ਅਗਲੀ ਕਹਾਣੀ

ਜ਼ਿਲ੍ਹਾ ਸਿੱਖਿਆ ਵਿਭਾਗ ਦੇ ਕੈਲੰਡਰ ’ਚ 372 ਦਿਨਾਂ ਦਾ ਸਾਲ

ਜ਼ਿਲ੍ਹਾ ਸਿੱਖਿਆ ਵਿਭਾਗ ਦੇ ਕੈਲੰਡਰ ’ਚ 372 ਦਿਨਾਂ ਦਾ ਸਾਲ

ਤੁਸੀਂ ਅੱਜ ਤੱਕ ਇਹ ਜਾਣਿਆ ਹੈ ਕਿ ਸਾਲ ਵਿਚ 365 ਦਿਨਾਂ ਹੁੰਦੇ ਹਨ ਜੇਕਰ ਲੀਪ ਦਾ ਸਾਲ ਹੋਵੇ ਤਾਂ 366 ਦਿਨ ਹੁੰਦੇ ਹਨ, ਪ੍ਰੰਤ ਮਾਨਸਾ ਦੇ ਦਫ਼ਤਰ ਜ਼ਿਲ੍ਹਾ ਸਿੱਖਿਆ ਵਿਭਾਗ ਐਲਮੈਟਰੀ ਵੱਲੋਂ ਆਈ ਈ ਡੀ ਕੰਪੋਨੈਟ ਸਮੱਗਰ ਸਿੱਖਿਆ ਅਭਿਆਨ ਤਹਿਤ ਛਾਪੇ ਗਏ ਕੈਲੰਡਰ ਵਿਚ ਸਮੇਂ ਨੂੰ ਪੁੱਠਾ ਗੇੜਾ ਦਿੱਤਾ ਗਿਆ ਹੈ।

ਜ਼ਿਲ੍ਹਾ ਸਿੱਖਿਆ ਵਿਭਾਗ ਦੇ ਕੈਲੰਡਰ ’ਚ 372 ਦਿਨਾਂ ਦਾ ਸਾਲ

ਤਿਆਰ ਕੀਤੇ ਗਏ ਕੈਲੰਡਰ 2019 ਵਿਚ 372 ਦਿਨਾਂ ਦਾ ਸਾਲ ਬਣਾ ਦਿੱਤਾ।  ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਉਤੇ ਮਾਨਸਾ ਦੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲਮੇਟਰੀ ਦੀ ਫੋਟੋ ਛਾਪੀ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਲੰਡਰ ਵਿਚ ਫਰਵਰੀ ਮਹੀਨਾ ਵੀ 31 ਦਿਨਾਂ ਦਾ ਬਣਾਇਆ ਗਿਆ ਹੈ। 

 

ਕੈਲੰਡਰ ਅਨੁਸਾਰ ਸਾਲ ਵਿਚ ਕੋਈ ਵੀ ਮਹੀਨਾ 30 ਦਿਨਾਂ ਦਾ ਨਹੀਂ ਹੈ, ਸਾਰੇ ਮਹੀਨੇ 31 ਦਿਨਾਂ ਦੇ ਹੀ ਹਨ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਾਰੇ ਕੈਲੰਡਰ ਪਹਿਲਾਂ ਸਕੂਲਾਂ ਨੂੰ ਭੇਜ ਦਿੱਤੇ ਗਏ, ਜਦੋਂ ਇਸ ਗਲਤੀ ਦਾ ਪਤਾ ਲੱਗਿਆ ਤਾਂ ਸਾਰੇ ਕੈਲੰਡਰ ਵਾਪਸ ਲੈ ਲਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Education deptt Punjab have printed celender of 372 days and all the months with 31days