ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਮਿਲਣ ਪੁੱਜੇ ਸਿੱਖਿਆ ਅਫ਼ਸਰ

ਪੰਜਾਬ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਅਪੀਅਰ ਹੋਣ ਜਾ ਰਹੇ ਵਿਦਿਆਰਥੀ ਅਤੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਬਹੁਤ ਮਿਹਨਤ ਕਰ ਰਹੇ ਹਨ

 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵੱਖ-ਵੱਖ ਸਕੂਲਾਂ ਦਾ ਦੌਰਾ ਕਰਨ ਉਪਰੰਤ ਸਰਕਾਰੀ ਐਲੀ. ਸਕੂਲ ਮੀਰਾਂਕੋਟ ਖੁਰਦ ਵਿਖੇ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਨੇ ਗੱਲਬਾਤ ਕਰਦਿਆਂ ਕੀਤਾ

 

ਉਨ੍ਹਾਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕਿ੍ਸ਼ਨ ਕੁਮਾਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਵੀਂ ਅਤੇ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ  ਲਈ ਅਧਿਆਪਕਾਂ ਵੱਲੋਂ ਸੂਖਮ ਯੋਜਨਾਬੰਦੀ ਉਲੀਕੀ ਗਈ ਹੈ, ਜਿਸ ਨਾਲ ਇਹ ਵਿਸ਼ਵਾਸ ਹੈ ਕਿ ਮਿਸ਼ਨ ਸ਼ਤ-ਪ੍ਤੀਸ਼ਤ ਦੇ ਟੀਚੇ ਪ੍ਰਾਪਤ ਹੋਣਗੇ

 

ਉਨਾਂ ਦੱਸਿਆ ਕਿ ਵਿਭਾਗ ਵੱਲੋਂ 100 ਫ਼ੀਸਦੀ ਨਤੀਜਾ ਅਤੇ ਮੈਰਿਟ ਸੂਚੀ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਲਿਆਉਣ ਲਈ ਵਿਦਿਆਰਥੀ ਕੇਂਦਰਿਤ ਪਹੁੰਚ ਨਾਲ ਹਰ ਬੱਚੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਅਧਿਆਪਕਾਂ ਨੂੰ ਹਰੇਕ ਪੱਖ ਤੋਂ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ

 

ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਸਕੂਲਾਂ ' -ਕੰਟੈਂਟ ਦੀ ਵਰਤੋਂ ਨਾਲ ਪ੍ਰੋਜੈਕਟਰਾਂ ਤੇ ਐਲ..ਡੀਜ਼. ਦੀ ਵਰਤੋਂ ਨਾਲ ਹੋ ਰਹੀ ਪੜ੍ਹਾਈ ਸਦਕਾ ਜਿੱਥੇ ਸਕੂਲਾਂ ਅੰਦਰ ਪੜ੍ਹਦੇ ਵਿਦਿਆਰਥੀ ਗੁਣਾਤਮਿਕ ਤਰੀਕੇ ਨਾਲ ਸਿੱਖਿਆ ਹਾਸਲ ਕਰ ਰਹੇ ਹਨ ਉਥੇ ਹੀ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਲਈ ਭੇਜੇ ਗਏ ਖਿਡੌਣਿਆਂ ਖੇਡਾਂ ਦੇ ਸਮਾਨ ਅਤੇ ਹੋਰ ਸਿੱਖਿਆਦਾਇਕ ਸਮੱਗਰੀ ਨਾਲ ਛੋਟੇ-ਛੋਟੇ ਬੱਚੇ ਵੀ ਖੇਡ ਵਿਧੀ ਰਾਹੀਂ ਸਿੱਖਿਆ ਗ੍ਰਹਿਣ ਕਰ ਰਹੇ ਹਨ

 

ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾਉਣ ਲਈ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਉਣ ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਨੀਨਾ ਡੋਗਰਾ, ਭੁਪਿੰਦਰ ਕੌਰ, ਕੁਲਜੀਤ ਕੌਰ ਰਾਜਿੰਦਰ ਕੌਰ, ਮਨਦੀਪ ਕੌਰ, ਇੰਦਰਜੀਤ ਕੌਰ ਆਦਿ ਵੀ ਮੌਜੂਦ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Education Officers arrive for encouragement of teachers and students in Amritsar