ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਜਸਟਿਸ ਜੇਐੱਸ ਨਾਰੰਗ ਨੂੰ ਸ਼ਰਧਾਂਜਲੀਆਂ

ਸਾਬਕਾ ਜਸਟਿਸ ਜੇਐੱਸ ਨਾਰੰਗ ਦੀ ਫ਼ਾਈਲ ਫ਼ੋਟੋ

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਜੇਐੱਸ ਨਾਰੰਗ ਦੀ ਯਾਦ ਵਿੱਚ ਅੱਜ ਹਾਈ ਕੋਰਟ ਵਿੱਚ ਸ਼ੋਕ ਸਭਾ (ਫ਼ੁਲ ਕੋਰਟ ਰੈਫ਼ਰੈਂਸ) ਕੀਤੀ ਗਈ, ਜਿਸ ਵਿੱਚ ਚੀਫ਼ ਜਸਟਿਸ ਸਮੇਤ ਹਾਈ ਕੋਰਟ ਦੇ ਸਾਰੇ ਜੱਜਾਂ ਨੇ ਭਾਗ ਲਿਆ।


ਸ਼ੋਕ ਸਭਾ `ਚ ਸਾਬਕਾ ਜਸਟਿਸ ਜੇ.ਐੱਸ. ਨਾਰੰਗ ਨੂੰ ਚੇਤੇ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਕਿਹਾ ਕਿ ਕਾਨੁੰਨ ਦੇ ਖੇਤਰ ਵਿੱਚ ਜਸਟਿਸ ਨਾਰੰਗ ਦੀਆਂ ਕਾਨੂੰਨੀ ਸੇਵਾਵਾਂ ਨੂੰ ਸਦਾ ਯਾਦ ਕੀਤਾ ਜਾਵੇਗਾ। ਉਨ੍ਹਾਂ ਜਸਟਿਸ ਨਾਰੰਗ ਦੇ ਅਕਾਲ ਚਲਾਣੇ ਨੂੰ ਕਾਨੂੰਨੀ ਭਾਈਚਾਰੇ ਲਈ ਵੱਡਾ ਘਾਟਾ ਦੱਸਿਆ।


ਚੀਫ਼ ਜਸਟਿਸ ਨੇ ਜਸਟਿਸ ਨਾਰੰਗ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਸਹਾਇਕ ਸਾਲੀਸਿਟਰ ਜਨਰਲ ਸੱਤਪਾਲ ਜੈਨ, ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਇੰਦਰਪਾਲ ਸਿੰਘ, ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ, ਬਾਰ ਕੌਂਸਲ ਪੰਜਾਬ ਦੇ ਚੇਅਰਮੈਨ ਵਿਜਿੰਦਰ ਅਹਿਲਾਵਤ ਅਤੇ ਹਾਈ ਕੋਰਟ ਬਾਰ ਕੌਂਸਲ ਦੇ ਸਕੱਤਰ ਬਲਤੇਜ ਸਿੰਘ ਸਿੱਧੂ ਨੇ ਵੀ ਸਾਬਕਾ ਜਸਟਿਸ ਜੇ.ਐੱਸ ਨਾਰੰਗ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex justice js narang no more