ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਣਕ ਦੀ ਨਿਰਵਿਘਨ ਖ਼ਰੀਦ ਲਈ ਸਾਬਕਾ ਫ਼ੌਜੀਆਂ ਨੇ ਵੀ ਮੰਡੀਆਂ 'ਚ ਮੋਰਚੇ ਸੰਭਾਲੇ

ਖ਼ਰੀਦ ਕਾਰਜਾਂ ਦੇ ਵਿਆਪਕ ਕਾਰਜ 'ਚ ਮੰਡੀ ਬੋਰਡ ਦੀ ਸਹਾਇਤਾ ਲਈ 1683 ਮੰਡੀਆਂ 'ਚ 3195 ਜੀ.ਓ.ਜੀ. ਤਾਇਨਾਤ

 

ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਸਾਬਕਾ ਫੌਜੀਆਂ ਨੇ ਵੀ ਅਨਾਜ ਮੰਡੀਆਂ ਵਿੱਚ ਮੋਰਚੇ ਸੰਭਾਲੇ ਹੋਏ ਹਨ ਤਾਂ ਕਿ ਕੋਵਿਡ-19 ਕਾਰਨ ਕਰਫਿਊ/ਲੌਕਡਾਊਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਅਤੇ ਵੇਚਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।

 

ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ 3195 ਗਾਰਡੀਅਨਜ਼ ਆਫ਼ ਗਵਰਨੈਂਸ (ਪ੍ਰਬੰਧਾਂ ਦੇ ਰਾਖੇ) ਨੂੰ ਖ਼ਰੀਦ ਪ੍ਰਕ੍ਰਿਆ ਲਈ ਮੰਡੀ ਬੋਰਡ ਦੀ ਸਹਾਇਤਾ ਵਾਸਤੇ ਮੰਡੀਆਂ ਵਿੱਚ ਤਾਇਨਾਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਜੀ.ਓ.ਜੀ. ਸੂਬਾ ਭਰ ਦੀਆਂ 1683 ਮੰਡੀਆਂ 'ਚ ਚੱਲ ਰਹੇ ਖ਼ਰੀਦ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

 

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੋਵਿਡ-19 ਦੀ ਮਹਾਮਾਰੀ ਕਾਰਨ ਸਿਹਤ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਖਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਤੋਂ ਇਲਾਵਾ ਟ੍ਰੈਫਿਕ ਦੀ ਨਿਗਰਾਨੀ ਦਾ ਔਖਾ ਕਾਰਜ ਨਿਪਟਾਉਣ ਲਈ ਜੀ.ਓ.ਜੀ. ਮੰਡੀਆਂ ਬੋਰਡ ਦੇ ਮੁਲਾਜ਼ਮਾਂ ਨਾਲ ਮਿਲ ਕੇ ਸੇਵਾਵਾਂ ਨਿਭਾਅ ਰਹੇ ਹਨ ਤਾਂ ਕਿ ਮੰਡੀਆਂ ਵਿੱਚ ਭੀੜ-ਭੜੱਕਾ ਨਾ ਹੋਵੇ। ਜੀ.ਓ.ਜੀ. ਵੱਲੋਂ ਸਾਫ-ਸਫਾਈ ਦੀਆਂ ਹਾਲਤਾਂ ਬਾਰੇ ਰਿਪੋਰਟ ਕਰਨ ਤੋਂ ਇਲਾਵਾ ਕਿਸੇ ਵੀ ਹੋਰ ਮਸਲੇ ਬਾਰੇ ਤੁਰੰਤ ਸੀਨੀਅਰ ਅਥਾਰਟੀ ਦੇ ਨੋਟਿਸ ਵਿੱਚ ਲਿਆਂਦਾ ਜਾਂਦਾ ਹੈ। 

 

ਉਨ੍ਹਾਂ ਦੱਸਿਆ ਕਿ ਜੀ.ਓ.ਜੀ. ਪਹਿਲਾਂ ਤੋਂ ਸਥਾਪਤ ਢਾਂਚੇ ਦੁਆਰਾ ਕਿਸੇ ਵੀ ਮਾਮਲੇ ਬਾਰੇ ਆਪਣੇ ਤਹਿਸੀਲ ਜਾਂ ਜ਼ਿਲ੍ਹਾ ਇੰਚਾਰਜ ਰਾਹੀਂ ਚੰਡੀਗੜ੍ਹ ਵਿਖੇ ਸਥਿਤ ਹੈੱਡਕੁਆਰਟਰ ਵਿਖੇ ਸੂਚਿਤ ਕਰਦੇ ਹਨ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਉਨ੍ਹਾਂ ਵੱਲੋਂ ਭੇਜੀਆਂ ਰਿਪੋਰਟਾਂ ਨੂੰ ਮੰਡੀ ਬੋਰਡ ਨਾਲ ਸਾਂਝਾ ਕੀਤਾ ਜਾਂਦਾ ਹੈ।

 

ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਇਸ ਔਖੇ ਸਮੇਂ ਵਿੱਚ ਮੰਡੀ ਬੋਰਡ ਵੱਲੋਂ ਕਣਕ ਦੀ ਫਸਲ ਦੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਅਤੇ ਸਿਹਤ ਸੁਰੱਖਿਆ ਉਪਾਵਾਂ ਲਈ ਇਹ ਕਦਮ ਸਹਾਈ ਸਿੱਧ ਹੋਣਗੇ।

.....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: EX-SERVICEMEN ON GUARD IN MANDIS TO ENSURE SMOOTH PROCUREMENT OF WHEAT AMID COVID-19 RESTRICTIONS