ਅਗਲੀ ਕਹਾਣੀ

ਮੰਗ-ਪੱਤਰ ਸੌਂਪਣ ਮਗਰੋਂ ਈਟੀਯੂ ਆਰ-ਪਾਰ ਦੀ ਜੰਗ ਲਈ ਤਿਆਰ

ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੀ ਤਰੱਕੀਆਂ ਦੇ ਮਸਲੇ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਸੁਪਰਡੈਂਟ ਵਿਸ਼ਵਾ ਮਿੱਤਰ ਨਾਲ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਤੇ ਸੂਬਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

 

ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਪਰੋਕਤ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਇਕੱਤਰ ਅਧਿਆਪਕ ਆਗੂਆਂ ਨੇ ਜ਼ਿਲ੍ਹੇ ਅੰਦਰ ਲੰਮੇ ਸਮੇਂ ਤੋਂ ਮੁੱਖ ਅਧਿਆਪਕਾਂ ਤੇ ਸੈਂਟਰ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ  ਦਾ ਕੰਮ ਦਫ਼ਤਰ ਵੱਲੋਂ ਜਾਣਬੁੱਝ ਕੇ ਨੇਪਰੇ ਨਾ ਚੜ੍ਹਾਉਣ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਤਰੱਕੀਆਂ ਦਾ ਕੰਮ ਬਹੁਤ ਲੇਟ ਹੋਣ ਕਾਰਨ ਅਧਿਆਪਕਾਂ ਦੇ ਮਨਾਂ ਅੰਦਰ ਭਾਰੀ ਗੁੱਸਾ ਹੈ ।

 

ਉਨ੍ਹਾਂ ਕਿਹਾ ਕਿ 7 ਅਕਤੂਬਰ ਨੂੰ ਜਿਲ੍ਹਾ ਕਮੇਟੀ ਈ .ਟੀ.ਯੂ.ਨਾਲ ਹੋਈ ਮੀਟਿੰਗ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਤੇ ਸਬੰਧਿਤ ਦਫ਼ਤਰੀ ਅਮਲੇ ਵੱਲੋਂ ਪੂਰਨ ਵਿਸ਼ਵਾਸ ਦਿੱਤਾ ਸੀ ਕਿ 10 ਦਿਨ ਦੇ ਅੰਦਰ-ਅੰਦਰ ਪ੍ਰੋਮੋਸ਼ਨਾ ਕਰਨ ਸੰਬੰਧੀ ਲੋੜੀਂਦੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ ਪ੍ਰੰਤੂ ਅਜੇ ਵੀ ਦਫ਼ਤਰ ਵੱਲੋਂ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ।

 

ਉਨ੍ਹਾਂ ਕਿਹਾ ਕਿ ਦਫ਼ਤਰ ਸੁਪਰਡੈਂਟ ਨੂੰ ਅੱਜ ਲਿਖਤੀ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜੇਕਰ ਤਰੱਕੀਆਂ ਸਬੰਧੀ 28 ਅਕਤੂਬਰ ਤੱਕ ਪੱਤਰ ਜਾਰੀ ਨਹੀਂ ਹੁੰਦਾ ਤਾਂ 29 ਅਕਤੂਬਰ ਤੋਂ ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਵਿਖੇ ਜਥੇਬੰਦੀ ਵਲੋਂ ਲਗਾਤਾਰ ਭੁੱਖ ਹੜਤਾਲ ਰੱਖੀ ਜਾਵੇਗੀ ਅਤੇ ਉਪਰੰਤ ਤਿੱਖਾ ਸੰਘਰਸ਼ ਉਲੀਕਣ ਲਈ ਜਥੇਬੰਦੀ ਮਜਬੂਰ ਹੋਵੇਗੀ।

 

ਲੜੀਵਾਰ ਭੁੱਖ ਹੜਤਾਲ ਅਤੇ ਸੰਘਰਸ਼ ਸਬੰਧੀ ਵੱਖ-ਵੱਖ ਬਲਾਕਾਂ ਦੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਆਗੂਆਂ ਨੇ ਸਮੁੱਚੇ ਅਧਿਆਪਕ ਵਰਗ ਨੂੰ ਇਸ ਸੰਘਰਸ਼ ਦੌਰਾਨ ਸਮਰਥਨ ਦੇਣ ਦੀ ਅਪੀਲ ਵੀ ਕੀਤੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ETU ready for warfare after handing over