ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀ ਕਾਂਤ ਮਾਨਹਾਨੀ ਦੇ ਕੇਸ ’ਚੋਂ ਬਰੀ

ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ

ਜਲੰਧਰ ਦੀ ਇੱਕ ਅਦਾਲਤ ਨੇ ਅੱਜ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀ ਕਾਂਤ ਨੂੰ ਮਾਨਹਾਨੀ ਦੇ ਇੱਕ ਮਾਮਲੇ ’ਚੋਂ ਬਰੀ ਕਰ ਦਿੱਤਾ। ਉਨ੍ਹਾਂ ਉੱਤੇ ਦੋਸ਼ ਲਾਏ ਗਏ ਸਨ ਕਿ ਉਨ੍ਹਾਂ ਨੇ ਕੁਝ ਅਕਾਲੀ–ਭਾਜਪਾ ਤੇ ਕਾਂਗਰਸੀ ਆਗੂਆਂ ਉੱਤੇ ਨਸ਼ਿਆਂ ਦੇ ਸਮੱਗਲਰਾਂ ਦੀ ਪੁਸ਼ਤ–ਪਨਾਹੀ ਕਰਨ ਦੇ ਇਲਜ਼ਾਮ ਲਾਏ ਸਨ।

 

 

ਪਿਛਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ 22 ਅਪ੍ਰੈਲ, 2014 ਨੂੰ ਸ੍ਰੀ ਸ਼ਸ਼ੀ ਕਾਂਤ ਨੇ ਪੰਜਾਬ ਪੁਲਿਸ ਖ਼ੁਫ਼ੀਆ ਵਿੰਗ ਵੱਲੋਂ 2007 ’ਚ ਤਿਆਰ ਕੀਤੀ ਇੱਕ ਸੂਚੀ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਇਹ ਆਗੂ ਡ੍ਰੱਗ–ਮਾਫ਼ੀਆ ਨੂੰ ਬਚਾ ਰਹੇ ਸਨ।

 

 

ਜਿਹੜੇ ਸਿਆਸੀ ਆਗੂਆਂ ਦੇ ਸ੍ਰੀ ਸ਼ਸ਼ੀਕਾਂਤ ਨੇ ਨਾਂਅ ਲਏ ਸਨ; ਉਨ੍ਹਾਂ ਵਿੱਚ ਇਹ ਸ਼ਾਮਲ ਸਨ: ਕਾਂਗਰਸ ਦੇ ਓਪੀ ਸੋਨੀ – ਜੋ ਹੁਣ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੈਬਿਨੇਟ ਮੰਤਰੀ ਹਨ, ਉਦੋਂ ਦੇ ਕੈਬਿਨੇਟ ਮੰਤਰੀ ਅਜੀਤ ਸਿੰਘ ਕੋਹਾੜ ਤੇ ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ, ਹਰਮੀਤ ਸਿੰਘ ਸੰਧੂ ਤੇ ਜਿੰਮੀ ਕਾਲੀਆ (ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਨੇੜਲੇ ਸਾਥੀ)।

 

 

ਸ੍ਰੀ ਕੋਹਾੜ ਤੇ ਸ੍ਰੀ ਜਿੰਮੀ ਕਾਲੀਆ ਨੇ ਸਾਬਕਾ ਡੀਜੀਪੀ ਸ੍ਰੀ ਸ਼ਸ਼ੀ ਕਾਂਤ ਵਿਰੁੱਧ ਮਾਨਹਾਨੀ ਦੇ ਕੇਸ ਦਾਖ਼ਲ ਕੀਤੇ ਸਨ। ਉਨ੍ਹਾਂ ਆਗੂਆਂ ਨੇ ਕਿਹਾ ਸੀ ਕਿ ਸ੍ਰੀ ਸ਼ਸ਼ੀ ਕਾਂਤ ਵੱਲੋਂ ਉਨ੍ਹਾਂ ਉੱਤੇ ਲਾਏ ਗਏ ਦੋਸ਼ ਬੇਬੁਨਿਆਦ ਹਨ ਤੇ ਉਨ੍ਹਾਂ ਨੇ ਸ੍ਰੀ ਸ਼ਸ਼ੀ ਕਾਂਤ ਉੱਤੇ ਸਾਖ਼ ਖ਼ਰਾਬ ਕਰਨ ਦਾ ਇਲਜ਼ਾਮ ਲਾਇਆ ਸੀ।

 

 

ਸ੍ਰੀ ਕੋਹਾੜ ਦਾ ਦੇਹਾਂਤ 2017 ’ਚ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਦਾਖ਼ਲ ਕੀਤਾ ਕੇਸ ਵੀ ਖ਼ਾਰਜ ਹੋ ਗਿਆਸੀ। ਜੁਡੀਸ਼ੀਅਲ ਮੈਜਿਸਟ੍ਰੇਟ (ਫ਼ਸਟ ਕਲਾਸ) ਗਗਨਦੀਪ ਸਿੰਘ ਨੇ ਸ੍ਰੀ ਸ਼ਸ਼ੀ ਕਾਂਤ ਨੂੰ ਜਿੰਮੀ ਕਾਲੀਆ ਵੱਲੋਂ ਦਾਇਰ ਕੀਤੇ ਕੇਸ ਵਿੱਚ ਬਰੀ ਕੀਤਾ।

 

 

ਬਚਾਅ ਪੱਖ ਦੇ ਵਕੀਲ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਸ਼ਿਕਾਇਤਕਰਤਾ ਇਹ ਸਿੱਧ ਕਰਨ ਤੋਂ ਨਾਕਾਮ ਰਹੇ ਹਨ ਕਿ ਸ੍ਰੀ ਸ਼ਸ਼ੀ ਕਾਂਤ ਨੇ ਸੱਚਮੁੱਚ ਉਹ ਗੱਲ ਆਖੀ ਵੀ ਸੀ ਜਾਂ ਨਹੀਂ, ਜੋ ਤਦ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਸੀ।

 

 

ਸ੍ਰੀ ਜਿੰਮੀ ਕਾਲੀਆ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਪ੍ਰੈੱਸ ਨੇ ਬਿਆਨਾਂ ਨੂੰ ਤੋੜ–ਮਰੋੜ ਕੇ ਤੇ ਵਧਾ–ਚੜ੍ਹਾ ਕੇ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਤੇ ਪੁੱਤਰ ਆਪੋ–ਆਪਣੇ ਬਿਆਨ ਦਰਜ ਕਰਵਾਉਣ ਲਈ ਨਹੀਂ ਅੱਪੜੇ ਅਤੇ ਨਾ ਹੀ ਸ੍ਰੀ ਸ਼ਸ਼ੀ ਕਾਂਤ ਦੇ ਦਾਅਵਿਆਂ ਦੀ ਪੁਸ਼ਟੀ ਲਈ ਉਨ੍ਹਾਂ ਵਿੱਚੋਂ ਕਿਸੇ ਨੂੰ ਗਵਾਹ ਵਜੋਂ ਸੱਦਿਆ ਗਿਆ, ਜਿਹੜੇ ਉਸ ਚਰਚਿਤ ਪ੍ਰੈੱਸ ਕਾਨਫ਼ਰੰਸ ਵਿੱਚ ਮੌਜੂਦ ਸਨ।

 

 

ਉਸ ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਸ਼ਸ਼ੀ ਕਾਂਤ ਨੇ ਦਾਅਵਾ ਕੀਤਾ ਸੀ ਕਿ ਇਹ ਸੂਚੀ ਉਨ੍ਹਾਂ ਖ਼ੁਦ ਤਿਆਰ ਕੀਤੀ ਸੀ, ਜਦੋਂ ਉਹ ਏਡੀਜੀਪੀ (ਇੰਟੈਲੀਜੈਂਸ) ਸਨ। ਉਸ ਤੋਂ ਬਾਅਦ ਹੀ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚੀ ਤਿਆਰ ਕਰਨ ਲਈ ਆਖਿਆ ਸੀ। ਉਨ੍ਹਾਂ ਤਦ ਉਦੋਂ ਦੇ ਡੀਜੀਪੀ ਐੱਨਪੀਐੱਸ ਔਲਖ ਤੇ ਉਦੋਂ ਦੇ ਏਡੀਜੀਪੀ ਸੁਰੇਸ਼ ਅਰੋੜਾ ਨੂੰ ਆਖਿਆ ਸੀ ਤੇ ਉਨ੍ਹਾਂ ਨੂੰ ਵੀ ਇਸ ਸੂਚੀ ਬਾਰੇ ਪਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex DGP Jails Shashi Kant acquitted from defamation case