ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1975 ਦੀ ਐਮਰਜੈਂਸੀ ਦੇਸ਼ ’ਚ ਸਥਿਰਤਾ ਲਈ ਜ਼ਰੂਰੀ ਸੀ: ਮਨਪ੍ਰੀਤ ਬਾਦਲ

1975 ਦੀ ਐਮਰਜੈਂਸੀ ਦੇਸ਼ ’ਚ ਸਥਿਰਤਾ ਲਈ ਜ਼ਰੂਰੀ ਸੀ: ਮਨਪ੍ਰੀਤ ਬਾਦਲ

ਅੱਜ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸੂਬੇ ਦੇ ਵਿਧਾਇਕਾਂ ’ਚ ਖ਼ਾਸ ਵਿਚਾਰ–ਵਟਾਂਦਰਾ ਹੋਇਆ। ਇਸ ਸੈਸ਼ਨ ਨੂੰ ਸੰਬੋਧਨ ਕਰਦਿਆਂ ਜਿੱਥੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 1975 ’ਚ ਉਦੋਂ ਦੀ ਕਾਂਗਰਸ ਸਰਕਾਰ ਵੱਲੋਂ ਲਾਈ ਐਮਰਜੈਂਸੀ ਨੂੰ ਦਰੁਸਤ ਠਹਿਰਾਇਆ, ਉੱਥੇ ਦੇਸ਼ ਦੀਆਂ ਸੰਵਿਧਾਨਕ ਕਦਰਾਂ–ਕੀਮਤਾਂ ਉੱਤੇ ਵੀ ਚਰਚਾ ਹੋਈ।

 

 

ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਨੂੰ ਅਸਥਿਰਤਾ ਤੋਂ ਬਚਾਉਣ ਲਈ ਐਮਰਜੈਂਸੀ ਲਾਈ ਸੀ।

 

 

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਲਾਗੂ ਹੋਇਆਂ ਨੂੰ 70 ਵਰ੍ਹੇ ਬੀਤ ਗਏ ਹਨ ਪਰ ਅਸੀਂ ਆਮ ਆਦਮੀ ਦੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਨਾਕਾਮ ਰਹੇ ਹਾਂ।

 

 

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਦੋਆ ਨੇ ਕਿਹਾ ਕਿ ਰਾਜਪਾਲ ਦਾ ਅਹੁਦਾ ਹੁਣ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸੰਵਿਧਾਨਕ ਵਿਵਸਥਾਵਾਂ ਵਿੱਚ ਦਖ਼ਲ ਦਿੰਦਾ ਹੈ।

 

 

ਦਰਅਸਲ, ਸ੍ਰੀ ਸੰਦੋਆ ਇਸ ਵਿਚਾਰ–ਵਟਾਂਦਰੇ ਦੌਰਾਨ ਮਹਾਰਾਸ਼ਟਰ ਦੇ ਹਾਲਾਤ ਦਾ ਹਵਾਲਾ ਦੇ ਰਹੇ ਸਨ; ਜਿੱਥੇ 23 ਨਵੰਬਰ ਨੂੰ ਸਵੇਰੇ 8:00 ਵਜੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਭਾਜਪਾ ਦੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਵਜੋਂ ਅਤੇ ਐੱਨਸੀਪੀ ਦੇ ਸ੍ਰੀ ਅਜੀਤ ਪਵਾਰ ਨੂੰ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਸੀ। ਪਰ ਅੱਜ ਉਨ੍ਹਾਂ ’ਚੋਂ ਪਹਿਲਾਂ ਅਜੀਤ ਪਵਾਰ ਨੈ ਅਸਤੀਫ਼ਾ ਦੇ ਦਿੱਤਾ ਹੈ ਤੇ ਸ੍ਰੀ ਫੜਨਵੀਸ ਦੇ ਸ਼ਾਮੀਂ ਸਾਢੇ ਤਿੰਨ ਵਜੇ ਅਸਤੀਫ਼ਾ ਦਿੱਤੇ ਜਾਣ ਦੀ ਸੰਭਾਵਨਾ ਹੈ।

 

 

ਇਸ ਤੋਂ ਪਹਿਲਾਂ ਅੱਜ ਸਵੇਰੇ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕਿ ਭਾਜਪਾ ਤੇ ਸ੍ਰੀ ਅਜੀਤ ਪਵਾਰ ਕੱਲ੍ਹ ਬੁੱਧਵਾਰ ਸ਼ਾਮੀਂ 5:00 ਵਜੇ ਵਿਧਾਨ ਸਭਾ ’ਚ ਆਪਣਾ ਬਹੁਮੱਤ ਸਿੱਧੱ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਅਸਤੀਫ਼ੇ ਦੇਣੇ ਪੈ ਗਏ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Emergency of 1975 was necessary for country s stabilization Manpreet Badal