ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਜੀਨੀਅਰ ਤੇ ਪੋਸਟ-ਗ੍ਰੈਜੂਏਟ ਬਣਨਾ ਚਾਹੁੰਦੇ ਜੇਲ੍ਹ ਵਾਰਡਰ, ਵਿਭਾਗ ਦੋਚਿੱਤੀ `ਚ

ਇੰਜੀਨੀਅਰ ਤੇ ਪੋਸਟ-ਗ੍ਰੈਜੂਏਟ ਬਣਨਾ ਚਾਹੁੰਦੇ ਜੇਲ੍ਹ ਵਾਰਡਰ, ਵਿਭਾਗ ਦੋਚਿੱਤੀ `ਚ

57,000 ਤੋਂ ਵੱਧ ਉਮੀਦਵਾਰਾਂ ਨੇ ਪੰਜਾਬ `ਚ ਜੇਲ-ਵਾਰਡਰ ਦੀਆਂ ਆਸਾਮੀਆਂ ਲਈ ਅਰਜ਼ੀਆਂ ਦਿੱਤੀਆਂ ਹਨ। ਇਨ੍ਹਾਂ `ਚੋਂ ਬਹੁਤੇ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਤੇ ਇੰਜੀਨੀਅਰ ਹਨ। ਇਹ ਆਸਾਮੀ ਕਾਂਸਟੇਬਲ ਦੇ ਰੈਂਕ ਦੇ ਬਰਾਬਰ ਹੈ; ਜਿਸ `ਤੇ ਤਾਇਨਾਤ ਵਾਰਡਰ ਨੂੰ ਜੇਲ੍ਹ `ਚ ਕੈਦ ਗੈਂਗਸਟਰਾਂ ਤੇ ਖ਼ਤਰਨਾਕ ਕਿਸਮ ਦੇ ਅਪਰਾਧੀਆਂ ਨਾਲ ਰਹਿ ਕੇ ਉਨ੍ਹਾਂ ਦਾ ਲਗਾਤਾਰ ਸਾਹਮਣਾ ਤੇ ਟਾਕਰਾ ਕਰਨਾ ਪਵੇਗਾ।


ਵਿਭਾਗ ਵੱਲੋਂ ਇਕੱਠੀ ਕੀਤੀ ਮੁਢਲੀ ਜਾਣਕਾਰੀ ਮੁਤਾਬਕ ਜੇਲ੍ਹ-ਵਾਰਡਰ ਦੀ ਆਸਾਮੀ ਲਈ 20,000 ਗ੍ਰੈਜੂਏਟ ਤੇ 22,000 ਪੋਸਟ-ਗ੍ਰੈਜੂਏਟ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਸ ਆਸਾਮੀ ਲਈ ਤਨਖ਼ਾਹ ਸਕੇਲ 10,300-34,800 ਰੱਖਿਆ ਗਿਆ ਹੈ; ਜਿਸ ਵਿੱਚ ਭੱਤੇ ਸ਼ਾਮਲ ਨਹੀਂ ਹਨ ਅਤੇ ਇਸ ਲਈ ਸਿਰਫ਼ 12ਵੀਂ ਪਾਸ ਵਿਅਕਤੀ ਵੀ ਅਰਜ਼ੀਆਂ ਦੇ ਸਕਦੇ ਹਨ।


ਸਰੀਰਕ ਯੋਗਤਾ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਜਿਹੜੇ ਯੋਗ ਉਮੀਦਵਾਰਾਂ ਦੀ ਸੂਚੀ ਤਿਆਰ ਹੋਈ ਹੈ, ਉਸ ਤੋਂ ਜੇਲ੍ਹ ਵਿਭਾਗ ਕੁਝ ਦੋਚਿੱਤੀ `ਚ ਫਸ ਗਿਆ ਹੈ। ਦਰਅਸਲ, ਬਹੁਤੇ ਯੋਗ ਉਮੀਦਵਾਰਾਂ ਦੀ ਯੋਗਤਾ; ਲੋੜੀਂਦੀ ਨਿਰਧਾਰਤ ਯੋਗਤਾ ਤੋਂ ਕਿਤੇ ਜਿ਼ਆਦਾ ਹੈ। ਇੱਕ ਅਧਿਕਾਰੀ ਨੇ ਇਸ ਬਾਰੇ ਟਿੱਪਣੀ ਕਰਦਿਆਂ ਆਖਿਆ,‘ਜਿਹੜੇ ਉਮੀਦਵਾਰ ਇਸ ਆਸਾਮੀ ਲਈ ਓਵਰ-ਕੁਆਲੀਫ਼ਾਈਡ ਹਨ, ਅਸੀਂ ਉਨ੍ਹਾਂ ਨੂੰ ਅਨੁਸ਼ਾਸਨ ਤੇ ਕਾਨੂੰਨ ਲਾਗੂ ਕਰਵਾਉਣ ਦੇ ਮੰਤਵਾਂ ਵਾਸਤੇ ਵਰਤਣ ਲਈ ਮਜਬੂਰ ਨਹੀਂ ਕਰ ਸਕਦੇ। ਸਾਨੂੰ ਪਹਿਲਾਂ ਹੀ ਪਿੱਛੇ ਜਿਹੇ ਪੰਜਾਬ ਪੁਲਿਸ `ਚ ਭਰਤੀ ਕੀਤੇ ਕਾਂਸਟੇਬਲਾਂ ਦੇ ਮੁੱਦੇ `ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।` ਦਿਟ ਦੇ ਅਮਨ ਸੂਦ ਦੀ ਰਿਪੋਰਟ ਮੁਤਾਬਕ ਜੇਲ੍ਹ ਦੀ ਡਿਊਟੀ ਲਈ ਨਵੇਂ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਛੇ ਮਹੀਨੇ ਦੀ ਵੱਧ ਟਰੇਨਿੰਗ ਦਿੱਤੀ ਜਾਵੇਗੀ।


ਪਹਿਲਾਂ ਇਹ ਟਰੇਨਿੰਗ ਤਿੰਨ ਮਹੀਨਿਆਂ ਦੀ ਹੁੰਦੀ ਸੀ ਪਰ ਹੁਣ ਇਸ ਟਰੇਨਿੰਗ ਦੀ ਮਿਆਦ ਵਧਾ ਕੇ 9 ਮਹੀਨੇ ਕਰ ਦਿੱਤੀ ਜਾਵੇਗੀ।


ਪੰਜਾਬ ਦੀਆਂ ਜੇਲ੍ਹਾਂ `ਚ ਇਸ ਵੇਲੇ 1,100 ਵਾਰਡਰਾਂ ਦੀ ਜ਼ਰੂਰਤ ਹੈ, ਜੋ ਜੇਲ੍ਹਾਂ ਅੰਦਰ ਸੁਰੱਖਿਆ ਤੇ ਅਨੁਸ਼ਾਸਨ ਕਾਇਮ ਰੱਖਣ ਲਈ ਜਿ਼ੰਮੇਵਾਰ ਹੁੰਦੇ ਹਨ। ਸਟਾਫ਼ ਦੀ ਘਾਟ ਕਾਰਨ ਹੀ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ `ਚ ਨਵੀਂਆਂ ਬਣੀਆਂ ਜੇਲ੍ਹਾਂ ਨੂੰ ਵਰਤਤਿਆ ਨਹੀਂ ਜਾ ਸਕਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Engineers and Postgraduates want to be Jail Warder