ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜਨਾਲਾ ਨੇੜੇ 'ਵੱਡੇ ਭਰਾ ਨੇ 4 ਮਰਲੇ ਜ਼ਮੀਨ ਪਿੱਛੇ ਕੀਤਾ ਛੋਟੇ ਦਾ ਕਤਲ'

ਅਜਨਾਲਾ ਨੇੜੇ 'ਵੱਡੇ ਭਰਾ ਨੇ 4 ਮਰਲੇ ਜ਼ਮੀਨ ਪਿੱਛੇ ਕੀਤਾ ਛੋਟੇ ਦਾ ਕਤਲ'

ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਸਬ–ਡਿਵੀਜ਼ਨ ਦੇ ਪਿੰਡ ਸੈਦਪੁਰ ਕਲਾਂ ‘ਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਭਰਾ ਨੇ ਹੀ ਆਪਣੇ ਛੋਟੇ ਭਰਾ ਦਾ ਗਲ਼ਾ ਵੱਢ ਦਿੱਤਾ। 35 ਸਾਲਾ ਧਰਮ ਸਿੰਘ ਦੇ ਕਤਲ ਕੇਸ ਵਿੱਚ ਇਸੇ ਪਿੰਡ ‘ਚ ਰਹਿੰਦੇ ਵੱਡੇ ਭਰਾ ਨਾਨਕ ਸਿੰਘ ਤੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਖਿ਼ਲਾਫ਼ ਕੇਸ ਦਾਇਰ ਕਰ ਲਿਆ ਗਿਆ ਹੈ। ਇਹ ਕੇਸ ਨਾਨਕ ਸਿੰਘ ਦੀ ਪਤਨੀ ਗੁਰੋ ਕੌਰ, ਉਨ੍ਹਾਂ ਦੇ ਦੋ ਪੁੱਤਰਾਂ ਬਿੱਟੂ ਸਿੰਘ ਤੇ ਬੱਗਾ ਸਿੰਘ ਵਿਰੁੱਧ ਦਾਇਰ ਹੋਇਆ ਹੈ।

 

 

ਕਤਲ ਸਬੰਧੀ ਸ਼ਿਕਾਇਤ ਧਰਮ ਸਿੰਘ ਦੀ ਪਤਨੀ ਸਵਰਨ ਕੌਰ ਨੇ ਦਰਜ ਕਰਵਾਈ ਸੀ। ਉਸ ਨੇ ਕਿਹਾ,‘‘ਮੇਰੇ ਪਤੀ ਅਤੇ ਮੇਰੇ ਜੇਠ ਨਾਨਕ ਸਿੰਘ ਵਿਚਾਲੇ ਪਿਛਲੇ ਕੁਝ ਸਾਲਾਂ ਤੋਂ ਪਿੰਡ ‘ਚ ਮੌਜੂਦ ਚਾਰ ਮਰਲੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਿਆ ਆ ਰਿਹਾ ਸੀ। ਜ਼ਮੀਨ ਦੀ ਵੰਡ ਪਿੱਛੇ ਜਿਹੇ ਹੋਈ ਸੀ ਤੇ ਨਾਨਕ ਸਿੰਘ ਨੂੰ ਉਸ ਦਾ ਹਿੱਸਾ ਦੇ ਦਿੱਤਾ ਗਿਆ ਸੀ। ਨਾਨਕ ਸਿੰਘ ਦੀ ਜ਼ਮੀਨ ‘ਤੇ ਸਾਡਾ ਪਰਾਲ਼ੀ ਦਾ ਢੇਰ ਪਿਆ ਸੀ। ਐਤਵਾਰ ਨੂੰ ਨਾਨਕ ਸਿੰਘ ਸਾਡੇ ਘਰ ਆਇਆ ਤੇ ਮੇਰੇ ਪਤੀ ਨੂੰ ਕਿਹਾ ਕਿ ਉਸ ਦੀ ਜ਼ਮੀਨ ਤੋਂ ਪਰਾਲ਼ੀ ਹਟਾ ਲਵੇ। ਮੇਰੇ ਪਤੀ ਨੇ ਬੇਨਤੀ ਕੀਤੀ ਕਿ ਪਰਾਲ਼ੀ ਹਟਾਉਣ ਲਈ ਕੁਝ ਹੋਰ ਦਿਨ ਦੇ ਦੇਵੇ ਪਰ ਨਾਨਕ ਸਿੰਘ ਗੁੱਸੇ ਹੋ ਗਿਆ ਤੇ ਉਸ ਨੇ ਮੇਰੇ ਪਤੀ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।’’

 

 

ਸਵਰਨ ਕੌਰ ਨੇ ਅੱਗੇ ਦੱਸਿਆ,’ਨਾਨਕ ਸਿੰਘ ਉਦੋਂ ਤਾਂ ਆਪਣੇ ਘਰ ਚਲਾ ਗਿਆ ਪਰ ਕੁਝ ਚਿਰ ਪਿੱਛੋਂ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਸਾਡੇ ਘਰ ਆ ਗਿਆ। ਮੁਲਜ਼ਮਾਂ ਕੋਲ ਤੇਜ਼–ਧਾਰ ਹਥਿਆਰ ਸਨ। ਘਰ ‘ਚ ਵੜਦਿਆਂ ਹੀ ਉਨ੍ਹਾਂ ਮੇਰੇ ਪਤੀ ‘ਤੇ ਹਮਲਾ ਬੋਲ ਦਿੱਤਾ ਤੇ ਬਹੁਤ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਮੈਂ ਚੀਕੀ ਤੇ ਮੁਲਜ਼ਮ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ।’

 

 

ਸਵਰਨ ਕੌਰ ਨੇ ਦੱਸਿਆ ਕਿ ਉਹ ਹੋਰ ਪਿੰਡ ਵਾਸੀਆਂ ਦੀ ਮਦਦ ਨਾਲ ਆਪਣੇ ਪਤੀ ਨੂੰ ਹਸਪਤਾਲ ਲੈ ਕੇ ਗਏ ਪਰ ਉਨ੍ਹਾਂ ਰਾਹ ‘ਚ ਹੀ ਦਮ ਤੋੜ ਦਿੱਤਾ।

 

 

ਭਿੰਡੀ ਸੈਦਾਂ ਪੁਲਿਸ ਥਾਣੇ ਦੇ ਐੱਸਐੱਚਓ ਹਰਸਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਈ ਵਿਅਕਤੀਆਂ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਇਸ ਵੇਲੇ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਜਤਨ ਜਾਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Elder brother murders younger for 4 marla land near Ajnala