ਅਗਲੀ ਕਹਾਣੀ

​​​​​​​ਮੋਗਾ ਲਾਗੇ ‘ਬਿਜਲੀ–ਚੋਰਾਂ’ ਨੇ ਸ਼ਿਕਾਇਤਕਰਤਾ ਨੂੰ ਸੰਗਲ਼ ਨਾਲ ਨੂੜ ਕੇ ਕੁੱਟਿਆ

​​​​​​​ਮੋਗਾ ਲਾਗੇ ‘ਬਿਜਲੀ–ਚੋਰਾਂ’ ਨੇ ਸ਼ਿਕਾਇਤਕਰਤਾ ਨੂੰ ਸੰਗਲ਼ ਨਾਲ ਨੂੜ ਕੇ ਕੁੱਟਿਆ

ਅੱਜ–ਕੱਲ੍ਹ ਚੋਰ ਤੇ ਠੱਗ ਅਨਸਰ ਵਧੇਰੇ ਸਰਗਰਮ ਹਨ ਤੇ ਅਸਲ ਸਾਧਾਂ ਨੂੰ ਚੁੱਪ ਕਰ ਕੇ ਤਸ਼ੱਦਦ ਝੱਲਣੇ ਪੈ ਰਹੇ ਹਨ। ਅਜਿਹਾ ਹੀ ਕੁਝ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਵਿਖੇ ਵਾਪਰ ਗਿਆ ਹੈ।

 

 

ਇੱਥੇ ਕੁਝ ਕਥਿਤ ਸ਼ੱਕੀ ਬਿਜਲੀ–ਚੋਰਾਂ ਨੇ ਇੱਕ ਵਿਅਕਤੀ ਨੂੰ ਸੰਗਲ ਨਾਲ ਬੰਨ੍ਹ ਕੇ ਸਿਰਫ਼ ਇਸ ਲਈ ਬੁਰੀ ਤਰ੍ਹਾਂ ਕੁੱਟਿਆ ਕਿਉਂਕਿ ਉਸ ਨੇ ਉਨ੍ਹਾਂ ਵਿਰੁੱਧ ‘ਬਿਜਲੀ–ਚੋਰੀ’ ਦੀ ਸ਼ਿਕਾਇਤ ਕੀਤੀ ਸੀ।

 

 

ਏਐੱਨਆਈ ਦੀ ਰਿਪੋਰਟ ਮੁਤਾਬਕ ਪੰਜ ਜਣਿਆਂ ਨੇ ਉਸ ਨਿਰਦੋਸ਼ ਸ਼ਿਕਾਇਤਕਰਤਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

 

 

ਇਹ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੇ ਸਿਰਫ਼ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਸੀ। ਬਾਕੀ ਗ੍ਰਿਫ਼ਤਾਰੀਆਂ ਹੋਣੀਆਂ ਹਾਲੇ ਬਾਕੀ ਹਨ।

 

 

ਉਂਝ ਸ਼ਿਕਾਇਤਕਰਤਾ ਨਾਲ ਕੁੱਟਮਾਰ ਬਾਰੇ ਐੱਫ਼ਆਈਆਰ ਪੁਲਿਸ ਨੇ ਦਰਜ ਕਰ ਲਈ ਹੈ।

 

 

ਪੰਜਾਬੀ ਦੀ ਕਹਾਵਤ ‘ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ’ ਹੁਣ ਬਿਲਕੁਲ ਸਹੀ ਸਿੱਧ ਹੋ ਰਹੀ ਹੈ। ਕੋਈ ਸਮਾਂ ਹੁੰਦਾ ਸੀ, ਜਦੋਂ ਸੱਚ ਬੋਲਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਪਰ ਅੱਜ ਇਸ ਦੇ ਉਲਟ ਅਜਿਹੇ ਲੋਕਾਂ ਨੂੰ ਅਪਮਾਨਿਤ ਹੋਣਾ ਪੈ ਰਿਹਾ ਹੈ।

 

 

ਕੀ ਇਹ ਅਤਿ–ਆਧੁਨਿਕਤਾ ਦਾ ਦੌਰ ਹੈ? ਜੇ ਸੱਚਮੁਚ ਇਹੋ ਹੈ, ਤਾਂ ਅਸੀਂ ਸਾਰੇ ਇਸ ਤੋਂ ਸੱਖਣੇ ਹੀ ਸੁਖੀ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Electricity-thieves beat complainant by chaining him near Moga