ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਿਆ ਵਿਭਾਗ ਨੇ ਬਦਲੀਆਂ ਸਬੰਧੀ ਆਨਲਾਈਨ ਇਤਰਾਜ਼ ਮੰਗੇ

 

ਸਿੱਖਿਆ ਵਿਭਾਗ ਨੇ ਮਿਤੀ 30 ਜੁਲਾਈ  ਨੂੰ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਆਨਲਾਈਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਸਨ।  ਅਧਿਆਪਕਾਂ ਵੱਲੋਂ ਬਦਲੀਆਂ ਸਬੰਧੀ ਕੁੱਝ ਇਤਰਾਜ਼ ਵਿਭਾਗ ਦੇ ਮੁੱਖ ਦਫ਼ਤਰ ਨੂੰ ਭੇਜੇ ਜਾ ਰਹੇ ਹਨ।       

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਧਿਆਪਕ  ਬਦਲੀਆਂ ਸਬੰਧੀ ਆਪਣੇ ਇਤਰਾਜ਼ ਵਿਭਾਗ ਨੂੰ ਈ-ਪੰਜਾਬ ਸਕੂਲ ਪੋਰਟਲ ਦੇ ਸਟਾਫ਼ ਲਾਗਇਨ ਅਧੀਨ ਮੁਹੱਈਆ ਕਰਵਾਏ ਲਿੰਕ "Objections Regarding Transfer" 'ਤੇ ਆਨਲਾਈਨ ਦਰਜ ਕਰ ਸਕਦੇ ਹਨ। 

 

ਵਿਭਾਗ ਵੱਲੋਂ ਜਾਰੀ ਹਦਾਇਤ ਅਨੁਸਾਰ ਸਿਰਫ਼ ਆਨਲਾਈਨ ਆਏ ਇਤਰਾਜ਼ ਹੀ ਵਿਚਾਰੇ ਜਾਣਗੇ। ਇਸ ਲਈ ਇਤਰਾਜ਼ ਜ਼ਿਲ੍ਹਾ ਦਫ਼ਤਰਾਂ ਜਾਂ ਮੁੱਖ ਦਫ਼ਤਰ ਵਿੱਚ ਦਸਤੀ ਨਾ ਭੇਜੇ ਜਾਣ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Education Department has sought online objections to the change