ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਹੁਣ ਮਿਲਣਗੇ ਕਈ ਲਾਭ

--ਸੂਬਾ ਸਿੱਖਿਆ ਵਿਭਾਗ ਵਲੋਂ ਐਚ.ਡੀ.ਐਫ.ਸੀ. ਬੈਂਕ ਨਾਲ ਤਨਖਾਹ ਖਾਤੇ ਸਬੰਧੀ ਸਮਝੌਤਾ ਸਹੀਬੱਧ--

--ਖਾਤਾ ਧਾਰਕਾਂ ਨੂੰ ਦਿੱਤਾ ਜਾਵੇਗਾ 30 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਕਵਰ--

--ਤੁਰੰਤ ਲੋਨ, ਦਿਵਿਆਂਗ ਕਵਰ, ਜ਼ੀਰੋ ਬੈਲੰਸ ਸਮੇਤ ਪ੍ਰਦਾਨ ਕੀਤੇ ਜਾਣਗੇ ਕਈ ਵਾਧੂ ਲਾਭ--

 

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਬਰਾਂਚ ਮੁੱਖੀ ਸ੍ਰੀ ਵਿਨੀਤ ਅਰੋੜਾ  ਵਲੋਂ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੇ ਤਨਖਾਹ ਖਾਤੇ ਸਬੰਧੀ ਸਮਝੌਤਾ ਸਹੀਬੱਧ ਕੀਤਾ ਗਿਆ।

 

ਇਸ ਸਮਝੌਤੇ ਨੂੰ ਕਰਮਚਾਰੀਆਂ ਲਈ ਵੈਲਫੇਅਰ ਪੈਕੇਜ ਕਰਾਰ ਦਿੰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਬੈਂਕ ਵੱਲੋਂ ਵਿਭਾਗ ਦੇ ਖਾਤਾ ਧਾਰਕਾਂ ਨੂੰ ਬਹੁਤ ਸਾਰੇ ਲਾਭ ਦਿੱਤੇ ਜਾਣਗੇ ਜਿਸ ਵਿੱਚ 30 ਲੱਖ ਰੁਪਏ ਦਾ ਐਕਸੀਡੈਂਟਲ ਡੈਥ ਕਵਰ ਅਤੇ 3.25 ਲੱਖ ਰੁਪਏ ਦਾ ਕੁਦਰਤੀ ਡੈਥ ਕਵਰ ਸ਼ਾਮਿਲ ਹੈ। ਇਸ ਤੋਂ ਇਲਾਵਾ, ਦਸਤਾਵੇਜ਼ਾਂ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਬਿਨ੍ਹਾਂ ਉਨ੍ਹਾਂ ਨੂੰ ਤੁਰੰਤ ਲੋਨ ਦੀ ਸਹੂਲਤ ਵੀ ਦਿੱਤੀ ਜਾਵੇਗੀ।

 

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਲਾਭਾਂ ਵਿੱਚ 30 ਲੱਖ ਰੁਪਏ ਦਾ ਸਥਾਈ ਦਿਵਿਆਂਗ ਕਵਰ, 5 ਲੱਖ ਰੁਪਏ ਦਾ ਅੰਸ਼ਿਕ ਦਿਵਿਆਂਗ ਕਵਰ, 1 ਕਰੋੜ ਰੁਪਏ ਦਾ ਮੁਫਤ ਏਅਰ ਐਕਸੀਡੈਂਟਲ ਡੈਥ ਕਵਰ, ਦੁਰਘਟਨਾ ਕਾਰਨ ਮੌਤ ਹੋਣ 'ਤੇ ਨਿਰਭਰ ਬੱਚੇ ਨੂੰ 2 ਲੱਖ ਰੁਪਏ ਪ੍ਰਤੀ ਪਰਿਵਾਰ ਮੁਫਤ ਵਿਦਿਅਕ ਲਾਭ ਅਤੇ ਕਿਸੇ ਵੀ ਬੈਂਕ ਦੇ .ਟੀ.ਐਮ. ਤੋਂ ਅਸੀਮਿਤ ਟਰਾਂਜੈਕਸ਼ਇਸ ਸ਼ਾਮਲ ਹੈ।

 

ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਜ਼ੀਰੋ ਬੈਲੇਂਸ ਪਰਿਵਾਰਕ ਬਚਤ ਖਾਤਾ, 5 ਲੱਖ ਰੁਪਏ ਦਾ ਐਕਸੀਡੈਂਟਲ ਡੈਥ ਕਵਰ ਅਤੇ 30 ਲੱਖ ਰੁਪਏ ਦੇ ਏਅਰ ਐਕਸੀਡੈਂਟਲ ਡੈਥ ਕਵਰ ਦੀ ਸਹੂਲਤ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਕਰਮਚਾਰੀਆਂ 'ਤੇ ਖਾਤਾ ਤਬਦੀਲ ਕਰਨ ਲਈ ਕੋਈ ਪਾਬੰਦੀ ਨਹੀਂ, ਉਹ ਆਪਣੀ ਇੱਛਾ ਅਨੁਸਾਰ ਬੈਂਕ ਦੀ ਚੋਣ ਕਰ ਸਕਦੇ ਹਨ।

 

ਸਕੂਲ ਸਿੱਖਿਆ ਦੇ ਸੱਕਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਐਚ.ਡੀ.ਐਫ.ਸੀ. ਬੈਂਕ ਨੇ ਕਰਮਚਾਰੀਆਂ ਲਈ ਲਾਭਦਾਇਕ ਪ੍ਰਸਤਾਵ ਦਿੱਤਾ ਹੈ, ਜਿਸ ਕਰਕੇ ਸਿੱਖਿਆ ਵਿਭਾਗ ਨੇ  ਐਚ.ਡੀ.ਐਫ.ਸੀ. ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ। ਉਹਨਾਂ ਸਪੱਸ਼ਟ ਕੀਤਾ ਕਿ ਕਰਮਚਾਰੀਆਂ 'ਤੇ ਆਪਣੇ ਖਾਤਿਆਂ ਨੂੰ ਐਚ.ਡੀ.ਐਫ.ਸੀ. ਬੈਂਕ ਵਿੱਚ ਤਬਦੀਲ ਕਰਨ ਲਈ ਕੋਈ ਪਾਬੰਦੀ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਵਿਭਾਗ ਦੇ ਤਕਰੀਬਨ 20 ਹਜ਼ਾਰ ਕਰਮਚਾਰੀਆਂ, ਜਿਹਨਾਂ ਦਾ ਖਾਤਾ ਇਸ ਬੈਂਕ ਵਿਚ ਹੈ, ਨੂੰ ਉਪਰੋਕਤ ਸਕੀਮਾਂ ਦਾ ਲਾਭ ਆਪਣੇ ਆਪ ਹੀ ਪ੍ਰਾਪਤ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਹੋਰ ਬੈਂਕ ਇਸ ਤੋਂ ਵਧੀਆ ਪੇਸ਼ਕਸ਼ ਦਿੰਦਾ ਹੈ, ਤਾਂ ਵਿਭਾਗ ਕਰਮਚਾਰੀਆਂ ਦੇ ਹਿੱਤ ਵਿੱਚ ਉਸ ਬੈਂਕ ਸਬੰਧੀ ਸੁਝਾਅ ਦੇਣ ਵਿਚ ਕੋਈ ਗੁਰੇਜ਼ ਨਹੀਂ ਕਰੇਗਾ।

 

ਇਸ ਮੌਕੇ ਬੋਲਦਿਆਂ ਐਚ.ਡੀ.ਐਫ.ਸੀ. ਬੈਂਕ ਦੇ ਬਰਾਂਚ ਮੁੱਖੀ ਸ੍ਰੀ ਵਿਨੀਤ ਅਰੋੜਾ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨਾਲ ਸਮਝੌਤਾ ਸਹੀਬੱਧ ਕਰਨਾ ਵੱਡੇ ਸਨਮਾਨ ਦੀ ਗੱਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਚ.ਡੀ.ਐਫ.ਸੀ. ਬੈਂਕ ਪਿਛਲੇ ਇੱਕ ਦਹਾਕੇ ਤੋਂ ਸੂਬੇ ਦੇ ਪੁਲਿਸ ਵਿਭਾਗ ਨੂੰ ਸਫਲਤਾਪੂਰਵਕ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਹੁਣ ਇਹ ਬੈਂਕ ਸਿੱਖਿਆ ਵਿਭਾਗ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਏਗਾ।

 

ਇਸ ਦੇ ਨਾਲ ਹੀ ਸਿੱਖਿਆ ਵਿਭਾਗ ਦੇ ਕਰਮਚਾਰੀ ਬੈਂਕ ਵਲੋਂ ਦਿੱਤੇ ਜਾਣ ਵਾਲੇ ਸਾਰੇ ਉਤਪਾਦਾਂ ਅਤੇ ਡਿਜੀਟਲ ਬੈਂਕਿੰਗ ਦਾ ਲਾਭ ਲੈ ਸਕਣਗੇ ਜੋ ਨਿੱਜੀ ਅਤੇ ਪਰਿਵਾਰਕ ਬੈਂਕਿੰਗ ਦੇ ਨਾਲ ਨਾਲ ਵਿੱਤੀ ਜ਼ਰੂਰਤਾਂ ਨੂੰ ਵੀ ਪੂਰਾ ਕਰੇਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Education department employees will now get many benefits