ਅਗਲੀ ਕਹਾਣੀ

ਹੁਣ ਛੇ-ਛੇ ਸਾਲ ਦੇ ਬੱਚੇ ਵੀ ਡੀਪ੍ਰੈਸ਼ਨ ਦੇ ਸਿ਼ਕਾਰ, ਡਾਕਟਰ ਕਿਉਂ ਨਹੀਂ ਫਿ਼ਕਰਮੰਦ

ਹੁਣ ਛੇ-ਛੇ ਸਾਲ ਦੇ ਬੱਚੇ ਵੀ ਡੀਪ੍ਰੈਸ਼ਨ ਦੇ ਸਿ਼ਕਾਰ, ਡਾਕਟਰ ਕਿਉਂ ਨਹੀਂ ਫਿ਼ਕਰਮੰਦ

ਅੱਜ-ਕੱਲ੍ਹ ਛੇ-ਛੇ ਸਾਲ ਦੇ ਬੱਚੇ ਵੀ ਡੀਪ੍ਰੈਸ਼ਨ (ਘੋਰ-ਨਿਰਾਸ਼ਾ) ਤੇ ਤਣਾਅ ਦੇ ਸਿ਼ਕਾਰ ਹੁੰਦੇ ਵਿਖਾਈ ਦੇ ਰਹੇ ਹਨ ਪਰ ਮਾਹਿਰ ਮਨੋਵਿਗਿਆਨੀਆਂ `ਤੇ ਇਸ ਮਾਮਲੇ `ਚ ਇੰਨੇ ਫਿ਼ਕਰਮੰਦ ਵਿਖਾਈ ਨਹੀਂ ਦਿੰਦੇ, ਜਿੰਨਾ ਕਿ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ। ਪਰ ਉਹ ਵੀ ਕੀ ਕਰਨ, ਦਰਅਸਲ, ਹੁਣ ਬੱਚਿਆਂ `ਚ ਵੀ ਡੀਪ੍ਰੈਸ਼ਨ ਆਮ ਸਮੱਸਿਆ ਹੋ ਗਈ ਹੈ।


ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਮਾਹਿਰ ਡਾਕਟਰਾਂ ਤੇ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਡੀਪ੍ਰੈਸ਼ਨ ਭਾਵ ਨਿਰਾਸ਼ ਹੋਣ ਤੇ ਮਾਨਸਿਕ ਸਿਹਤ ਦੇ ਵਿਗਾੜ ਪੈਦਾ ਹੋਣ ਦੀ ਉਮਰ ਘਟਦੀ ਜਾ ਰਹੀ ਹੈ।


ਪੀਜੀਆਈਐੱਮਆਰ ਵਿੱਚ ਸਾਲ 2017 ਦੌਰਾਨ ਮਾਨਸਿਕ ਪਰੇਸ਼ਾਨੀ ਦੇ 1,150 ਰੋਗੀਆਂ ਦੀ ਉਮਰ 10 ਤੋਂ 18 ਸਾਲਾਂ ਦੇ ਵਿਚਕਾਰ ਸੀ; ਜਿਨ੍ਹਾਂ ਵਿੱਚੋਂ 25 ਫ਼ੀ ਸਦੀ ਦੀ ਉਮਰ 10 ਸਾਲਾਂ ਤੋਂ ਘੱਟ; 55 ਫ਼ੀ ਸਦੀ ਦੀ ਉਮਰ 10 ਤੋਂ 14 ਸਾਲਾਂ ਦੇ ਵਿਚਕਾਰ ਤੇ 20 ਫ਼ੀ ਸਦੀ ਰੋਗੀਆਂ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਹੈ।


ਸਾਲ 2014 `ਚ ਸਿਰਫ਼ 712 ਅਜਿਹੇ ਮਾਮਲੇ ਦਰਜ ਹੋਏ ਸਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਨਰੋਗ ਚਿਕਿਤਸਾ ਵਿਭਾਗ ਵਿੱਚ ਇਲਾਜ ਲਈ ਆਉਣ ਵਾਲੇ ਬੱਚਿਆਂ ਦੀ ਗਿਣਤੀ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਦੁੱਗਣੀ ਹੋ ਗਈ ਹੈ। ਸਾਲ 2015 `ਚ ਇਹ ਗਿਣਤੀ 112 ਸੀ ਪਰ ਹੁਣ ਇਹ 272 ਹੈ।


ਸੈਕਟਰ 32 ਦੇ ਸਰਕਾਰੀ ਹਸਪਤਾਲ ਦੇ ਬਾਲ ਤੇ ਗਭਰੂ ਅਵਸਥਾ ਕਲੀਨਿਕ ਦੇ ਇੰਚਾਰਜ ਡਾ. ਪ੍ਰੀਤੀ ਨੇ ਦੱਸਿਆ ਕਿ ਬਹੁਤ ਸਾਰੇ ਬੱਚੇ ਤਾਂ ਹਸਪਤਾਲਾਂ `ਚ ਇਲਾਜ ਲਈ ਆਉਂਦੇ ਹੀ ਨਹੀਂ, ਉਹ ਚੁੱਪਚਾਪ ਇਹ ਤਣਾਅ ਤੇ ਨਿਰਾਸ਼ਾ ਭਾਵ ਡੀਪ੍ਰੈਸ਼ਨ ਝੱਲਦੇ ਰਹਿੰਦੇ ਹਨ।


ਮਨੋਰੋਗ ਵਿਗਿਆਨੀ ਡਾ. ਸੰਦੀਪ ਗਰੋਵਰ ਨੇ ਵੀ ਇਸ ਗੱਲ `ਤੇ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਪੀਜੀਆਈ `ਚ ਤਾਂ ਸਿਰਫ਼ ਉਹੀ ਰੋਗੀ ਆਉਂਦੇ ਹਨ, ਜਿਨ੍ਹਾਂ ਦਾ ਹੋਰ ਕਿਤੇ ਇਲਾਜ ਨਹੀਂ ਹੋ ਰਿਹਾ ਹੁੰਦਾ।


ਜਦੋਂ ਬੱਚਾ ਨਿਰਾਸ਼ ਹੁੰਦਾ ਹੈ, ਤਾਂ ਉਹ ਚਿੜਚਿੜਾ ਹੋ ਜਾਂਦਾ ਹੈ, ਥੋੜ੍ਹੀ-ਥੋੜ੍ਹੀ ਗੱਲ `ਤੇ ਵੀ ਬਹੁਤ ਗੁੱਸਾ ਕਰਦਾ ਹੈ, ਉਸ ਦੇ ਸਰੀਰ ਵਿੱਚ ਇੱਧਰ-ਉੱਧਰ ਦਰਦ ਹੁੰਦੇ ਹਨ, ਉਸ ਨੂੰ ਭੁੱਖ ਘੱਟ ਲੱਗਣ ਲੱਗਦੀ ਹੈ ਤੇ ਨੀਂਦਰ ਘੱਟ ਆਉਣ ਲੱਗਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Even 6 years old depressed doctors are not worried