ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਮੁੱਦੇ 'ਤੇ 16 ਦਸੰਬਰ ਨੂੰ ਅੰਮ੍ਰਿਤਸਰ 'ਚ ਹਿੰਦੂ ਸੰਗਠਨਾਂ ਦੀ ਧਾਰਮਿਕ ਸਭਾ

ਰਾਮ ਮੰਦਰ ਮੁੱਦੇ 'ਤੇ ਅੰਮ੍ਰਿਤਸਰ 'ਚ ਹਿੰਦੂ ਸੰਗਠਨਾਂ ਦੀ ਧਾਰਮਿਕ ਸਭਾ ਦਾ ਐਲਾਨ

ਅਯੁੱਧਿਆ ਵਿਖੇ ਰਾਮ ਮੰਦਿਰ ਦੀ ਉਸਾਰੀ ਲਈ ਹਿੰਦੂਆਂ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ, ਹਿੰਦੂ ਸੰਗਠਨ ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਧਾਰਮਿਕ ਸੰਮੇਲਨ ਦਾ ਆਯੋਜਨ ਕਰਨ ਜਾ ਰਹੇ ਹਨ। ਇਹ ਸਭਾ 16 ਦਸੰਬਰ ਨੂੰ ਸ਼ਹਿਰ ਦੇ ਤ੍ਰਿਲਿਅਮ ਮਾਲ ਦੇ ਨੇੜੇ ਦੁਸਹਿਰਾ ਮੈਦਾਨ ਵਿਚ ਹੋਵੇਗੀ।

 

ਧਾਰਮਿਕ ਸਭਾ ਦੀਆਂ ਤਿਆਰੀਆਂ ਲਈ, ਸ਼ਹਿਰ ਵਿਚ ਸ੍ਰੀ ਰਾਮ ਜਨਮ ਭੂਮੀ ਕੌਮੀ ਸੰਮਤੀ ਸਮੇਤ ਕਈ ਹਿੰਦੂ ਸੰਗਠਨਾਂ ਦੁਆਰਾ ਵੱਖਰੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

 

ਅੱਜ ਵੀ ਇੱਕ ਬੈਠਕ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਰਾਮ ਜਨਮਭੂਮੀ ਸਮਿਤੀ ਦੇ ਮੈਂਬਰ ਪੰਡਿਤ ਸੰਦੀਪ ਨੇ ਕਿਹਾ ਕਿ "ਸਭਾ  ਕਰਨ ਦਾ ਮੁੱਖ ਉਦੇਸ਼ ਰਾਮ ਮੰਦਿਰ ਦੇ ਨਿਰਮਾਣ 'ਤੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਸਭਾ ਦਾ ਪ੍ਰਚਾਰ ਸਾਡੀਆਂ ਤਿਆਰੀਆਂ ਦੀ ਮੁੱਖ ਕੜੀ ਹੈ। "

 

ਉਨ੍ਹਾਂ ਨੇ ਕਿਹਾ, "ਹਿੰਦੂ ਸੰਗਠਨ ਸਰਕਾਰ ਨੂੰ ਇੱਕ ਆਰਡੀਨੈਂਸ ਲਈ ਮਜਬੂਰ ਕਰ ਸਕਦੀਆਂ ਹਨ, ਰਾਮ ਮੰਦਿਰ ਦੀ ਤੁਰੰਤ ਉਸਾਰੀ ਲਈ ਹਜ਼ਾਰਾਂ ਲੋਕ ਦੇਸ਼ ਭਰ ਦੀਆਂ ਵੱਖਰੀਆਂ ਵੱਖਰੀਆਂ ਸਭਾਵਾਂ ਵਿੱਚ ਹਿੱਸਾ ਲੈਣਗੇ।"

 

ਸੁਪਰੀਮ ਕੋਰਟ ਤਰਫ਼ੋ ਅਯੁੱਧਿਆ ਜ਼ਮੀਨ ਉੱਤੇ ਛੇਤੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤੇ ਜਾਣ ਤੋਂ ਬਾਅਦ ਆਰਡੀਨੈਂਸ ਦੀ ਮੰਗ ਵਧ ਗਈ ਹੈ। ਹਿੰਦੂ ਸਮੂਹ ਸਰਕਾਰ ਨੂੰ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕੀਤੇ ਬਿਨਾਂ ਮੰਦਰ ਦਾ ਨਿਰਮਾਣ ਕਰਨ ਲਈ ਕਹਿ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:eligious Assembly to be held in Amritsar on December 16 on Ram Temple issue