ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਇਦਾਦ ਦੇ ਝਗੜੇ ’ਚ ਵੱਡੇ ਭਰਾ ਨੇ ਕੀਤਾ ਛੋਟੇ ਦਾ ਕਤਲ

ਜਾਇਦਾਦ ਦੇ ਝਗੜੇ ’ਚ ਵੱਡੇ ਭਰਾ ਨੇ ਕੀਤਾ ਛੋਟੇ ਦਾ ਕਤਲ

ਕੰਬੋ ਪੁਲਿਸ ਥਾਦੇ ਅਧੀਨ ਪੈਂਦੇ ਪਿੰਡ ਮਾਹਲਾ ਵਿਖੇ ਜਾਇਦਾਦ ਦੇ ਇੱਕ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਅੱਜ ਕਥਿਤ ਤੌਰ ਉੱਤੇ ਗੋਲ਼ੀਆਂ ਮਾਰ ਕੇ ਆਪਣੇ 40 ਸਾਲਾ ਛੋਟੇ ਭਰਾ ਦਾ ਕਤਲ ਕਰ ਦਿੱਤਾ।

 

 

ਮ੍ਰਿਤਕ ਦੀ ਸ਼ਨਾਖ਼ਤ ਹਰਜਿੰਦਰ ਸਿੰਘ ਵਜੋਂ ਹੋਈ ਹੈ; ਜੋ ਪਿੰਡ ਮਾਹਲਾ ਦਾ ਹੀ ਨਿਵਾਸੀ ਸੀ। ਪੁਲਿਸ ਨੇ ਉਸ ਦੇ ਭਰਾ ਸੁਖਦੇਵ ਸਿੰਘ ਤੇ ਉਸ ਦੇ ਸਾਥੀ ਰਮਨ ਕੁਮਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ।

 

 

ਪੁਲਿਸ ਮੁਤਾਬਕ ਰਮਨ ਨੇ ਹਰਜਿੰਦਰ ਸਿੰਘ ਉੱਤੇ ਕ੍ਰਿਪਾਨ ਨਾਲ ਹਮਲਾ ਕੀਤਾ ਸੀ ਤੇ ਬਾਅਦ ’ਚ ਉਸ ਦੇ ਭਰਾ ਨੇ ਉਸ ਦੇ ਗੋਲੀ ਮਾਰ ਦਿੱਤੀ।

 

 

ਮ੍ਰਿਤਕ ਦੀ ਪਤਨੀ ਨੀਰਾ ਪਾਸੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਤੀ ਹਰਜਿੰਦਰ ਸਿੰਘ ਨਾਲ ਗੌਂਸਾਬਾਦ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਚਲਾਉਂਦੇ ਰਹੇ ਹਨ। ‘ਮੇਰੇ ਪਤੀ ਮੇਰੇ ਸਹੁਰੇ ਪ੍ਰਤੀ ਬਹੁਤ ਵਫ਼ਾਦਾਰ ਸਨ। ਸੁਖਦੇਵ ਸਿੰਘ ਹੰਕਾਰੀ ਕਿਸਮ ਦਾ ਵਿਅਕਤੀ ਹੈ, ਜਿਸ ਕਰਕੇ ਮੇਰੇ ਸਹੁਰਾ ਉਸ ਨੂੰ ਪਸੰਦ ਨਹੀਂ ਕਰਦੇ ਸਨ।’

 

 

‘ਮੇਰੇ ਸਹੁਰੇ ਨੇ ਦੋ ਏਕੜ ਜ਼ਮੀਨ ਮੇਰੇ ਪਤੀ ਦੇ ਨਾਂਅ ਕਰ ਦਿੱਤੀ ਸੀ, ਜਿਸ ਕਾਰਨ ਸੁਖਦੇਵ ਸਿੰਘ ਮੇਰੇ ਪਤੀ ਨਾਲ ਖੋਰ ਰੱਖਣ ਲੱਗ ਪਿਆ ਸੀ।’

 

 

‘ਮੰਗਲਵਾਰ ਸਵੇਰੇ ਸੁਖਦੇਵ ਨੇ ਮੇਰੇ ਪਤੀ ਨੂੰ ਪਿੰਡ ’ਚ ਮੌਜੂਦ ਸਾਡੇ ਖੇਤਾਂ ਵਿੱਚ ਸੱਦਿਆ। ਮੇਰੇ ਪਤੀ ਆਪਣੇ ਵੱਡੇ ਭਰਾ ਨੂੰ ਮਿਲਣ ਲਈ ਕਾਰ ਵਿੱਚ ਗਏ। ਜਿਵੇਂ ਹੀ ਮੇਰੇ ਪਤੀ ਨੇ ਕਾਰ ਆਪਣੇ ਖੇਤਾਂ ਕੋਲ ਜਾ ਕੇ ਰੋਕੀ, ਸੁਖਦੇਵ ਨੇ ਗੋਲੀਆਂ ਚਲਾਉਣੀਆਂ ਸ਼ੁਰੁ ਕਰ ਦਿੱਤੀਆਂ। ਕੁਝ ਗੋਲੀਆਂ ਮੇਰੇ ਪਤੀ ਦੀ ਛਾਤੀ ਵਿੱਚ ਲੱਗੀਆਂ। ਬਾਅਦ ’ਚ ਰਮਨ ਨੇ ਮੇਰੇ ਪਤੀ ਉੱਤੇ ਕ੍ਰਿਪਾਨ ਨਾਲ ਹਮਲਾ ਬੋਲ ਦਿੱਤਾ; ਜਿਸ ਕਾਰਨ ਮੇਰੇ ਪਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ।‘

 

 

ਮੁਲਜ਼ਮ ਹਾਲੇ ਫ਼ਰਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Elder brother murders younger one over property dispute