ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈ.ਟੀ.ਟੀ. ਅਧਿਆਪਕਾਂ ਦੀਆਂ 1664 ਆਸਾਮੀਆਂ ਭਰਨ ਨੂੰ ਪ੍ਰਵਾਨਗੀ

ਚਾਹਵਾਨ ਉਮੀਦਵਾਰ 23 ਮਾਰਚ ਸ਼ਾਮ 5 ਵਜੇ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ

 


ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਈ.ਟੀ.ਟੀ. ਅਧਿਆਪਕਾਂ ਦੀਆਂ 1664 ਆਸਾਮੀਆਂ ਨੂੰ ਭਰਨ ਸਬੰਧੀ ਪ੍ਰਵਾਨਗੀ ਦੇਣ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਨੇ ਇਨ੍ਹਾਂ ਆਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ।

 

ਇਥੇ ਜਾਰੀ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਲਈ ਕੱਢੀਆਂ ਗਈਆਂ ਐਲੀਮੈਂਟਰੀ ਟੀਚਰਜ਼ ਟ੍ਰੇਨਿੰਗ (ਈ.ਟੀ.ਟੀ.) ਦੀਆਂ ਇਨ੍ਹਾਂ ਆਸਾਮੀਆਂ ਵਿੱਚ 664 ਬੈਕਲਾਗ ਅਤੇ 1000 ਸਿੱਧੀਆਂ ਆਸਾਮੀਆਂ ਹਨ। 

 

ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਵਿੱਚ ਜਨਰਲ ਵਰਗ ਦੀਆਂ 390, ਐਸ.ਸੀ. (ਐਮ ਤੇ ਬੀ) ਦੀਆਂ 398, ਐਸ.ਸੀ. (ਆਰ. ਤੇ ਓ.) ਦੀਆਂ 397, ਐਸ.ਸੀ. (ਸਾਬਕਾ ਫ਼ੌਜੀ-ਐਮ ਤੇ ਬੀ) ਦੀਆਂ 20, ਐਸ.ਸੀ. (ਸਾਬਕਾ ਫ਼ੌਜੀ-ਆਰ ਤੇ ਓ) ਦੀਆਂ 20, ਐਸ.ਸੀ. (ਖਿਡਾਰੀ-ਐਮ ਤੇ ਬੀ) ਦੀਆਂ 5, ਐਸ.ਸੀ. (ਖਿਡਾਰੀ-ਆਰ ਤੇ ਓ) ਦੀਆਂ 5, ਬੀ.ਸੀ. ਦੀਆਂ 100, ਬੀ.ਸੀ. (ਸਾਬਕਾ ਫ਼ੌਜੀ) ਦੀਆਂ 20, ਖਿਡਾਰੀ (ਜਨਰਲ) ਦੀਆਂ 20, ਆਜ਼ਾਦੀ ਘੁਲਾਟੀਆਂ ਦੀਆਂ 53, ਸਾਬਕਾ ਫ਼ੌਜੀ (ਜਨਰਲ) ਦੀਆਂ 70, ਅੰਗਹੀਣ ਵਰਗ ਦੀਆਂ 66 ਅਤੇ ਜਨਰਲ ਕੈਟਾਗਿਰੀ ਦੇ ਆਰਥਿਕ ਤੌਰ 'ਤੇ ਪੱਛੜੇ ਵਰਗ ਦੀਆਂ 100 ਆਸਾਮੀਆਂ ਸ਼ਾਮਲ ਹਨ।

 

ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.educationrecruitmentboard.com 'ਤੇ 23 ਮਾਰਚ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਨਿਯਮ ਵਿਭਾਗ ਦੀ ਵੈੱਬਸਾਈਟ 'ਤੇ ਵੇਖ ਸਕਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Education Minister Singla gives nod to fill 1664 posts of ETT teachers