ਅਗਲੀ ਕਹਾਣੀ

ਖਹਿਰਾ ਦੀ ਗੜ੍ਹਸ਼ੰਕਰ ਰੈਲੀ ਨੂੰ ਭਰਵਾਂ ਹੁੰਗਾਰਾ, ਕਿਹਾ ਪੰਜਾਬੀਆਂ ਨੂੰ ਤੀਜੇ ਬਦਲ ਦੀ ਭਾਲ਼

ਸੁਖਪਾਲ ਖਹਿਰਾ ਦੀ ਗੜ੍ਹਸ਼ੰਕਰ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ

ਆਮ ਆਦਮੀ ਪਾਰਟੀ ਦੇ ਨਾਰਾਜ਼ ਆਗੂਆਂ ਨੇ ਅੱਜ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਦੀ ਅਗਵਾਈ ਹੇਠ ਗੜ੍ਹਸ਼ੰਕਰ ਦੀ ਅਨਾਜ ਮੰਡੀ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ। ਉੱਥੇ ਲੋਕਾਂ ਦਾ ਡਾਢਾ ਇਕੱਠ ਜੁੜਿਆ।


ਸੁਖਪਾਲ ਖਹਿਰਾ ਨੇ ਇਸ ਮੌਕੇ ਸਮੂਹ ਪੰਜਾਬੀਆਂ ਨੂੰ ਪੰਜਾਬ ਦੇ ਹਿਤਾਂ ਲਈ ਇੱਕ ਮੰਚ `ਤੇ ਜੁੜਨ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਨੂੰ ਭ੍ਰਿਸ਼ਟ ਤੇ ਰਵਾਇਤੀ ਪਾਰਟੀਆਂ ਪੰਜਾਬ ਨੂੰ ਵਾਰੀ-ਵਾਰੀ ਸਿਰ ਲੁੱਟਦੀਆਂ ਰਹੀਆਂ ਹਨ।

ਸੁਖਪਾਲ ਖਹਿਰਾ ਦੀ ਗੜ੍ਹਸ਼ੰਕਰ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ


ਸੁਖਪਾਲ ਖਹਿਰਾ ਨੇ ਆਪਣੇ ਟਵਿਟਰ ਅਕਾਊਂਟ `ਤੇ ਗੜ੍ਹਸ਼ੰਕਰ ਦੀ ਅੱਜ ਦੀ ਕਨਵੈਨਸ਼ਨ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਸਥਾਨਕ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਪੰਜਾਬ ਦੇ ਲੋਕ ਤੀਜੇ ਬਦਲ ਦੀ ਭਾਲ `ਚ ਹਨ ਕਿਉਂਕਿ ਹੁਣ ਸਾਰੇ ਹੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਭ੍ਰਿਸ਼ਟਾਚਾਰਾਂ ਤੋਂ ਅੱਕ ਤੇ ਹੰਭ ਚੁੱਕੇ ਹਨ। ਉਨ੍ਹਾਂ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਸਿੰਘ ਰੋੜੀ ਦਾ ਖ਼ਾਸ ਤੌਰ `ਤੇ ਧੰਨਵਾਦ ਕੀਤਾ।

ਸੁਖਪਾਲ ਖਹਿਰਾ ਦੀ ਗੜ੍ਹਸ਼ੰਕਰ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ


ਗੜ੍ਹਸ਼ੰਕਰ ਜਾਂਦੇ ਸਮੇਂ ਸੁਖਪਾਲ ਸਿੰਘ ਖਹਿਰਾ ਕੁਝ ਚਿਰ ਲਈ ਕੁਰਾਲੀ `ਚਚ ਰੁਕੇ ਉੱਥੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨਾਲ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ ਤੇ ਮਾਸਟਰ ਬਲਦੇਵ ਸਿੰਘ ਜੈਤੋ ਵੀ ਮੌਜੂਦ ਸਨ।    

ਗੜ੍ਹਸ਼ੰਕਰ ਜਾਂਦੇ ਸਮੇਂ ਆਪਣੇ ਸਾਥੀਆਂ ਨਾਲ ਕੁਰਾਲੀ `ਚ ਵੀ ਰੁਕੇ ਸੁਖਪਾਲ ਖਹਿਰਾ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:excellent response to khaira garhshankar rally