ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਨਾਲ ਕੀਤੇ ਵਾਅਦੇ ਮੁੜ ਵਫ਼ਾ ਨਾ ਹੋਏ

ਫਾਇਲ ਫੋਟੋ

ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਅਧਿਆਪਕਾਂ ਦੇ ਸੰਘਰਸ਼ ਦੇ ਚੱਲਦਿਆਂ ਕਈ ਵਾਰ ਸੰਘਰਸ਼ਕਾਰੀ ਅਧਿਆਪਕਾਂ ਨਾਲ ਵਾਅਦੇ ਕਰ ਚੁੱਕੇ ਸਿੱਖਿਆ ਮੰਤਰੀ ਵੱਲੋਂ ਕੀਤੇ ਵਾਅਦੇ ਵਫਾ ਨਹੀਂ ਹੋ ਰਹੇ।  ਅਧਿਆਪਕਾਂ ਦੀਆਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਿੱਖਿਆ ਸੰਘਰਸ਼ ਕਮੇਟੀ ਦੇ ਬੈਨਰ ਹੇਠ ਚੱਲ ਰਹੇ ਸੰਘਰਸ਼ ਦੇ ਚਲਦੇ ਬੀਤੀ 24 ਜਨਵਰੀ ਨੂੰ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਮੀਟਿੰਗ ਕਰਕੇ ਕੁਝ ਫੈਸਲੇ ਕੀਤੇ ਸਨ। ਜਿਨ੍ਹਾਂ ਵਿਚ ਸੰਘਰਸ਼ ਦੌਰਾਨ ਕੀਤੀਆਂ ਗਈਆਂ ਬਦਲੀਆਂ ਰੱਦ ਕੀਤੀਆਂ ਗਈਆਂ ਸਨ, ਜਿਸ ਸਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਸੀ, ਪ੍ਰੰਤੂ ਪੱਤਰ ਦੇ ਬਾਵਜੂਦ ਅਜੇ ਤੱਕ ਸਾਰੇ ਅਧਿਆਪਕਾਂ ਦੀਆਂ ਬਦਲੀਆਂ ਰੱਦ ਨਹੀਂ ਕੀਤੀ ਗਈਆਂ।  

 

ਇਸ ਸਬੰਧੀ ਅੱਜ ਸੋਸ਼ਲ ਮੀਡੀਆ ਉਤੇ ਆਨਲਾਈਨ ਹੋਕੇ ਸਰਵ ਸਿੱਖਿਆ ਅਭਿਆਨ ਯੂਨੀਅਨ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਥਾਂ ਉਤੇ ਕਲਿਕ ਕਰਕੇ ਅਧਿਆਪਕ ਆ ਗਏ ਸਨ, ਉਨ੍ਹਾਂ ਅਧਿਆਪਕਾਂ ਨੂੰ ਹੁਣ ਜੁਆਇਨ ਨਹੀਂ ਕਰਵਾਇਆ ਜਾ ਰਿਹਾ।

 

ਆਗੂ ਨੇ ਇਹ ਵੀ ਕਿਹਾ ਕਿ ਸਿੱਖਿਆ ਮੰਤਰੀ ਨੇ ਤਨਖਾਹ ਸਬੰਧੀ ਵਿਭਾਗ ਵੱਲੋਂ ਕਲਿਕ ਨਾ ਕਰਨ ਵਾਲੇ ਅਧਿਆਪਕਾਂ ਦੀ ਤਨਖਾਹ ਸਬੰਧੀ 15 ਤੇ 20 ਹਜ਼ਾਰ ਰੁਪਏ ਤਨਖਾਹ ਜਾਰੀ ਕਰਨ ਸਬੰਧੀ ਜਾਰੀ ਕੀਤਾ ਪੱਤਰ ਵਾਪਸ ਲੈਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹੁਣ ਵਿਭਾਗ ਵੱਲੋਂ ਤਨਖਾਹ ਘਟਾ ਕੇ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਿੱਖਿਆ ਮੰਤਰੀ ਦੀ ਆਪਣੇ ਵਿਭਾਗ ਵਿਚ ਹੀ ਨਹੀਂ ਚਲਦੀ।

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਉਨ੍ਹਾਂ ਕਿਹਾ ਕਿ 8 ਫਰਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਜੇਕਰ ਅਧਿਆਪਕਾਂ ਨੂੰ ਪੂਰੀ ਤਨਖਾਹ ਉਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਫੈਸਲਾ ਨਾ ਹੋਇਆ ਤਾਂ 9 ਫਰਵਰੀ ਨੂੰ ਪਟਿਆਲਾ ਵਿਚ ਅਧਿਆਪਕ ਮੈਦਾਨ ਵਿਚ ਉਤਰਨਗੇ, ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ 9 ਫਰਵਰੀ ਦੀ ਰੈਲੀ ਦੀ ਤਿਆਰੀ ਵਿਚ ਲੱਗ ਜਾਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Education Minister promises no reinstatement of teachers