ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਿਆ ਮੰਤਰੀ ਨੂੰ ਢਾਬਾ ਮੰਤਰੀ ਕਹਿ ਉਡਾਇਆ ਜਾ ਰਿਹਾ ਮਜ਼ਾਕ

ਸਿੱਖਿਆ ਮੰਤਰੀ ਨੂੰ ਢਾਬਾ ਮੰਤਰੀ ਕਹਿ ਉਡਾਇਆ ਜਾ ਰਿਹਾ ਮਜ਼ਾਕ

ਪਿਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਜਲੰਧਰ `ਚ ਸਰਕਾਰੀ ਸਕੂਲਾਂ ਦੀ ਤੁਲਨਾ ਢਾਬਿਆਂ ਨਾਲ ਕਰਨ ਤੋਂ ਬਾਅਦ ਮੰਤਰੀ ਨੂੰ ਸੋਸ਼ਲ ਮੀਡੀਆ `ਤੇ ਕਰੜੇ ਹੱਥੀਂ ਲਿਆ ਜਾ ਰਿਹਾ ਹੈ। ਸੋਸ਼ਲ ਮੀਡੀਆ `ਤੇ ਜਿੱਥੇ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ ਉਥੇ ਉਨ੍ਹਾਂ ਦੀ ਸਿੱਖਿਆ ਨੂੰ ਲੈ ਕੇ ਵੀ ਸਵਾਲ ਕੀਤੇ ਜਾ ਰਹੇ ਹਨ।

 

ਲੋਕਾਂ ਵੱਲੋਂ ਸਿੱਖਿਆ ਮੰਤਰੀ ਨੂੰ ਵੀ ਹੁਣ ਢਾਬਾ ਮੰਤਰੀ ਕਿਹਾ ਜਾ ਰਿਹਾ ਹੈ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਨੇ ਆਪਣੇ ਮੰਤਰੀ ਦਾ ਅਹੁਦਾ ਬਦਲਕੇ ਹੁਣ ਢਾਬਾ ਮੰਤਰੀ ਬਣਾ ਲਿਆ ਹੈ। ਸੋਸ਼ਲ ਮੀਡੀਆ ਫੇਸਬੁੱਕ `ਤੇ ਅਧਿਆਪਕਾਂ ਵੱਲੋਂ ਚਲਾਏ ਜਾ ਰਿਹੇ ਇਕ ਗਰੁੱਪ ਸਬਜੈਕਟ ਟੈਸਟ ਸਰਕਾਰੀ ਅਧਿਆਪਕ ਜਿਸ `ਚ ਕਰੀਬ 54600 ਤੋਂ ਵੱਧ ਮੈਂਬਰ ਸਾ਼ਮਲ ਹਨ `ਚ ਇਹ ਚਰਚਾ ਕੀਤੀ ਜਾ ਰਹੀ ਹੈ।

 

ਇਸ ਤੋਂ ਇਲਾਵਾ ਹੋਰ ਫੇਸਬੁੱਕ ਗਰੁੱਪਾਂ, ਵਟਸਐਪ ਗਰੁੱਪਾਂ `ਚ ਵੀ ਇਸ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਫੇਸਬੁੱਕ ਯੂਜ਼ਰ ਦੀਪ ਗਗਨ ਨੇ ਲਿਖਿਆ ਹੈ ਕਿ ਸਭ ਤੋਂ ਵੱਧ ਸਰਕਾਰੀ ਅਫਸਰ ਸਰਕਾਰਾਂ ਸਕੂਲਾਂ `ਚੋਂ ਹੀ ਨਿਕਲਦੇ ਹਨ ਕੀ ਤੁਹਾਨੂੰ ਇਹ ਯਾਦ ਹੈ। ਇਕ ਹੋਰ ਕਰਨ ਬਨਵੈਤ ਨੇ ਲਿਖਿਆ ਹੈ ਕਿ ਜੇਕਰ ਤੁਹਾਡੇ ਵਰਗੇ ਮੰਤਰੀ ਬਣਨਗੇ ਤਾਂ ਸਰਕਾਰੀ ਸਕੂਲ ਢਾਬੇ ਹੀ ਬਣਨਗੇ, ਇਸ ਦੇ ਨਾਲ ਹੀ ਬਲਵਿੰਦਰ ਪਵਾਰ ਨੇ ਲਿਖਿਆ ਹੈ ਕਿ ਸਕੂਲਾਂ ਨੂੰ ਢਾਬੇ ਬਣਾਉਣ ਵਾਲੀਆਂ ਵੀ ਸਰਕਾਰਾਂ ਹੀ ਹਨ।

 

ਸਤਵੰਤ ਸਿੰਘ ਚੰਬਲ ਨੇ ਗਰੁੱਪ `ਚ ਲਿਖਿਆ ਕਿ ਢਾਬਿਆਂ ਤੋਂ ਫਾਈਵ ਸਟਾਰ ਬਣਾਉਣਾ ਵੀ ਸਰਕਾਰਾਂ ਦਾ ਹੀ ਕੰਮ ਹੈ, ਬਣਾਦੋ ਫਿਰ ਪ੍ਰਾਈਵੇਟ ਸਹੂਲਤਾਂ ਵਰਗੇ ਸਰਕਾਰੀ ਸਕੂਲ। ਹੋਰ ਫੇਸਬੁੱਕ ਯੂਜ਼ਰ ਐਸ ਪੀ ਕੌਰ ਨੇ ਕਿਹਾ ਕਿ ਇਕ ਵਾਰ ਫਿਰ ਸੋਨੀ ਸਾਹਿਬ ਨੇ ਮਾਨਸਿਕ ਅਪਾਹਿਜ ਹੋਣ ਦਾ ਸਬੂਤ ਦਿੱਤਾ ਹੈ। 


ਸਿੱਖਿਆ ਮੰਤਰੀ ਦੇ ਬਿਆਨ ਦੇਣ ਤੋਂ ਬਾਅਦ ਵਿਭਾਗ ਵੱਲੋਂ ਜਾਰੀ ਪੱਤਰਾਂ ਨੂੰ ਵੀ ਹੁਣ ਸੋਸ਼ਲ ਮੀਡੀਆ `ਤੇ ਢਾਬਿਆਂ ਦੇ ਨਾਲ ਹੀ ਸੰਬੋਧਨ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਸਕੂਲਾਂ ਦੇ ਸਮੇਂ ਤਬਦੀਲੀ ਨੂੰ ਵੀ ਢਾਬਿਆਂ ਦੇ ਨਾਮ ਨਾਲ ਸੰਬੋਧਨ ਕੀਤਾ ਗਿਆ ਕਿ ਢਾਬਿਆਂ ਦੇ ਲੱਗਣ ਤੇ ਬੰਦ ਹੋਣ ਦਾ ਸਮਾਂ ਬਦਲ ਗਿਆ ਹੈ। 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ)ਕਰੋ

https://www.facebook.com/hindustantimespunjabi/

ਅਤੇ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ


ਜਿ਼ਕਰਯੋਗ ਹੈ ਕਿ ਸਿੱਖਿਆ ਮੰਤਰੀ ਵੱਲੋਂ ਸਮੇਂ ਸਮੇਂ `ਤੇ ਦਿੱਤੇ ਬਿਆਨਾਂ ਤੋਂ ਬਾਅਦ ਹਮੇਸ਼ਾ ਚਰਚਾ `ਚ ਰਹਿੰਦੇ ਹਨ। ਸਿੱਖਿਆ ਮੰਤਰੀ ਵੱਲੋਂ ਲਏ ਜਾਂਦੇ ਫੈਸਲਿਆਂ ਨੂੰ ਲੈ ਕੇ ਉਹ ਅਧਿਆਪਕ ਵਰਗ ਦਾ ਨਿਸ਼ਾਨਾ ਬਣਦੇ ਰਹੇ ਹਨ, ਅਧਿਆਪਕਾਂ ਦੇ ਚਲਦੇ ਸੰਘਰਸ਼ਾਂ ਦੌਰਾਨ ਉਨ੍ਹਾਂ ਦੀ ਸਿੱਖਿਆ ਨੂੰ ਲੈ ਕੇ ਉਠਾਏ ਜਾਂਦੇ ਸਵਾਲਾਂ `ਚ ਅਣਪੜ੍ਹ ਮੰਤਰੀ ਵੀ ਕਿਹਾ ਜਾਂਦਾ ਰਿਹਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Education Minister jokes being dhaba minister