ਅਗਲੀ ਕਹਾਣੀ

ਚੋਣ ਹਿੰਸਾ : ਤਲਵੰਡੀ ਸਾਬੋ ’ਚ ਚੱਲੀ ਗੋਲੀ, ਇਕ ਜ਼ਖਮੀ

ਚੋਣ ਹਿੰਸਾ : ਤਲਵੰਤੀ ਸਾਬੋ ’ਚ ਚੱਲੀ ਗੋਲੀ, ਇਕ ਜ਼ਖਮੀ

ਲੋਕ ਸਭਾ ਸੀਟ ਬਠਿੰਡਾ ਅੰਦਰ ਪੈਂਦੇ ਤਲਵੰਡੀ ਸਾਬੋ ਵਿਖੇ ਇਕ ਪੋਲਿੰਗ ਬੂਥ ਉਤੇ ਫਾਈਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ।  ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਵਾਰਡ ਨੰਬਰ ਅੱਠ ਦੇ ਇਕ ਬੂਥ ਉਤੇ ਇਹ ਘਟਨਾ ਵਾਪਰੀ।

 

ਅਕਾਲੀ ਵਰਕਰਾਂ ਨੇ ਦੋਸ਼ ਲਗਾਇਆ ਕਿ ਕੁਝ ਕਾਂਗਰਸੀ ਵਰਕਰਾਂ ਨੇ ਆ ਕੇ ਉਨ੍ਹਾਂ ਦੇ ਬੂਥ ਉਤੇ ਹੰਗਾਮਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀਆਂ ਨੇ ਆ ਕੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਫਾਈਰਿੰਗ ਵੀ ਕੀਤੀ।

ਤਰਨਤਾਰਨ ’ਚ ਚੋਣ ਹਿੰਸਾ : ਇਕ ਨੌਜਵਾਨ ਦੀ ਮੌਤ

ਇਸ ਦੌਰਾਨ 4 ਤੋਂ ਵੱਧ ਰਾਉਂਡ ਫਾਈਰਿੰਗ ਹੋਈ। ਇਸ ਦੌਰਾਨ ਇਕ ਵਿਅਕਤੀ ਗੰਭੀਰ ਹਾਲਤ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਾਤਲ ਵਿਚ ਭੇਜਿਆ ਗਿਆ।  ਇਸ ਦੌਰਾਨ ਅਕਾਲੀਆਂ ਦੇ ਬੂਥ ਦੀ ਭੰਨ ਤੋੜ ਵੀ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Election violence firing in Talwandi Sabo one injured