸੀ।

ਜਾਂਚ ਵਿਚ ਖੁਲਾਸਾ ਹੋਇਆ ਕਿ ਜਤਿੰਦਰ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਵਿਚ 283 ਨਕਲੀ ਨਿਰਯਾਤ ਬਿੱਲ ਦਾਖਲ ਕੀਤੇ ਸਨ ਅਤੇ ਅਧਿਕਾਰੀਆਂ ਨਾਲ ਮਿਲਕੇ ਛੋਟ ਹਾਸਲ ਕੀਤੀ, ਜਿਸ ਨਾਲ ਪੀਐਨਬੀ ਨੂੰ 362 ਕਰੋੜ ਰੁਪਏ ਦਾ ਨੁਕਸਾਨ ਹੋਇਆ।

 

ਬਿਆਨ ਵਿਚ ਕਿਹਾ ਗਿਆ ਕਿ ਇਸ ਵਿਚ 362 ਕਰੋੜ ਰੁਪਏ ਦੀ ਵਰਤੋਂ ਨਕਦ ਕ੍ਰੇਡਿਟ ਖਾਤਿਆਂ ਅਤੇ ਹੋਰ ਬਕਾਇਆ ਦੇਣਦਾਰੀਆਂ ਦੇ ਸਮਾਨਯੋਜਨ ਲਈ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ed seized assets worth Rs 109 crore in bank fraud case