ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਫ਼ੌਜੀ ਨਸ਼ਾ ਦੇ ਕੇ ਕਰਦਾ ਰਿਹਾ ਵਿਆਹੁਤਾ ਨਾਲ ਬਲਾਤਕਾਰ

ਫ਼ੌਜ ਤੋਂ ਰਿਟਾਇਰ ਵਿਅਕਤੀ ਵਲੋਂ ਇੱਕ ਵਿਆਹੁਤਾ ਨੂੰ ਨਸ਼ੇੜੀ ਬਣਾ ਕੇ ਉਸ ਨਾਲ ਲਗਾਤਾਰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਮੁਲਜ਼ਮ ਨੇ ਬਾਅਦ ਚ ਵਿਆਹੁਤਾ ਦੇ ਵਿਦੇਸ਼ ਚ ਰਹਿੰਦੇ ਪਤੀ ਅਤੇ ਬੱਚਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਥਾਣਾ ਭੁਲੱਥ ਦੀ ਪੁਲਿਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਜਾਣਕਾਰੀ ਮੁਤਾਬਕ ਮੁਲਜ਼ਮ ਡੇਢ ਸਾਲ ਤੋਂ ਉਕਤ ਔਰਤ ਦਾ ਸੋਸ਼ਣ ਕਰ ਰਿਹਾ ਸੀ। ਦੂਜੇ ਪਾਸੇ ਪੀੜਤ ਔਰਤ ਨੇ ਮੁਲਜ਼ਮ ਤੇ ਲੱਖਾਂ ਰੁਪਏ ਹੜਪਣ ਦੇ ਵੀ ਦੋਸ਼ ਲਗਾਏ ਹਨ।

 

ਪੀੜਤ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਸਦਾ ਪਤੀ ਇਟਲੀ ਦਾ ਪੱਕਾ ਨਾਗਰਿਕ ਹੈ ਤੇ 5–6 ਸਾਲਾਂ ਤੋਂ ਵਿਦੇ਼ਸ ਚ ਰਹਿ ਰਿਹਾ ਹੈ।  ਉਸਨੇ ਦੱਸਿਆ ਕਿ ਉਹ ਆਪਣੇ ਸਹੁਰਿਆਂ ਤੋਂ ਵੱਖ ਪਿੰਡ ਚ ਆਪਣੇ ਬੱਚਿਆਂ ਨਾਲ ਰਹਿੰਦੀ ਹੈ। ਡੇਢ ਸਾਲ ਪਹਿਲਾਂ ਉਨ੍ਹਾਂ ਦੇ ਗੁਆਂਢ ਤੋਂ ਰਿਟਾਇਰ ਨੌਜਵਾਨ ਘਰ ਬਣਾ ਕੇ ਰਹਿ ਰਿਹਾ ਸੀ। ਇਸ ਦੌਰਾਨ ਉਸਦਾ ਘਰੇ ਆਉਣਾ ਜਾਣਾ ਸ਼ੁਰੂ ਹੋ ਗਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਪੀੜਤ ਮੁਤਾਬਕ ਘਰ ਆਉਣ ਜਾਣ ਨਾਲ ਉਕਤ ਨੌਜਵਾਨ ਕਾਫੀ ਰਲਮਿਲ ਗਿਆ। ਇੱਕ ਦਿਨ ਉਸਨੇ ਉਸਨੂੰ ਨਸ਼ਾ ਖਵਾ ਕੇ ਜ਼ਬਰਦਸਤੀ ਕੀਤੀ। ਇਸਦਾ ਵਿਰੋਧ ਕਰਨ ਤੇ ਮੁਲਜ਼ਮ ਨੇ ਉਸਦੇ ਬੱਚਿਆਂ ਅਤੇ ਪਤੀ ਨੂੰ ਵਿਦੇਸ਼ ਚ ਜਾਨ ਤੋਂ ਮਾਰਨ ਦੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀ।

 

ਉਕਤ ਔਰਤ ਨੇ ਦੱਸਿਆ ਕਿ ਇਹ ਸਾਬਕਾ ਫ਼ੌਜੀ ਹਰੇਕ 15 ਦਿਨਾਂ ਮਗਰੋਂ ਉਸ ਨਾਲ ਬਲਾਤਕਾਰ ਕਰਦਾ ਸੀ।  ਜਦੋਂ ਉਸਦਾ ਪਤੀ ਭਾਰਤ ਆਇਆ ਤਾਂ ਉਸਨੂੰ ਡਰੀ ਹੋਈ ਦੇਖ ਕੇ ਕਾਰਨ ਪੁੱਛਿਆ। ਇਸ ਤੇ ਉਸਨੇ ਆਪਣੇ ਪਤੀ ਨੂੰ ਪੂਰੀ ਹੱਡਬੀਤੀ ਸੁਣਾਈ। ਪੀੜਤਾ ਨੇ ਸ਼ਿਕਾਇਤ ਚ ਦੋਸ਼ ਲਗਾਇਆ ਕਿ ਉਕਤ ਰਿਟਾਇਰ ਫ਼ੌਜੀ ਨੌਜਵਾਨ ਨੇ ਉਸ ਕੋਲੋਂ ਲੱਖਾਂ ਰੁਪਏ ਵੀ ਖਾ ਲਏ।

 

ਡੀਐਸਪੀ ਭੁਲੱਥ ਦਵਿੰਦਰ ਸਿੰਘ ਮੁਤਾਬਕ ਦੋਸ਼ੀ ਖਿਲਾਫ਼ ਥਾਣਾ ਭੁਲੱਥ ਚ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex-serviceman was raped by drug addicts