ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਿਆ ਵਿਭਾਗ ਨੇ ਮੁੜ ਅਧਿਆਪਕ ਆਗੂ ਘਰਾਂ ਤੋਂ ਦੂਰ ਭੇਜੇ

ਸਿੱਖਿਆ ਵਿਭਾਗ ਨੇ ਮੁੜ ਅਧਿਆਪਕ ਆਗੂ ਘਰਾਂ ਤੋਂ ਦੂਰ ਭੇਜੇ

ਪੰਜਾਬ ਵਿਚ ਚੱਲ ਰਿਹਾ ਅਧਿਆਪਕਾਂ ਦਾ ਸੰਘਰਸ਼ ਹੱਲ ਹੋਣ ਦੀ ਬਜਾਏ ਹੋਰ ਉਲਝਦਾ ਜਾ ਰਿਹਾ ਹੈ। ਪੰਜਾਬ ਭਰ ਵਿਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਪੜ੍ਹੋ ਪੰਜਾਬ–ਪੜ੍ਹਾਓ ਪੰਜਾਬ ਦਾ ਬਾਈਕਾਟ ਕੀਤੇ ਜਾਣ ਤੋਂ ਬਾਅਦ ਮਾਮਲਾ ਹੋਰ ਉਲਝ ਗਿਆ।

 

ਸਿੱਖਿਆ ਵਿਭਾਗ ਨੇ ਸੰਘਰਸ਼ ਦਬਾਉਣ ਲਈ ਮੁੜ ਸੰਘਰਸ਼ਮਈ ਅਧਿਆਪਕ ਆਗੂਆਂ ਦੀਆਂ ਬਦਲੀਆਂ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਦੂਜੇ ਜ਼ਿਲ੍ਹੇ 'ਚ ਕਰ ਦਿੱਤੀਆਂ।  ਪੜ੍ਹੋ ਪੰਜਾਬ–ਪੜ੍ਹਾਓ ਪੰਜਾਬ ਨੂੰ ਸਫਲ ਬਣਾਉਣ ਲਈ ਜਿੱਥੇ ਵਿਭਾਗ ਵੱਲੋਂ ਸਕੂਲਾਂ ਵਿਚ ਪੁਲਿਸ ਭੇਜੀ ਗਈ, ਪ੍ਰੰਤੂ ਅਧਿਆਪਕ ਨੇ ਪੜ੍ਹੋ ਪੰਜਾਬ ਦੇ ਤਹਿਤ ਟੈਸਟਿੰਗ ਨਹੀਂ ਹੋਣ ਦਿੱਤੀ। ਇਸ ਤੋਂ ਬਾਅਦ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਚਾਰ ਅਧਿਆਪਕ ਆਗੂਆਂ ਦੀ ਬਦਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕਰ ਦਿੱਤੀਆਂ ਹਨ।

 

ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਰਾਜਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪਰਸਰਾਮ ਨਗਰ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਸੈਲਾ ਖੁਰਦ, ਰੇਸ਼ਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਜੰਡ ਵਾਲਾ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਪੇਸੀ ਅਤੇ ਜਗਸੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਬਿੰਜੋ ਕਰ ਦਿੱਤੀ। ਇਸੇ ਤਰ੍ਹਾਂ ਹੀ ਜ਼ਿਲ੍ਹਾ ਮਾਨਸਾ ਦੇ ਅਧਿਆਪਕ ਆਗੂ ਹਰਜਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਸਿੰਬਲੀ ਜ਼ਿਲ੍ਹਾ ਹੁਸ਼ਿਆਰਪੁਰ ਕਰ ਦਿੱਤੀ।

 

ਬਦਲੀਆਂ ਸਬੰਧੀ ਜਾਰੀ ਪੱਤਰ ਵਿਚ ਲਿਖਿਆ ਗਿਆ ਕਿ ਅਧਿਆਪਕਾਂ ਵੱਲੋਂ 22 ਅਤੇ 23 ਫਰਵਰੀ ਨੂੰ ਸਰਕਾਰੀ ਕੰਮ ਕਾਜ ਵਿਚ ਵਿਘਨ ਪਾਉਂਦੇ ਹੋਏ, ਸਰਕਾਰ ਵੱਲੋਂ ਅਧਿਕਾਰਤ ਅਧਿਕਾਰੀਆਂ/ਕਰਮਚਾਰੀਆਂ ਨੂੰ ਬੱਚਿਆਂ ਦੇ ਮਿਆਰ ਦਾ ਮੁਲਾਂਕਣ ਕਰਨ ਤੋਂ ਰੋਕਦੇ ਹੋਏ, ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦੇ ਹੋਏ ਖੁਦ ਅਤੇ ਪਿੰਡ ਦੇ ਲੋਕਾਂ ਨੂੰ ਭੜਕਾ ਕੇ ਸਰਕਾਰੀ ਕੰਮ ਵਿਚ ਵਿਘਨ ਪਾਇਆ ਹੈ।

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਧਿਆਪਕ ਆਗੂਆਂ ਦੀਆਂ ਵੱਡੀ ਗਿਣਤੀ ਵਿਚ ਬਦਲੀਆਂ ਘਰਾਂ ਤੋਂ ਕਈ ਕਈ ਸੌ ਕਿਲੋਮੀਟਰ ਦੂਰ ਕਰ ਦਿੱਤੀਆਂ ਸਨ, ਪ੍ਰੰਤੂ ਸਰਕਾਰ ਅਧਿਆਪਕ ਸੰਘਰਸ਼ ਨੂੰ ਦਬਾਉਣ ਵਿਚ ਸਫਲ ਨਾ ਹੋ ਸਕੀ। ਸਿੱਖਿਆ ਮੰਤਰੀ ਦੀ ਅਧਿਆਪਕ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਬਦਲੀਆਂ ਰੱਦ ਕਰ ਦਿੱਤੀਆਂ ਗਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Education Department reinstates teachers leaders away from homes