ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਯੂਨੀਵਰਸਿਟੀਜ਼ ਦੇ ਸਾਬਕਾ VC ਡਾ. ਜਸਬੀਰ ਸਿੰਘ ਆਹਲੂਵਾਲੀਆ ਨਹੀਂ ਰਹੇ

ਦੋ ਯੂਨੀਵਰਸਿਟੀਜ਼ ਦੇ ਸਾਬਕਾ VC ਡਾ. ਜਸਬੀਰ ਸਿੰਘ ਆਹਲੂਵਾਲੀਆ ਨਹੀਂ ਰਹੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਵਾਈਸ ਚਾਂਸਲਰ (VC – Vice Chancellor) ਤੇ ਪੰਜਾਬੀ ਸਾਹਿਤ ਦੇ ਉੱਘੇ ਕਵੀ ਤੇ ਆਲੋਚਕ ਡਾ. ਜਸਬੀਰ ਸਿੰਘ ਆਹਲੂਵਾਲੀਆ ਦਾ ਕੱਲ੍ਹ ਸ਼ੁੱਕਰਵਾਰ ਰਾਤੀਂ ਦੇਹਾਂਤ ਹੋ ਗਿਆ। ਉਹ 84 ਵਰਿ੍ਹਆਂ ਦੇ ਸਨ। ਅੱਜ ਚੰਡੀਗੜ੍ਹ ’ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਉਹ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬਰਡ ਦੇ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੀ ਰਹੇ ਸਨ।

 

 

ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ‘ਨਿਊ ਕਨਸੈਪਸ਼ਨ ਆਫ਼ ਰੀਐਲਿਟੀ’ (ਹਕੀਕਤ ਦੀ ਨਵੀਂ ਧਾਰਨਾ) ਵਿਸ਼ੇ ਉੱਤੇ ਪੀ–ਐੱਚਡੀ ਕੀਤੀ ਸੀ ਤੇ ਉਸ ਤੋਂ ਉਹ ਪੰਜਾਬ ਸਿਵਲ ਸਰਵਿਸ ਦੇ ਅਧਿਕਾਰੀ ਬਣ ਗਏ ਸਨ। ਉਹ ਕੁਝ ਚਿਰ ਪੰਜਾਬ ਦੇ ਯੋਜਨਾਬੰਦੀ ਤੇ ਵਿਕਾਸ ਮਾਮਲਿਆਂ ਡਾਇਰੈਕਟਰ ਵੀ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਤਾਂ ਉਹ ਬਾਨੀ ਵੀ.ਸੀ. ਰਹੇ ਸਨ।

 

 

ਡਾ. ਜੋਗਿੰਦਰ ਸਿੰਘ ਪੁਆਰ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੁੰਦੇ ਸਨ, ਤਦ ਉਹ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰੇ ਰਹੇ ਸਨ। ਅਜਿਹੇ ਹਾਲਾਤ ਵਿੱਚ ਹੀ ਉਦੋਂ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਨਿਯੁਕਤੀ ਮਈ 1999 ’ਚ ਪਟਿਆਲਾ ਸਥਿਤ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਕੀਤੀ ਸੀ।

 

 

22 ਅਪ੍ਰੈਲ, 2002 ਨੂੰ ਡਾ. ਆਹਲੂਵਾਲੀਆ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ਉਚੇਰੀ ਸਿੱਖਿਆ ਬਾਰੇ ਪ੍ਰਿੰਸੀਪਲ ਸਕੱਤਰ ਸ੍ਰੀ ਐੱਨਐੱਸ ਰਤਨ ਨੂੰ ਆਫ਼ੀਸ਼ੀਏਟਿੰਗ ਵੀ.ਸੀ. ਬਣਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex VC of two Universities Dr Jasbir Singh Ahluwalia no more