ਅੱਜ ਜਲੰਧਰ ਵਿਖੇ ਹੋਈ ਸਿ਼ਕਾਇਤ ਨਿਵਾਰਨ ਕਮੇਟੀ ਦੀ ਬੈਠਕ ਚ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰੀ ਸਕੂਲਾਂ ਦੀ ਤੁਲਨਾ ਢਾਬਿਆਂ ਨਾਲ ਕਰ ਦਿੱਤੀ। ਸਿੱਖਿਆ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਵਿਵਾਦਤ ਬਿਆਨ ਦੇ ਗਏ।
ਉਨ੍ਹਾਂ ਨੇ ਮੋਟੀ ਫੀਸ ਕਿਉਂ ਵਸੂਲੀ ਜਾ ਰਹੀ ਹੈ ਦੇ ਜਵਾਬ ਚ ਕਿਹਾ ਕਿ ਪੰਜ ਸਿਤਾਰਾ ਹੋਟਲ ਅਤੇ ਢਾਬਿਆਂ ਚ ਫਰਕ ਤਾਂ ਹੁੰਦਾ ਹੀ ਹੈ। ਸਿੱਖਿਆ ਮੰਤਰੀ ਓ ਪੀ ਸੋਨੀ ਵਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ ਤੋਂ ਬਾਅਦ ਵਿਰੋਧੀ ਉਨ੍ਹਾਂ ਨੇ ਆਪਣਾ ਨਿਸ਼ਾਨਾ ਸਾਧ ਰਹੇ ਹਨ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਨਿਕਲਿਆ ਕਿ ਨਿੱਜੀ ਸਕੂਲ ਪੰਜ ਤਾਰਾ ਹੋਟਲ ਵਾਂਗ ਨੇ ਤੇ ਪੰਜਾਬ ਦੇ ਸਰਕਾਰੀ ਸਕੂਲ ਢਾਬਿਆਂ ਵਾਂਗ। ਉਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਤੁਲਨਾ ਢਾਬਿਆਂ ਨਾਲ ਕੀਤੀ ਤਾਂ ਨਿਜੀ ਸਕੂਲਾਂ ਦੀ ਤੁਲਨਾ ਪੰਜ ਸਿਤਾਰਾ ਹੋਟਲਾਂ ਨਾਲ ਕਰ ਦਿੱਤੀ। ਨਿਜੀ ਸਕੂਲਾਂ ਚ ਮੋਟੀ ਫੀਸ ਵਸੂਲਣ ਤੇ ਰੋਕ ਲਗਾਉਣ ਦੇ ਸਵਾਲ ਚ ਉਨ੍ਹਾਂ ਕਿਹਾ ਕਿ ਇਸ ਤੇ ਵਿਚਾਰ ਕੀਤਾ ਜਾ ਰਿਹਾ ਹੈ। ਛੇਤੀ ਹੀ ਫੈਸਲਾ ਲਵਾਂਗੇ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਸਿੱਖਿਆ ਮੰਤਰੀ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਵੀ ਵਚਨਬੱਧ ਹੈ ਕਿ ਸਰਕਾਰੀ ਸਕੂਲਾਂ ਚ ਪੜ੍ਹਨ ਵਾਲੇ ਬੱਚੇ ਵੀ ਆਈਏਐਸ ਤੇ ਆਈਪੀਐਸ ਅਫ਼ਸਰ ਬਣ ਸਕਣ।
ਸਿੱਖਿਆ ਮੰਤਰੀ ਚਾਹੁੰਦੇ ਹਨ ਕਿ ਲੋਕ ਨਿਜੀ ਸਕੂਲਾਂ ਦੀ ਥਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਸਿੱਖਿਆ ਪ੍ਰਾਪਤ ਕਰਵਾਉਣ। ਜਿੱਥੇ ਹਰੇਕ ਤਰ੍ਹਾਂ ਦੀ ਸਹੂਲਤ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈ ਜਾ ਰਹੀ ਹੈ।
/