ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਂਵੇ ਵੀਡੀਓ ਪੁਰਾਣੀ ਹੋਵੇ, ਗੁਰੂ ਸਾਹਿਬ ਪ੍ਰਤੀ ਵਰਤੀ ਗਈ ਸ਼ਬਦਾਵਲੀ ’ਤੇ ਗੁਨਾਹ ਨਹੀਂ ਘੱਟਦਾ: ਮਜੀਠੀਆ

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਫੋਕੇ ਦਾਅਵਿਆਂ ਪ੍ਰਤੀ ਠੋਕਵਾਂ ਜਵਾਬ ਦਿੰਦਿਆਂ ਉਸ ਨੂੰ ਹਾਲ ਹੀ ਵਿਚ ਵਾਇਰਲ ਹੋਈ ਵੀਡੀਓ ਪ੍ਰਤੀ ਕਿਸੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਖੁੱਲ੍ਹੀ ਚੁਨੌਤੀ ਦਿਤੀ ਹੈ।


ਮਜੀਠੀਆ ਮਜੀਠਾ ਵਿਖੇ ਮਜੀਠੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪ੍ਰਤੀ ਵਰਤੀ ਗਈ ਭਾਸ਼ਾ ਨਾਲ ਸੁਖੀ ਰੰਧਾਵਾ ਦੀ ਘਟੀਆ ਸੋਚ ਅਤੇ ਅਸਲੀ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ ਅਤੇ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ।

 

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਨਿਰਾਦਰੀ ਕਰਨ ਵਾਲਿਆਂ ਦਾ ਸਮਾਜਕ ਬਾਈਕਾਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਖੀ ਰੰਧਾਵਾ ਇਸ ਗਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਉਕਤ ਵੀਡੀਓ ਵਿਚ ਉਸੇ ਦੀ ਸ਼ਕਲ ਅਤੇ ਆਵਾਜ਼ ਹੈ। ਭਾਵੇ ਕਿ ਸੁਖੀ ਰੰਧਾਵਾ ਵੀਡੀਓ 'ਪੁਰਾਣੀ' ਹੋਣ ਦੀ ਦੁਹਾਈ ਦੇ ਰਿਹਾ ਹੈ ਪਰ ਵੀਡੀਓ ਦੇ ਪੁਰਾਣੀ ਹੋਣ ਨਾਲ ਉਸ ਵੱਲੋਂ ਗੁਰੂ ਸਾਹਿਬ ਪ੍ਰਤੀ ਵਰਤੀ ਗਈ ਸ਼ਬਦਾਵਲੀ ਅਤੇ ਗੁਨਾਹ ਘੱਟ ਨਹੀਂ ਹੋਣ ਲਗਾ।

 

ਉਨ੍ਹਾਂ ਦੋਸ਼ ਲਾਇਆ ਕਿ ਸੁਖੀ ਰੰਧਾਵਾ ਗੁਰਬਾਣੀ ਨੂੰ ਤਾਂ ਤੋਰ ਮਰੋੜ ਕੇ ਪੇਸ਼ ਕਰ ਰਿਹਾ ਹੈ ਅਤੇ ਔਰੰਗਜ਼ੇਬ ਪ੍ਰਤੀ ਸਤਿਕਾਰ ਦਿਖਾਉਂਦਿਆਂ 'ਸਾਹਿਬ' ਕਹਿ ਕੇ ਸੰਬੋਧਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖੀ ਰੰਧਾਵਾ ਵਿਚ ਉਸੇ ਪਿਉ ਸੰਤੋਖ ਸਿੰਘ ਰੰਧਾਵਾ ਦਾ ਖੂਨ ਹੈ ਜਿਸ ਨੇ '੮੪ ਦੌਰਾਨ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਨੂੰ ਜਾਇਜ਼ ਠਹਿਰਾਇਆ ਅਤੇ ਸਵਾਗਤ ਕੀਤਾ।

 

ਉਸ ਵੱਲੋਂ ਉਸ ਵਕਤ ਸ੍ਰੀ ਦਰਬਾਰ ਸਾਹਿਬ 'ਚੋ ਮਾੜੇ ਅਨਸਰਾਂ ਖਿਲਾਫ ਕਾਰਵਾਈ ਦੀ ਗਲ 'ਤੇ ਸ: ਮਜੀਠੀਆ ਨੇ ਸਵਾਲ ਕੀਤਾ ਕਿ ਕੀ ਸ੍ਰੀ ਦਰਬਾਰ ਸਾਹਿਬ 'ਚ ਮੌਜੂਦ ਬੇਕਸੂਰ ਸ਼ਰਧਾਲੂ ਮਾੜੇ ਸਨ ਜਾਂ ਫਿਰ ਉਹ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਮਾੜਾ ਠਹਿਰਾ ਰਿਹਾ ਹੈ?

 

ਵਾਰ ਵਾਰ ਬਿਜਲੀ ਮਹਿੰਗੀ ਕਰਨ ਲਈ ਕੈਪਟਨ ਸਰਕਾਰ ਵੱਲੋਂ ਪਿਛਲੀ ਅਕਾਲੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਸਵਾਲ 'ਤੇ ਸ: ਮਜੀਠੀਆ ਨੇ ਕਿਹਾ ਕਿ ਤਿੰਨ ਸਾਲ ਬੀਤ ਚੁਕੇ ਹਨ, ਰਾਜ ਸਰਕਾਰ ਅਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣੀਆਂ ਨਾਕਾਮੀਆਂ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮਾਨਸਿਕਤਾ ਅਤੇ ਆਦਤ ਤਂੋ ਬਾਹਰ ਆ ਜਾਣਾ ਚਾਹੀਦਾ ਹੈ। ਬਿਜਲੀ ਨੀਤੀ ਪ੍ਰਤੀ ਪਿਛਲੀ ਸਰਕਾਰ ਦੇ ਫ਼ੈਸਲਿਆਂ 'ਤੇ ਸੁਪਰੀਮ ਕੋਰਟ ਵੱਲੋਂ ਮੋਹਰ ਲਗ ਚੁਕੀ ਹੈ।

 

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਜ ਕਾਰੋਬਾਰੀ ਅਤੇ ਸਨਅਤਕਾਰ ਪੰਜਾਬ ਵਿਚੋਂ ਪਲਾਇਣ ਕਰ ਰਹੇ ਹਨ। ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲਿਆ, ਅਤੇ ਕਿਹਾ ਕਿ ਦਲਿਤ ਅਤੇ ਗਰੀਬ ਵਰਗ ਨੂੰ ਨਾ ਸਹੂਲਤਾਂ ਮਿਲ ਰਹੀਆਂ ਹਨ, ਨਾ ਪੈਨਸ਼ਨ ਅਤੇ ਨਾ ਹੀ ਸ਼ਗਨ ਸਕੀਮਾਂ ਮਿਲ ਰਹੀਆਂ ਹਨ । ਘਰ ਘਰ ਨੌਕਰੀ ਦਾ ਵਾਅਦਾ ਪਰ ਅਜ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਤਾਂ ਦੂਰ ਦੀ ਕੌਡੀ ਬਣ ਕੇ ਰਹਿ ਗਈ ਹੈ। ਹਰੇਕ ਨੂੰ ਮੋਬਾਈਲ ਫ਼ੋਨ ਦੇਣ ਦਾ ਸੀ ਪਰ ਅਜ ਨਜਾਇਜ਼ ਸ਼ਰਤਾਂ ਲਾ ਕੇ ਇਸ ਤੋਂ ਵੀ ਭੱਜ ਰਹੀ ਹੈ। ਵਿਕਾਸ ਕਾਰਜਾਂ 'ਚ ਆਈ ਖੜੋਤ ਟੂਟ ਨਹੀਂ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Even if the video is outdated but there is no guilt on the vocabulary used for Guru Sahib: Majithia