ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ SC ਕਮਿਸ਼ਨ ਦੇ ਦਖ਼ਲ ਤੋਂ ਬਾਅਦ ਵੀਹ ਸਾਲ ਬਾਅਦ ਮਿਲੀ ਜਸਪਾਲ ਸਿੰਘ ਨੂੰ ਵਿਭਾਗੀ ਤਰੱਕੀ

ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵਿੱਚ ਪਲੰਬਿਗ ਦੀ ਅਸਾਮੀ ਉੱਤੇ 1996 ਵਿੱਚ ਭਰਤੀ ਹੋਏ ਜਸਪਾਲ ਸਿੰਘ ਨੂੰ 20 ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਤਰੱਕੀ ਨਸੀਬ ਹੋਈ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ (ਰਿਟਾ. ਆਈ.ਏ.ਐਸ.) ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਆਈ.ਟੀ.ਆਈ. ਵਿੰਗ ਵਿੱਚ ਜਸਪਾਲ ਸਿੰਘ ਪਲੰਬਰ ਵਜੋਂ ਭਰਤੀ ਹੋਇਆ ਸੀ ਅਤੇ ਦੋ ਸਾਲ ਬਾਅਦ ਹੀ ਉਹ ਵਿਭਾਗ ਤਰੱਕੀ ਲਈ ਲੋੜੀਂਦੀਆ ਸਾਰੀਆਂ ਯੋਗਤਾਵਾਂ ਪੂਰੀਆਂ ਕਰਦਾ ਸੀ ਅਤੇ ਉਸ ਨੂੰ ਰਾਖਵੇਂ ਨੁਕਤੇ ਉੱਤੇ ਤਰੱਕੀ ਦੇਣੀ ਬਣਦੀ ਸੀ ਪਰ ਵਿਭਾਗ ਵੱਲੋਂ ਜਸਪਾਲ ਸਿੰਘ ਦੀ ਥਾਂ ਜਰਨਲ ਵਰਗ ਦੇ ਮੁਲਾਜ਼ਮ ਨੂੰ ਤਰੱਕੀ ਦੇ ਕੇ ਉਸ ਦਾ ਹੱਕ ਮਾਰ ਲਿਆ ਸੀ।

 

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਗਈ ਇਸ ਧੱਕੇਸ਼ਾਹੀ ਦੇ ਵਿਰੁੱਧ ਉਸ ਨੇ 2015 ਵਿੱਚ ਐਸ.ਸੀ. ਕਮਿਸ਼ਨ ਪੰਜਾਬ ਨੂੰ ਲਿਖਤੀ ਸ਼ਿਕਾਇਤ ਕਰਕੇ ਨਿਆਂ ਦਿਵਾਉਣ ਦੀ ਬੇਨਤੀ ਕੀਤੀ।

 

ਕਮਿਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਗ਼ੈਰ-ਸਰਕਾਰੀ ਮੈਂਬਰ ਗਿਆਨ ਚੰਦ ਦੀਵਾਲੀ ਨੂੰ ਸੋਂਪੀ ਗਈ ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਈ ਤਰੀਕਾਂ ਨੂੰ ਹੋਈ ਸੁਣਵਾਈ ਦੌਰਾਨ ਵਿਭਾਗ ਵੱਲੋਂ ਪੇਸ਼ ਕੀਤੇ ਗਏ ਤੱਥਾਂ ਅਤੇ ਜਸਪਾਲ ਸਿੰਘ ਵੱਲੋਂ ਪੇਸ਼ ਕੀਤੇ ਨਿਯਮਾਂ/ਰੂਲਾਂ ਅਤੇ ਸਰਕਾਰ ਦੀ ਰਿਜਰਵੇਸ਼ਨ ਪ੍ਰਤੀ ਨੀਤੀ/ਰੋਸਟਰ ਰਜਿਸਟਰ ਆਦਿ ਦੀ ਛਾਣਬੀਣ ਉਪਰੰਤ ਇਹ ਸਿੱਟਾ ਕੱਢਿਆ ਕਿ ਜਸਪਾਲ ਸਿੰਘ ਵਲੋਂ ਕੀਤੀ ਗਈ ਬੇਨਤੀ ਸਬੂਤਾਂ ਦੇ ਆਧਾਰ ਉੱਤੇ ਦਰੁਸਤ ਹੈ ਅਤੇ ਉਸ ਦਾ ਹੱਕ ਮਾਰਿਆ ਗਿਆ ਹੈ। 

 

ਇਸ ਆਧਾਰ 'ਤੇ ਉਹਨਾਂ ਆਪਣੀ ਰਿਪੋਰਟ ਦਿੱਤੀ ਜਿਸ 'ਤੇ ਕਮਿਸ਼ਨ ਵਲੋਂ ਸਬੰਧਿਤ  ਵਿਭਾਗ ਨੂੰ ਆਪਣੇ ਦਫ਼ਤਰੀ ਹੁਕਮ ਮਿਤੀ 5-9-19 ਰਾਹੀਂ ਕਿਹਾ ਗਿਆ ਕਿ ਜਸਪਾਲ ਸਿੰਘ ਦੀ ਤਰੱਕੀ ਮਿਤੀ 8-10-98 ਤੋਂ ਕਰਕੇ ਕਮਿਸ਼ਨ ਨੂੰ ਰਿਪੋਰਟ ਕੀਤੀ ਜਾਵੇ।

 

ਕਮਿਸ਼ਨ ਦੇ ਇਸ ਹੁਕਮ ਤੇ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਜਸਪਾਲ ਸਿੰਘ ਨੂੰ ਮਿਤੀ 8-10-98 ਤੋਂ 29-11-2000 ਤੱਕ ਨੋਸ਼ਨਲ ਤੌਰ 'ਤੇ ਅਤੇ ਮਿਤੀ 30-11-2000 ਤੋਂ ਰਾਖਵੇਂ ਨੁਕਤੇ ਦੇ ਵਿਰੁੱਧ ਬਤੌਰ ਵ/ਇੰਸ ਫਿਟਿੰਗ ਐਂਡ ਪਲੱਬਿੰਗ ਕਰ ਦਿੱਤਾ ਗਿਆ। ਇਸ ਸਬੰਧੀ ਵਿਭਾਗ ਵੱਲੋਂ ਮਿਤੀ 17-3-2020 ਨੂੰ ਆਰਡਰ ਕਰਕੇ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: employee of Technical Education department gets promotion after 20 year with the intervention of SC Commission