ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਮਾਲੇਰਕੋਟਲਾ `ਚ ਆਰਐੱਸਐੱਸ ਦੇ ਸਾਬਕਾ ਪ੍ਰਚਾਰਕ ਨੇ ਕੀਤੀ ਸੀ ਕੁਰਾਨ ਸ਼ਰੀਫ਼ ਦੀ ਬੇਅਦਬੀ`

ਸਾਲ 2016 ਦੌਰਾਨ ਮਾਲੇਰਕੋਟਲਾ `ਚ ਕੁਰਾਨ ਸ਼ਰੀਫ਼ ਦੀ ਬੇਅਦਬੀ ਤੋਂ ਬਾਅਦ ਰੋਹ `ਚ ਆਈ ਭੀੜ ਵੱਲੋਂ ਸਾੜੀ ਇੱਕ ਬੱਸ (ਐੱਚਟੀ

ਪੰਜਾਬ `ਚ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਸਾਲ 2016 ਦੌਰਾਨ ਮਾਲੇਰਕੋਟਲਾ `ਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀ ਜੋ ਘਟਨਾ ਵਾਪਰੀ ਸੀ, ਉਸ ਪਿੱਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਇੱਕ ਸਾਬਕਾ ਪ੍ਰਚਾਰਕ ਦਾ ਹੱਥ ਸੀ।


ਬੀਤੀ 30 ਜੂਨ ਨੂੰ ਕਮਿਸ਼ਨ ਨੇ ਆਪਣੀ ਜਿਹੜੀ ਪਹਿਲੀ ਰਿਪੋਰਟ ਪੰਜਾਬ ਸਰਕਾਰ ਨੂੰ ਪੇਸ਼ ਕੀਤੀ ਸੀ ਤੇ ਉਹ ਬੀਤੇ ਮੰਗਲਵਾਰ ਨੂੰ ਲੀਕ ਹੋ ਗਈ ਸੀ, ਵਿੱਚ ਲਿਖਿਆ ਹੈ ਕਿ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਵਾਲਾ ਵਿਜੇ ਕੁਮਾਰ ਦਿੱਲੀ ਦਾ ਇੱਕ ਕਾਰੋਬਾਰੀ ਹੈ, ਜੋ 1999 ਤੋਂ ਲੈ ਕੇ 2001 ਤੱਕ ਨਵੀਂ ਦਿੱਲੀ `ਚ ਆਰਐੱਸਐੱਸ ਦਾ ਪ੍ਰਚਾਰਕ ਰਿਹਾ ਸੀ।


ਇੱਥੇ ਵਰਨਣਯੋਗ ਹੈ ਕਿ ਬੀਤੀ 30 ਜੂਨ ਨੂੰ ਕਮਿਸ਼ਨ ਨੇ ਆਪਣੀ ਰਿਪੋਰਟ ਦਾ ਜਿਹੜਾ ਪਹਿਲਾ ਹਿੱਸਾ ਪੇਸ਼ ਕੀਤਾ ਸੀ, ਉਹ ਬਰਗਾੜੀ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨਾਲ ਸਬੰਧਤ ਸੀ। ਉਸ ਘਟਨਾ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ `ਚ ਪੁਲਿਸ ਗੋਲੀਬਾਰੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸਨ, ਉਨ੍ਹਾਂ ਦੀ ਜਾਂਚ ਵੀ ਇਸੇ ਕਮਿਸ਼ਨ ਨੇ ਕੀਤੀ ਹੈ।


ਮਾਲੇਰਕੋਟਲਾ `ਚ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਕਮਿਸ਼ਨ ਨੇ ਆਪਣੀ ਵਿਸਤ੍ਰਿਤ ਰਿਪੋਰਟ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਹੈ।


ਸੰਗਰੂਰ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਬਾਅਦ `ਚ ਉਨ੍ਹਾਂ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਸੀ। ਆਪਣੀ ਗ੍ਰਿਫ਼ਤਾਰੀ ਵੇਲੇ ਵਿਜੇ ਕਿਸੇ ਸੰਗਠਨ ਨਾਲ ਜੁੜਿਆ ਹੋਇਆ ਨਹੀਂ ਸੀ ਤੇ ਉਸ ਨੇ ਦੀਨਾਨਗਰ ਤੇ ਪਠਾਨਕੋਟ `ਚ ਵਾਪਰੀਆਂ ਦਹਿਸਤਗਰਦੀ ਦੀਆਂ ਘਟਨਾਵਾਂ ਦਾ ਬਦਲਾ ਲੈਣ ਲਈ ਕੁਰਾਨ ਸ਼ਰੀਫ਼ ਦੀ ਬੇਅਦਬੀ ਕੀਤੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex RSS parcharak was behind Quran sacrilege in Malerkotla