ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਦਾ ਮਤਲਬ ਵਿਕਾਸ ਅਤੇ ਜਵਾਬਦੇਹੀ ਨਾ ਕਿ ਡਾਇਲਾਗ: ਸੁਨੀਲ ਜਾਖੜ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਸੁਜਾਨਪੁਰ ਹਲਕੇ ਅਧੀਨ ਪੈਂਦੇ ਧਾਰਕਲਾਂ ਬਲਾਕ ਚ ਚੋਣ ਪ੍ਰਚਾਰ ਕਰਦਿਆਂ ਆਖਿਆ ਕਿ ਚੋਣਾਂ ਦਾ ਮਤਲਬ ਇਲਾਕੇ ਦਾ ਵਿਕਾਸ ਅਤੇ ਉਮੀਦਵਾਰ ਦੀ ਜਵਾਬਦੇਹੀ ਤੈਅ ਕਰਨਾ ਹੁੰਦਾ ਹੈ ਨਾ ਕਿ ਡਾਇਲਾਗ ਮਾਰਨੇ। ਉਨਾਂ ਨੇ ਵੋਟਰ ਅਜਿਹੇ ਉਮੀਦਵਾਰ ਦੀ ਚੋਣ ਕਰਨ ਜੋ ਇਲਾਕੇ ਦੇ ਵਿਕਾਸ ਕੰਮ ਕਰਵਾ ਸਕਦਾ ਹੋਵੇ।


ਜਾਖੜ ਨੇ ਕਿਹਾ ਕਿ ਉਨ੍ਹਾਂ ਆਪਣੇ ਪਿਛਲੇ ਛੋਟੇ ਜਿਹੇ ਕਾਰਜਕਾਲ ਦੌਰਾਨ ਹਲਕਾ ਗੁਰਦਾਸਪੁਰ ਵਿਚ ਕਈ ਕਰੋੜ ਦੇ ਕੰਮ ਕਰਵਾਏ ਹਨ ਅਤੇ ਵਿਕਾਸ ਦੀ ਇਸ ਚਾਲ ਨੂੰ ਹੋਰ ਤੇਜ ਕਰਨ ਲਈ ਉਨ੍ਹਾਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ। ਉਨਾਂ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੀ ਗੁਆਂਢੀ ਸੁਬਿਆਂ ਨਾਲ ਤਾਲਮੇਲ ਕਰਕੇ ਉਸਾਰੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਤੇ 2715 ਕਰੋੜ ਰੁਪਏ ਦੀ ਲਾਗਤ ਆਵੇਗੀ। ਜਿਸ ਨਾਲ 206 ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ ਉਥੇ ਹੀ ਸਿੰਚਾਈ ਸਹੁਲਤਾਂ ਵਿਚ ਵੀ ਵਾਧਾ ਹੋਵੇਗਾ। ਇਹ ਪ੍ਰੋਜੈਕਟ 3 ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ।


ਉਨ੍ਹਾਂ ਕਿਹਾ ਕਿ ਮੁਕਤੇਸ਼ਵਰ ਧਾਮ ਦੀਆਂ ਗੁਫਾਵਾਂ ਨੂੰ ਪਾਣੀ ਵਿਚੋਂ ਡੁੱਬਣ ਤੋਂ ਬਚਾਉਣ ਲਈ ਵਿਸੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸਾਡੀ ਆਸਥਾ ਦੇ ਇਸ ਸਥਾਨ ਨੂੰ ਸਾਡੀਆਂ ਅਗਲੀਆਂ ਪੀੜੀਆਂ ਲਈ ਸਹੇਜ ਕੇ ਰੱਖਿਆ ਜਾ ਸਕੇ। 26 ਕਰੋੜ ਦੀ ਲਾਗਤ ਨਾਲ ਭੋਆ ਹਲਕੇ ਵਿਚ ਮਸਤਪੁਰ ਵਿਚ ਬਣਨ ਵਾਲੇ ਹਾਈ ਲੈਵਲ ਪੁੱਲ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪਠਾਨਕੋਟ ਹਲਕੇ ਵਿਚ 26 ਕਰੋੜ ਰੁਪਏ ਦੀ ਲਾਗਤ ਨਾਲ ਤਲਵਾੜਾ ਜੱਟਾਂ ਵਿਖੇ ਪੁਲ ਬਣਾਉਣ ਲਈ ਕੰਮ ਦੀ ਸੁਰੂਆਤ ਹੋ ਗਈ ਹੈ।

 

ਇਸੇ ਤਰਾਂ ਉਨ੍ਹਾਂ ਨੇ ਦੱਸਿਆ ਕਿ ਹਲਕਾ ਸੁਜਾਨਪੁਰ ਦੇ ਜੁਗਿਆਲ ਵਿਚ ਲੜਕੀਆਂ ਦਾ ਕਾਲਜ ਬਣਾਉਣ ਦੀ ਸਿਧਾਂਤਕ ਮੰਜੂਰੀ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਜਾ ਚੁੱਕੀ ਹੈ। ਹਲਕਾ ਸੁਜਾਨਪੁਰ ਦੇ ਧਾਰਕਲਾਂ ਬਲਾਕ ਵਿਚ ਨਿਆੜੀ ਪਿੰਡ ਵਿਚ 8 ਕਰੋੜ ਨਾਲ ਆਈ.ਟੀ.ਆਈ. ਕਾਲਜ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤਾ ਗਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election means development and accountability not dialogue says Sunil Jakhar