ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਉਦਯੋਗਾਂ ਲਈ ਬਿਜਲੀ-ਦਰਾਂ ਸਭ ਤੋਂ ਘੱਟ ਸਿਰਫ 5 ਰੁਪਏ: ਰਵਨੀਤ ਕੌਰ

ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ-2019 ਦੌਰਾਨ 'ਪੰਜਾਬ ਅਤੇ ਜਰਮਨੀ ਦੀ ਵਿਕਾਸ ਲਈ ਭਾਈਵਾਲੀ' ਵਿਸ਼ੇ 'ਤੇ ਹੋਏ ਸੈਸ਼ਨ ਦੌਰਾਨ ਦੇਸ਼ ਵਿੱਚ ਪਰਾਲੀ ਦੀ ਸਾਂਭ-ਸੰਭਾਲ ਦੀ ਗੰਭੀਰ ਸਮੱਸਿਆ ਸਮੇਤ ਪੰਜਾਬ ਤੇ ਯੂਰਪੀਨ ਦੇਸ਼ਾਂ ਦਰਮਿਆਨ ਸਹਿਯੋਗ ਦੇ ਵੱਖ-ਵੱਖ ਖੇਤਰਾਂ 'ਤੇ ਚਰਚਾ ਕੀਤੀ ਗਈ


ਵਧੀਕ ਮੁੱਖ ਸਕੱਤਰ ਰਵਨੀਤ ਕੌਰ ਨੇ ਨਿਵੇਸ਼ ਲਈ ਪੰਜਾਬ ਨੂੰ ਸਭ ਤੋਂ ਉਤਮ ਕਰਾਰ ਦਿੰਦਿਆਂ ਕਿਹਾ ਕਿ ਇਹ ਰਾਜ ਵਿਸ਼ਵ ਦਾ ਸਭ ਤੋਂ ਵੱਡਾ ਟਰੈਕਟਰ ਨਿਰਮਾਣ ਕੇਂਦਰ ਹੋਣ ਦੇ ਨਾਲ-ਨਾਲ ਮੱਧ ਏਸ਼ੀਆਈ ਬਾਜ਼ਾਰ ਦੇ ਬਹੁਤ ਨੇੜੇ ਹੈ

 

ਉਨ੍ਹਾਂ ਅੱਗੇ ਕਿਹਾ ਕਿ ਜਿਥੇ ਪੰਜਾਬ ਵਿੱਚ ਬਿਜਲੀ ਦਰਾਂ ਸਭ ਤੋਂ ਘੱਟ ਮਹਿਜ਼ 5 ਰੁਪਏ ਹਨ ਤੇ ਕਿਰਤ ਦੀ ਕੋਈ ਸਮੱਸਿਆ ਵੀ ਨਹੀਂ ਹੈ ਉਥੇ ਸੂਬੇ ਵਿੱਚ ਸ਼ਾਨਦਾਰ ਸੜਕ, ਰੇਲ ਅਤੇ ਹਵਾਈ ਸੰਪਰਕ, ਮਜ਼ਬੂਤ ਬੁਨਿਆਦੀ ਢਾਂਚਾ, ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਸਬੰਧੀ ਸਿੰਗਲ ਵਿੰਡੋ ਸਿਸਟਮ ਸਮੇਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਬਠਿੰਡਾ ਵਰਗੇ ਉਦਯੋਗਿਕ ਕਲੱਸਟਰ ਵੀ ਮੌਜੂਦ ਹਨ

ਰਵਨੀਤ ਕੌਰ ਨੇ ਪੰਜਾਬ ਅਤੇ ਜਰਮਨੀ ਦਰਮਿਆਨ ਵਪਾਰਕ ਸਬੰਧਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਲ 2018-19 ਵਿੱਚ ਪੰਜਾਬ ਲੋਹੇ ਅਤੇ ਸਟੀਲ ਦੇ ਨਿਰਯਾਤ ਵਿੱਚ ਚੌਥਾ ਸਭ ਤੋਂ ਵੱਡਾ ਅਤੇ ਜਰਮਨੀ ਨੂੰ ਆਟੋ ਪਾਰਟਸ ਨਿਰਯਾਤ ਕਰਨ ਵਾਲਾ 5ਵਾਂ ਵੱਡਾ ਸੂਬਾ ਸੀ ਸੈਸ਼ਨ ਦਾ ਸੰਚਾਲਨ ਯੂਰਪ ਦੀਆਂ ਵੱਡੀਆਂ ਉਦਯੋਗਿਕ ਸੰਸਥਾਵਾਂ ਵਿੱਚੋਂ ਇਕ ਵੀ. ਡੀ. ਐਮ. . ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਨਾਥ ਨੇ ਕੀਤਾ


ਵਿਵੇਕ ਭਾਟੀਆ ਨੇ ਕਿਹਾ ਕਿ ਤਕਨੀਕੀ ਖੇਤਰ ਵਿੱਚ ਸਹਿਯੋਗ ਪਰਾਲੀ ਦੀ ਸੁਚੱਜੀ ਵਰਤੋਂ ਵਿੱਚ ਸਹਾਇਤਾ ਕਰ ਸਕਦਾ ਹੈ, ਜਿਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਸ੍ਰੀਰਾਮ ਕਾਨਨ ਨੇ ਚੰਗੀ ਬਿਜਲੀ ਸਪਲਾਈ ਤੋਂ ਇਲਾਵਾ ਰਾਜ ਵਿਚ ਮਜ਼ਦੂਰ ਸਮੱਸਿਆਵਾਂ ਦੀ ਅਣਹੋਂਦ ਦੀ ਪ੍ਰਸ਼ੰਸਾ ਕੀਤੀ, ਜੋ ਕਿ ਉਦਯੋਗਿਕ ਖੇਤਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਉਨ੍ਹਾਂ ਖੇਤੀ ਮਸ਼ੀਨੀਕਰਨ ਨੂੰ ਵਿਕਾਸ ਲਈ ਬੇਹੱਦ ਮਹੱਤਵਪੂਰਨ ਦੱਸਿਆ

 


ਡਾ. ਓਲੀਵਰ ਲੁਡਕੇ ਨੇ ਇਕ ਹੋਰ ਸੈਕਟਰ ਬਾਇਓ ਟੈਕਨੋਲੋਜੀ ਖੇਤਰ 'ਤੇ ਧਿਆਨ ਕੇਂਦਰਿਤ ਕਰਾਉਂਦਿਆਂ ਕਿਹਾ ਕਿ ਬਾਇਓ ਮਿਥੇਨ ਵਰਗੇ ਕੱਚੇ ਮਾਲ ਦੇ ਉਤਪਾਦਨ ਨਾਲ ਪਰਾਲੀ ਪ੍ਰਬੰਧਨ ਵਿੱਚ ਮਦਦ ਮਿਲ ਸਕਦੀ ਹੈਇਸ ਮੌਕੇ ਸਹਿਯੋਗ ਲਈ ਹੋਰ ਮਹੱਤਵਪੂਰਨ ਖੇਤਰਾਂ ਟੈਕਸਟਾਈਲ, ਫੂਡ ਪ੍ਰੋਸੈਸਿੰਗ ਅਤੇ ਮਸ਼ੀਨਰੀ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Electricity rates to be less than Rs 5 in Punjab: Ravneet Kaur