ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ਲਾਗੇ ਨਸ਼ੇੜੀਆਂ ਨੂੰ ਡੇਰੇ ’ਚ ਨਸ਼ਾ ਕਰਨ ਤੋਂ ਰੋਕਣ ’ਤੇ ਹੋਇਆ ਕਤਲ

​​​​​​​ਸੰਗਰੂਰ ਲਾਗੇ ਨਸ਼ੇੜੀਆਂ ਨੂੰ ਡੇਰੇ ’ਚ ਨਸ਼ਾ ਕਰਨ ਤੋਂ ਰੋਕਣ ’ਤੇ ਹੋਇਆ ਕਤਲ

ਲਾਗਲੇ ਪਿੰਡ ਬਡਰੁੱਖਾਂ ਦੇ 57 ਸਾਲਾ ਮੱਲ ਸਿੰਘ ਨੂੰ ਸਿਰਫ਼ ਇਸ ਲਈ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਪਿੰਡ ਦੇ ਡੇਰਾ ਬਾਬਾ ਕਾਹਨ ਦਾਸ ’ਚ ਦੋ ਨਸ਼ੇੜੀਆਂ ਨੂੰ ਨਸ਼ੇ ਕਰਨ ਤੋਂ ਵਰਜ ਰਹੇ ਸਨ।

 

 

ਇਹ ਵਾਰਦਾਤ ਸ਼ੁੱਕਰਵਾਰ ਬਾਅਦ ਦੁਪਹਿਰ 2 ਕੁ ਵਜੇ ਵਾਪਰੀ ਜਦੋਂ ਦੋ ਨਸ਼ੇੜੀ ਪਰਮਜੀਤ ਸਿੰਘ ਉਰਫ਼ ਬਾਣੀਆ ਵਾਸੀ ਜ਼ਿਲ੍ਹਾ ਲੁਧਿਆਣਾ ਤੇ ਸਿਰਾ ਸਿੰਘ ਵਾਸੀ ਬਡਰੁੱਖਾਂ ਨੇ ਸ੍ਰੀ ਮੱਲ ਸਿੰਘ ਉੱਤੇ ਹਮਲਾ ਕਰ ਦਿੱਤਾ। ਸ੍ਰੀ ਮੱਲ ਸਿੰਘ ਦੇ ਭਰਾ ਬਲਜੀਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ।

 

 

ਸ੍ਰੀ ਬਲਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਜਦੋਂ ਆਪਣੇ ਖੇਤਾਂ ਵੱਲ ਜਾ ਰਹੇ ਸਨ; ਤਦ ਉਨ੍ਹਾਂ ਪਰਮਜੀਤ ਤੇ ਸਿਰਾ ਨੂੰ ਵੇਖਿਆ। ਉਸ ਵੇਲੇ ਉਹ ਦੋਵੇਂ ਸ੍ਰੀ ਮੱਲ ਸਿੰਘ ਨੂੰ ਕੁੱਟ ਰਹੇ ਸਨ। ਫਿਰ ਉਹ ਉੱਥੋਂ ਭੱਜ ਗਏ।

 

 

ਕੁਝ ਚਿਰ ਪਿੱਛੋਂ ਸ੍ਰੀ ਮੱਲ ਸਿੰਘ ਦਮ ਤੋੜ ਗਏ। ਕੱਲ੍ਹ ਸਨਿੱਚਰਵਾਰ ਨੂੰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

 

 

ਐੱਫ਼ਆਈਆਰ ਮੁਤਾਬਕ ਪਰਮਜੀਤ ਸਿੰਘ ਡੇਰੇ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ। ਬਲਜੀਤ ਸਿੰਘ ਹੁਰਾਂ ਮੁਤਾਬਕ – ‘ਉਹ ਡੇਰੇ ਅੰਦਰ ਹੀ ਨਸ਼ੇ ਕਰਦੇ ਸਨ ਤੇ ਮੇਰਾ ਭਰਾ ਉਨ੍ਹਾਂ ਨੂੰ ਰੋਕਦਾ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਪੂਰੇ ਪਿੰਡ ਦੇ ਨੌਜਵਾਨ ਹੀ ਇਸ ਨਸ਼ੇ ਦੇ ਸ਼ਿਕਾਰ ਹੋ ਜਾਣਗੇ।’

 

 

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Elderly man killed for confronting addicts in Sangrur