ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਿਆ ਮੰਤਰੀ ਵੱਲੋਂ ਡੀ ਐਸ ਐਮਜ ਤੇ ਏ ਸੀਜ਼ ਨਾਲ ਮੀਟਿੰਗ

ਸਿੱਖਿਆ ਮੰਤਰੀ ਵੱਲੋਂ ਡੀ ਐਸ ਐਮਜ ਤੇ ਏ ਸੀਜ਼ ਨਾਲ ਮੀਟਿੰਗ

ਸੈਲਫ ਮੇਡ ਸਮਾਰਟ ਸਕੂਲ ਪੰਜਾਬ ਦੇ ਡੀ ਐਸ ਐਮਜ਼ (ਡਿਸਟਿ੍ਰਕਟ ਸਮਾਰਟ ਸਕੂਲਜ਼ ਮੈਂਟਰ) ਅਤੇ ਏ ਸੀਜ਼ (ਅਸਿਸਟੈਂਟ ਕੋਆਰਡੀਨੇਟਰਾਂ) ਵੱਲੋਂ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਓ ਪੀ ਸੋਨੀ ਨਾਲ ਮੁਲਾਕਾਤ ਕੀਤੀ।  ਮੀਟਿੰਗ ਵਿਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਤਬਦੀਲ ਕਰਨ ਲਈ ਅਧਿਆਪਕਾਂ ਵੱਲੋਂ ਆਪਣੇ ਪੱਧਰ ਉਤੇ ਮਾਰੇ ਹੰਭਲੇ ਤੋਂ ਜਾਣੂੰ ਕਰਵਾਇਆ

 

ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਸਟੇਟ ਐਵਾਰਡ ਦਿੱਤਾ ਜਾਵੇਗਾ  ਵਿਭਾਗ ਵਿੱਚ ਖ਼ਾਲੀ ਪਈਆਂ ਆਸਾਮੀਆਂ ਭਰਨ ਬਾਰੇ ਉਨ੍ਹਾਂ ਕਿਹਾ ਕਿ ਪ੍ਰਿੰਸੀਪਲਾਂ ਦੀਆਂ ਸਿੱਧੇ ਕੋਟੇ ਦੀਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਮੀਟਿੰਗ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਪੱਧਰ ’ਤੇ ਬਣਾਏ ਸਮਾਰਟ ਸਕੂਲਾਂ ਬਾਰੇ ਇਕ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ’ਚ ਸਕੂਲਾਂ ਦੀ ਹੋਈ ਕਾਇਆ-ਕਲਪ ਬਾਰੇ ਦੱਸਿਆ ਗਿਆ

 

ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ 2.5 ਲੱਖ ਬੱਚੇ ਵੱਧ ਦਾਖ਼ਲ ਹੋਏ ਹਨ ਅਧਿਆਪਕਾਂ ਨੇ ਆਪਣੇ ਪੱਧਰ ਉਤੇ ਬਣਾਈ ਐਨ.ਜੀ.ਓ. ‘ਸੋਸ਼ਲ ਪਾਰਟੀਸੀਪੇਸ਼ਨ ਇਨ ਕੁਆਲਟੀ ਐਜੂਕੇਸ਼ਨ’  ਬਾਰੇ ਦੱਸਿਆ, ਜੋ ਲੋਕਾਂ ਦੇ ਸਹਿਯੋਗ ਨਾਲ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਲੱਗੀ ਹੋਈ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Education Minister meets with DSM and Ac